ਜਿਲਿਆਂਵਾਲਾ ਬਾਗ ਦੇ ਸਾਕੇ ਨੂੰ ਸਮਰਪਿਤ ਸਭਿਆਚਾਰਕ ਮੇਲਾ 7 ਅਪੈ੍ਲ ਨੂੰ

0
12

ਸਰਦੂਲਗੜ੍ਹ 3,ਅਪੈ੍ਲ(ਸਾਰਾ ਯਹਾ,(ਬਲਜੀਤ ਪਾਲ) : ਦੇਸ਼ ਭਗਤ ਯਾਦਗਾਰ ਸਭਿਆਚਾਰਕ ਕਮੇਟੀ ਸਰਦੂਲਗੜ੍ਹ ਵੱਲੋ ਜ਼ਿਲਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਸਭਿਆਚਾਰਕ ਨਾਟਕ ਮੇਲਾ 7 ਅਪੈ੍ਲ ਦਿਨ ਅੈਤਵਾਰ ਨੂੰ ਸਾਮ 7 ਵਜੇ ਰਾਮਲੀਲਾ ਗਰਾਉਂਡ ਸਰਦੂਲਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਕਮੇਟੀ ਦੇ ਪ੍ਰਧਾਨ ਬਿਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਵਿਸਾਲ ਲੋਕ ਲਹਿਰ ਦੀ ਉਸਾਰੀ  ਦਾ ਹੋਕਾ ਦੇਣ ਹਿੱਤ ਜਿਲਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ  ਇਸ ਸਭਿਆਚਾਰਕ ਯਾਦਗਾਰੀ ਮੇਲੇ ਦੌਰਾਨ ਨਾਟਕ ਤੇ ਕੋਰੀਓਗ੍ਰਾਫੀਆ ਲੋਕ ਕਲਾ ਮੰਚ ਜੋਧਪੁਰ ਵਲੋਂ ਮਾਸਟਰ ਗੁਰਤੇਜ ਸਿੰਘ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਜਾਣਗੇ।  ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਸਾਥੀ ਮੰਗਤ ਰਾਮ ਪਾਸਲਾ ਸ਼ਹੀਦੀ ਸ਼ਾਕੇ ਦੀ ਅਜੋਕੇ ਦੌਰ ਚ ਪ੍ਰਸੰਗਕਿਤਾ ਬਾਰੇ  ਆਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਇਸ ਇਨਕਲਾਬੀ ਸਭਿਆਚਾਰਕ ਮੇਲੇ ਚ ਪਹੁੰਚਣ ਦੀ ਅਪੀਲ ਕੀਤੀ ।

LEAVE A REPLY

Please enter your comment!
Please enter your name here