ਜਿੰਦਗੀ ਕਦੋਂ ਕੂੜੇ ਦੇ ਢੇਰ ਤੋ ਹੀਰੇ ਦੇ ਵਿੱਚ ਬਦਲ ਜਾਂਦੀ ਹੈ !!!!!!!!!

0
11

ਨਮਸਕਾਰ ਦੋਸਤੋ ਜਿੰਦਗੀ ਕਦੋਂ ਕਿਸ ਤਰ੍ਹਾਂ ਕਰਵਟ ਬਦਲਦੀ ਹੈ ਕਿਸੇ ਨੂੰ ਕੁਝ ਨਹੀਂ ਪਤਾ , , , ਜਿੰਦਗੀ ਕਦੋਂ ਕੂੜੇ ਦੇ ਢੇਰ ਤੇ ਰੋਦੀ ਹੈ ਕਦੋ ਅੰਬਰ ਵਿਚ ਉਡਾਣ ਲਗਦੀ ਹੈ ਅਤੇ ਆਖਰਕਾਰ ਇਨਸਾਨ ਬਣਾਇਆ ਹੀ ਗਿਆ ਹੈ ਇਨਸਾਨ ਦੀ ਮਦਦ ਪਰ ਅੱਜ ਦੀ ਦੁਨੀਆ ਵਿੱਚ ਆਪਣਾ ਫਰਜ ਬਹੁਤ ਘੱਟ ਲੋਕ ਨਿਭਾਉਦੇ ਹਨ ਅਤੇ ਕੋਈ ਆਪਣੇ ਕਦਮ ਇਹਨਾ ਫਰਜਾ ਤੋ ਪਿਛੇ ਹਟਾ ਲੈਂਦੇ ਹਨ

ਅੱਜ ਦੀ ਗੱਲ ਜੋ ਆਸੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹ ਵੀ ਕੁੱਝ ਇਸ ਤਰ੍ਹਾਂ ਦੀ ਹੀ ਹੈ ਸੋਮਵਾਰ ਦਾ ਦਿਨ ਸੀ ਸੋਵਰਨ ਆਪਣੀ ਸ਼ਬਜੀ ਦਾ ਠੇਲਾ ਲੈ ਕੇ ਹਰ ਰੋਜ਼ ਦੀ ਤਰ੍ਹਾਂ ਆਪਣੇ ਘਰ ਆ ਰਿਹਾ ਸੀ ਤੇ ਥੋੜ੍ਹੀ ਦੂਰ ਤੇ ਉਸ ਨੂੰ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾ ਸੋਵਰਨ ਨੇ ਆਪਣਾ ਠੇਲਾ ਰੋਕਿਆ ਦੇਖਿਆ ਤੇ ਕੂੜੇ ਦੇ ਢੇਰ ਤੇ ਛੋਟੇ ਜਿਹੇ ਬੱਚੇ ਨੂੰ ਬੁਰੀ ਤਰਾਂ ਰੋਦਿਆ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਤੇ ਸੋਵਰਨ ਨੇ ਚਾਰੇ ਪਾਸਿਓਂ ਤੇ ਦੇਖਿਆ ਪਰ ਉਸ ਨੂੰ ਉਥੇ ਕੋਈ ਵੀ ਵਿਅਕਤੀ ਨਹੀਂ ਦਿਖਾਈ ਦਿੱਤਾ ਉਸ ਨੇ ਉਸ ਬੱਚੇ ਨੂੰ ਗੋਦ ਵਿਚ ਉਠਾ ਲਿਆ ਸੋਵਰਨ ਨੇ ਦੇਖਿਆ ਕਿ ਉਹ ਇਕ ਖੂਬਸੂਰਤ ਲੜਕੀ ਹੈ ਸੋਵਰਨ ਉਸ ਨੂੰ ਆਪਣੇ ਘਰ ਲੈ ਗਿਆ ਸੋਵਰਨ ਦੀ ਉਸ ਵੇਲੇ 30 ਸਾਲ ਦੀ ਉਮਰ ਸੀ ਅਤੇ ਉਸ ਵੇਲੇ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ ਅਤੇ ਸੋਵਰਨ ਉਸ ਲੜਕੀ ਨੂੰ ਘਰ ਲਿਆ ਕੇ ਬਹੁਤ ਖੁਸ਼ ਸੀ ਅਤੇ ਉਸ ਨੇ ਉਸ ਵੇਲੇ ਉਸ ਬੱਚੀ ਪਾਲਣ ਦਾ ਅਤੇ ਵਿਆਹ ਨਾ ਕਰਵਾਉਣ ਦਾ ਫੈਸਲਾ ਲਿਆ ਇਹ ਆਸਮ ਦੇ ਪਿੰਡ ਤਿਨਸੁਖੀਆ ਕੀ ਘਟਨਾ ਹੈ ਜਿੱਥੇ ਸੋਵਰਨ ਆਪਣੀ ਰੋਜੀ ਰੋਟੀ ਲਈ ਸ਼ਬਜੀ ਦਾ ਠੇਲਾ ਚਲਾਉਦਾ ਸੀ ਸੋਵਰਨ ਨੇ ਬਹੁਤ ਸਖਤ ਮਿਹਨਤ ਕਰਕੇ ਉਸ ਲੜਕੀ ਨੂੰ ਪਾਲਿਆ ਤੇ ਉਸ ਦਾ ਨਾਮ ਜੋਤੀ ਰੱਖਿਆ ਸੋਵਰਨ ਦਿਨ ਰਾਤ ਮਿਹਨਤ ਕਰਕੇ ਉਸ ਨੂੰ ਪੜਾਉਦਾ ਅਤੇ ਕਦੇ ਵੀ ਜੋਤੀ ਨੂੰ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਹੀ ਹੋਣ ਦਿੱਤੀ ਖੁਦ ਆਪਣੇ ਆਪ ਨੂੰ ਭੁੱਖਾ ਰੱਖਦਾ ਪਰ ਆਪਣੀ ਬੇਟੀ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਸੋਵਰਨ, ਨੇ ਸਾਲ 2013 ਵਿਚ ਕੰਪਿਊਟਰ ਸਾਇੰਸ ਵਿਚ ਜੋਤੀ ਦਾ ਦਾਖਲਾ ਕਰਵਾਇਆ ਅਤੇ ਜੋਤੀ ਨੇ ਵੀ ਬਹੁਤ ਸਖਤ ਮਿਹਨਤ ਕੀਤੀ

2014 ਵਿਚ ਜੋਤੀ ਨੇ ਲੋਕ ਸੇਵਾ ਅਯੋਗ ਤੋ ਪੀ ਸੀ ਅੈਸ ਦਾ ਪੇਪਰ ਪਾਸ ਕਰਕੇ ਅਤੇ ਉਸ ਨੂੰ ਆਇਾਕਰ ਵਿਭਾਗ ਵਿਚ ਤਾਇਨਾਤ ਹੋਈ ਸੋਵਰਨ ਆਪਣੀ ਬੇਟੀ ਨੂੰ ਦੇਖ ਕੇ ਬਹੁਤ ਖੁਸ਼ ਸੀ ਅਤੇ ਉਸ ਦੀ ਬੇਟੀ ਨੇ ਵੀ ਆਪਣੇ ਪਿਤਾ ਦੇ ਸਾਰੇ ਸੁਪਨੇ ਪੂਰੇ ਕੀਤੇ ਅੱਜ ਜੋਤੀ ਆਪਣੇ ਪਿਤਾ ਨੂੰ ਹਰ ਵਕਤ ਨਾਲ ਰੱਖਦੀ ਹੈ, ਅਤੇ ਹਰ ਇਕ ਇੱਛਾ ਪੂਰੀ ਕਰਦੀ ਹੈ ਅੱਜ ਸੋਵਰਨ ਕਹਿੰਦਾ ਹੈ ਕਿ ਮੈ ਕੁੂੜੇ ਦੇ ਢੇਰ ਵਿਚੋਂ ਲੜਕੀ ਨਹੀਂ ਹੀਰਾ ਚੁਕਿਆ ਸੀ ਜੋ ਅੱਜ ਮੇਰੇ ਬੁਢਾਪੇ ਦੀ ਲਾਠੀ ਬਾਣ ਗਈ ਅਤੇ ਸੋਵਰਨ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਮੰਨਦਾ ਹੈ


EDITED BY : SARA YAHA | | Last Updated : 11:30  pm 4 August  2018

LEAVE A REPLY

Please enter your comment!
Please enter your name here