

ਮਾਨਸਾ 3 ਨਵੰਬਰ ((ਸਾਰਾ ਯਹਾ,ਬਪਸ)ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਨਸ਼ਾ ਛੁਡਾਉਣ ਵਾਲੀ ਦਵਾਈ ਸਹੀ ਢੰਗ ਨਾਲ ਨਾ ਮਿਲਣ ਕਾਰਨ ਨਸ਼ਾ ਛੱਡਣ ਵਾਲੇ ਮਰੀਜਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਮਰੀਜਾ ਵੱਲੋ ਅੈਸ.ਅੈਮ.ਓ. ਸਿਵਲ ਹਸਪਤਾਲ ਸਰਦੂਲਗੜ ਸੋਹਣ ਲਾਲ ਅਰੋੜਾ ਨੂੰ ਆਪਣਆ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ।ਤਕਰੀਬਨ 550 ਮਰੀਜਾਂ ਦੇ ਦਸਤਖਤ ਕੀਤੇ ਮੰਗ ਪੱਤਰ ਚ ਮੰਗ ਕੀਤੀ ਗਈ ਕਿ ਨਸ਼ਾ ਛਡਾਉ ਕੇੰਦਰ ਵੱਲੋ ਜੋ ਸਾਨੂੰ ਦਵਾਈ ਦਿੱਤੀ ਜਾਂਦੀ ਹੈ ਉਹ ਇੱਕ-ਇੱਕ ਦਿਨ ਦੀ ਦਿੱਤੀ ਜਾਂਦੀ ਹੈ ਜਿਸ ਕਾਰਨ ਸਾਨੂੰ ਦਵਾਈ ਲੈਣ ਲਈ ਰੋਜਾਨਾ ਪਿੰਡਾਂ ਚੋ ਕਿਰਾਇਆਂ ਲਾਕੇ ਹਸਪਤਾਲ ਆਉਣਾ ਪੈਂਦਾ ਹੈ। ਦਿਹਾੜੀ ਕਰਨ ਵਾਲੇ ਵਿਅਕਤੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਦਵਾਈ ਲੈਣ ਲਈ ਵੱਡੀਆਂ ਵੱਡੀਆਂ ਲਾਈਨਾ ਲੱਗ ਜਾਦੀਆਂ ਹਨ। ਜਿਸ ਕਾਰਨ ਉਹ ਵਿਆਕਤੀ ਦਿਹਾੜੀ ਤੇ ਜਾਣ ਲਈ ਲੇਟ ਹੋ ਜਾਦੇ ਹਨ। ਕਈ ਵਾਰ ਤਾਂ ਦਿਹਾੜੀ ਤੋ ਵਾਂਝਾ ਰਹਿਣਾ ਪੈਂਦਾ ਹੈ।ਉਨ੍ਹਾਂ ਮੰਗ ਕੀਤੀ ਹੈ ਕਿ ਹਰੇਕ ਵਿਆਕਤੀ ਨੂੰ ਘੱਟੋ-ਘੱਟ ਇੱਕ ਹਫਤੇ ਦੀ ਦਵਾਈ ਦਿੱਤੀ ਜਾਵੇ। ਇਸ ਤੋ ਇਲਾਵਾ ਦਿੱਤੀ ਜਾਣ ਵਾਲੀ ਦਵਾਈ (ਗੋਲੀਆਂ) ਕੁੱਟ ਕੇ ਦਿੱਤੀਆਂ ਜਾਂਦੀ ਹੈ ਜੋ ਕਿ ਘੱਟ ਮਾਤਰਾ ਚ ਦਿੱਤੀ ਜਾਂਦੀ ਹੈ ਅਤੇ ਜੋ ਬਚੀ ਦਵਾਈ ਬਾਹਰ ਵੇਚ ਦਿੱਤੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਦਿੱਤੀ ਜਾਣ ਵਾਲੀ ਦਵਾਈ ਸਾਬਤ ਗੋਲੀਆਂ ਵਿਚ ਦਿੱਤੀ ਜਾਵੇ।ਇਸ ਮੋਕੇ ਗੁਰਮੇਲ ਸਿੰਘ, ਜੰਟਾ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਿੱਟੂ ਸਿੰਘ ਅਤੇ ਹਾਕਮ ਸਿੰਘ , ਲੱਛਮਣ ਸਿੰਘ, ਕੁਲਵਿੰਦਰ ਸਿੰਘ, ਗੁਰਦਿਆਲ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।























