ਲੁਧਿਆਣਾ ‘ਚ ਡੇਂਗੂ ਦਾ ਕਹਿਰ, 4 ਮੌਤਾਂ, 289 ਕੇਸ ਪੌਜ਼ੀਟਿਵ, 1000 ਤੋਂ ਵੱਧ ਮਾਮਲੇ ਸ਼ੱਕੀ

0
35

ਲੁਧਿਆਣਾ: ਸ਼ਹਿਰ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਹੁਣ ਤੱਕ ਡੇਂਗੂ ਨਾਲ ਚਾਰ ਸ਼ੱਕੀ ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸੂਤਰਾਂ ਮੁਤਾਬਕ ਇਹ ਅੰਕੜਾ 10 ਤੋਂ ਪਾਰ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਹੀ ਦੋ ਦਰਜਨ ਤੋਂ ਵੱਧ ਮਰੀਜ਼ ਦਾਖਲ ਹਨ। ਸਿਵਲ ਸਰਜਨ ਨੇ 289 ਡੇਂਗੂ ਦੇ ਪੌਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਇਹ ਅੰਕੜਾ ਸਿਰਫ ਸਰਕਾਰੀ ਹਸਪਤਾਲਾਂ ਜਾਂ ਡਿਸਪੈਂਸਰੀਆਂ ਦਾ ਹੀ ਹੈ। ਜੇਕਰ ਪ੍ਰਾਈਵੇਟ ਹਸਪਤਾਲਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਤੋਂ ਕਈ ਗੁਣਾ ਜ਼ਿਆਦਾ ਹੈ।

ਹਾਲਾਂਕਿ ਮੌਤਾਂ ਦੀ ਅਧਿਕਾਰਤ ਪੁਸ਼ਟੀ ਸਿਵਲ ਸਰਜਨ ਨੇ ਨਹੀਂ ਕੀਤੀ ਪਰ ਚਾਰ ਸ਼ੱਕੀ ਮੌਤਾਂ ਦੀ ਗੱਲ਼ ਜ਼ਰੂਰ ਮੰਨੀ ਹੈ। ਉਨ੍ਹਾਂ ਮੁਤਾਬਕ 289 ਡੇਂਗੂ ਦੇ ਪੌਜ਼ੀਟਿਵ ਕੇਸ ਹਨ ਜਦੋਂਕਿ 1000 ਤੋਂ ਵਧੇਰੇ ਸ਼ੱਕੀ ਮਰੀਜ਼ ਹਨ। ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਿਰ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਸੀਜ਼ਨ ਤੋਂ ਪਹਿਲਾਂ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਸੀ।

ਉਧਰ ਜਦੋਂ ਮੀਡੀਆ ਟੀਮ ਲੁਧਿਆਣਾ ਦੇ ਸਿਵਲ ਹਸਪਤਾਲ ਡੇਂਗੂ ਵਾਰਡ ਵਿੱਚ ਪਹੁੰਚੀ ਤਾਂ ਉੱਥੇ ਮਰੀਜ਼ਾਂ ਦੀ ਭਰਮਾਰ ਸੀ। ਇੱਕ ਬੈਡ ‘ਤੇ ਦੋ-ਦੋ ਮਰੀਜ਼ ਵੀ ਸੁੱਤੇ ਪਏ ਸਨ ਕਿਉਂਕਿ ਹਸਪਤਾਲ ਵਿੱਚ ਬੈਡ ਘੱਟ ਤੇ ਮਰੀਜ਼ ਜ਼ਿਆਦਾ ਸਨ। ਜਦੋਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਦੋ ਥਾਵਾਂ ‘ਤੇ ਦੋ-ਦੋ ਮਰੀਜ਼ ਹਨ ਪਰ ਹਸਪਤਾਲ ਵਿੱਚ ਹੋ ਰਹੇ ਇਲਾਜ ਸਬੰਧੀ ਉਨ੍ਹਾਂ ਨੇ ਆਪਣੀ ਸੰਤੁਸ਼ਟੀ ਜਤਾਈ।

LEAVE A REPLY

Please enter your comment!
Please enter your name here