

ਮਾਨਸਾ ((ਸਾਰਾ ਯਹਾ,ਬਲਜੀਤ ਕੜਵਲ)ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਲਾਵਾਰਿਸ ਪਸ਼ੂਆਂ ਦੀ ਸੰਭਾਲ ਲਈ ਵੱਚਨਬੱਧ ਹੈ ਕਿ ਇਸ ਵਾਸਤੇ ਛੇਤੀ ਹੀ ਕਮਿਸ਼ਨ ਦੀ ਮੀਟਿੰਗ ਕਰਕੇ ਰੂਪਰੇਖਾ ਉਲੀਕੀ ਜਾਵੇਗੀ।ਉਹ ਐਤਵਾਰ ਨੂੰ ਮਾਨਸਾ ਦੇ ਪਿੰਡ ਖੋਖਰ ਕਲਾਂ ਗਊਸ਼ਾਲਾ ਵਿਖੇ ਇਸ ਦਾ ਖਾਸ ਤੌਰ ਤੇ ਦੌਰਾ ਕਰਨ ਆਏ ਸਨ। ਉਨਾਂ ਸਮਾਜਸੇਵੀ ਵਕੀਲ ਧਰਮਵੀਰ ਵਾਲੀਆ ਦੇ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਖ ਵੱਖ ਵਿਭਾਗਾਂ ਵੱਲੋਂ ਪੰਜਾਬ ਸਰਕਾਰ ਨੂੰ ਇਕੱਠਾ ਹੁੰਦੇ ਗਊ ਸੈਸ ਦਾ ਬਜਟ ਤਿਆਰ ਕਰਕੇ ਉਸਨੂੰ ਲਾਵਾਰਿਸ ਪਸ਼ੂਆਂ ਦੀ ਸੰਭਾਲ ਤੇ ਗਊਸ਼ਾਲਾ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ। ਉਨਾਂ ਕਿਹਾ ਕਿ ਲਾਵਾਰਿਸ ਪਸ਼ੂਆਂ ਕਾਰਨ ਅਨੇਕਾਂ ਤਰਾਂ ਦੀ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਮਾਨਸਾ ਵਿਚ ਜਿਹੜੀਆਂ ਵੀ ਘਟਨਾਵਾਂ ਵਾਪਰੀਆਂ, ਉਨਾਂ ਪਰਿਵਾਰਾਂ ਨਾਲ ਉਹ ਦੁੱਖ ਪ੍ਰਗਟ ਕਰਦੇ ਹਨ।ਇਸ ਮੌਕੇ ਉਨਾਂ ਨਾਲ ਤੇਜਿੰਦਰਪਾਲ ਸਿੰਘ,ਦੀਪਕ ਘਈ, ਹਰਜੀਤ ਸਿੰਘ,ਤਰਨਜੀਤ ਸਿੰਘ,ਲਾਲ ਸਿੰਘ ਆਦਿ ਪੁੱਜੇ ਸਨ।
ਸਚਿਨ ਸ਼ਰਮਾ ਨੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਮੈਂਬਰਾਂ ਤੇ ਸ਼ਹਿਰੀਆਂ ਨਾਲ ਉਕਤ ਸਮੱਸਿਆ ਨੂੰ ਲੈ ਕੇ ਗੰਭੀਰ ਵਿਚਾਰਾਂ ਕੀਤੀਆਂ ਤੇ ਸੁਝਾਅ ਵੀ ਲਏ।ਉਨਾਂ ਕਿਹਾ ਕਿ ਮਾਨਸਾ ਵਿਚ ਲਾਵਾਰਿਸ ਪਸ਼ੂਆਂ ਦੇ ਮੁੱਦੇ ਨੂੰ ਲੈ ਕੇ ਜਿਹੜਾ 40 ਦਿਨ ਸੰਘਰਸ਼ ਚੱਲਿਆ ਹੈ, ਉਹ ਆਪਣੇ ਆਪ ਵਿਚ ਜਾਗਰੂਕਤਾ ਲੈ ਕੇ ਆਇਆ।ਉਨਾਂ ਇਸ ਦੌਰਾਨ ਦੱਸਿਆ ਕਿ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਇਥੇ ਹੀ ਬਲਕਿ ਪੂਰੇ ਦੇਸ਼ ਵਿਚ ਹੈ।ਸ਼ਰਮਾ ਨੇ ਕਿਹਾ ਕਿ ਗਊਵੰਸ਼ ਤੇ ਅਮਰੀਕਨ ਢੱਠਿਆਂ ਦੀ ਨਸਲ ਨੂੰ ਵੱਖ ਕਰਕੇ ਦੇਖਣ ਪ੍ਰਤੀ ਉਹ ਹਾਲੇ ਕੋਈ ਟਿੱਪਣੀ ਨਹੀਂ ਕਰਨਗੇ,ਕਿਉਂਕਿ ਇਹ ਧਾਰਮਿਕ ਆਸਥਾ ਦਾ ਵੀ ਮੁੱਦਾ ਹੈ।ਉਨਾਂ ਕਿਹਾ ਕਿ ਮਾਨਸਾ ਵਿਚ ਬਣੇ ਕੈਂਟਲ ਪੌਂਡ ਤੇ 180 ਕਰੋੜ ਰੁਪਏ ਹੁਣ ਤੱਕ ਖਰਚੇ ਜਾ ਚੁੱਕੇ ਹਨ ਤੇ ਅੱਗੇ ਤੋਂ ਵੀ ਇਸ ਤੇ ਸਰਕਾਰ ਵੱਲੋਂ ਫੰਡ ਦੇਣ ਦੀ ਵੱਡੀ ਤਜਵੀਜ਼ ਹੈ।ਉਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਲਾਵਾਰਿਸ਼ ਪਸ਼ੂਆਂ ਦੇ ਅਤਿ ਗੰਭੀਰ ਤੇ ਸੂਖਮ ਮੁੱਦੇ ਤੋਂ ਚਿੰਤਿਤ ਹੋ ਕੇ ਪਹਿਲੀ ਵਾਰੀ ਕਮਿਸ਼ਨ ਦਾ ਗਠਨ ਕੀਤਾ ਹੈ ਤੇ ਇਕ ਕਮਿਸ਼ਨ ਰਾਜ ਭਰ ਵਿਚ ਬੈਠਕਾਂ ਕਰਕੇ ਪੰਜਾਬ ਵਸਨੀਕਾਂ ਨੂੰ ਇਸ ਮੁਸ਼ਕਿਲ ਤੋਂ ਛੁਟਕਾਰਾ ਦਿਵਾਉਣ ਲਈ ਤੱਤਪਰ ਹੈ।ਉਨਾਂ ਵਾਅਦਾ ਕੀਤਾ ਕਿ

ਜਿਹੜੇ ਵੀ ਮਾਨਸਾ ਵਾਸੀਆਂ ਨੇ ਗਊਸ਼ਾਲਾ , ਲਾਵਾਰਿਸ ਪਸ਼ੂਆਂ ਆਦਿ ਪ੍ਰਤੀ ਉਨਾਂ ਨੂੰ ਸੁਝਾਅ ਦਿੱਤੇ ਹਨ, ਉਹ ਜਾ ਕੇ ਸਰਕਾਰ ਕੋਲ ਰੱਖਣਗੇ।ਉਂਨਾਂ ਕਿਹਾ ਕਿ ਉਹ ਮਾਨਸਾ ਆਉਂਦੇ ਜਾਂਦੇ ਰਹਿਣਗੇ।ਇਸ ਉਪਰੰਤ ਉਹ ਪਿੰਡ ਖੋਖਰ ਕਲਾਂ ਵਿਖੇ ਸਥਿਤ ਗਊਸ਼ਾਲਾ ਦਾ ਨਿਰੀਖਣ ਕੀਤਾ। ਇਸ ਦੌਰਾਨ ਸਮਾਜਸੇਵੀ ਡਾ ਜਨਕ ਰਾਜ ਸਿੰਗਲਾ, ਡਾ ਵਿਜੈ ਸਿੰਗਲਾ, ਡਾ ਟੀਪੀਐਸ ਰੇਖੀ, ਧਰਮਵੀਰ ਵਾਲੀਆ, ਡਾ ਲਖਵਿੰਦਰ ਸਿੰਘ ਮੂਸਾ,ਰਮਦਿੱਤੇਵਾਲਾ ਗਊਸ਼ਾਲਾ ਕਮੇਟੀ ਦੇ ਪ੍ਰਬੰਧਕ ਜੈ ਕ੍ਰਿਸ਼ਨ ਨੇ ਵੀ ਚੇਅਰਮੈਨ ਸਚਿਨ ਸ਼ਰਮਾ ਨਾਲ ਉਕਤ ਮੁੱਦਿਆਂ ਤੇ ਵਿਚਾਰਾਂ ਕੀਤੀਆਂ।ਇਸ ਮੌਕੇ ਅਰੁਣ ਬਿੱਟੂ, ਰਾਜ ਝੁਨੀਰ, ਚੰਦਰ ਸੇਖਰ ਨੰਦੀ, ਕੌਂਸਲਰ ਆਯੂਸ਼ੀ ਸ਼ਰਮਾ, ਹਰਿੰਦਰ ਮਾਨਸ਼ਾਹੀਆ,ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ,ਬਲਜੀਤ ਸ਼ਰਮਾ, ਬਲਜੀਤ ਕੜਵਲ ਆਦਿ ਹਾਜ਼ਰ ਸਨ।























