ਨਵੀਆਂ ਪੰਚਾਇਤਾਂ ਨੂੰ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕੈਂਪ ਸ਼ੁਰੂ

0
12

ਸਰਦੂਲਗੜ੍ਹ:- 3 ਅਪ੍ਰੈਲ ( ਬੀ.ਪੀ.ਅੈਸ.) ਪੰਚਾਇਤਾਂ ਦਾ ਕੰਮਕਾਰ ਸੁਚਾਰੂ ਢੰਗ ਨਾਲ ਚਲਾਉਣ ਲਈ ਬੀ.ਡੀ.ਪੀ.ਓ. ਦਫ਼ਤਰ ਵਿਖੇ ਸਟੇਟ ਇੰਸਟੀਚਿਊਟ ਆਫ਼ ਰੂਲਰ ਡਿਵੈਲਪਮੈਂਟ ਪੰਜਾਬ ਵੱਲੋਂ ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਪੰਚਾਇਤ ਦੀ ਕਾਰਜ ਪ੍ਰਣਾਲੀ ਸਬੰਧੀ ਜਾਣਕਾਰੀ ਦੇਣ ਲਈ ਸਪਤਾਹਿਕ ਕੈਂਪ ਦੀ ਸੂਰਆਤ ਕੀਤੀ ਗਈ। ਪੰਚਾਇਤ ਅਫ਼ਸਰ ਮਿਸ ਨੀਰੂ ਗਰਗ ਵੱਲੋਂ ਕੈਂਪ ‘ਚ ਸ਼ਮੂਲੀਅਤ ਹੋਏ ਪੰਚਾਂ ਅਤੇ ਸਰਪੰਚਾਂ ਦਾ ਸਵਾਗਤ ਕਰਦੇ ਹੋਏ ਬੀ.ਡੀ.ਪੀ.ਓ. ਦਫ਼ਤਰ ਦੀ ਕਾਰਜ ਵਿਧੀ ਬਾਰੇ ਜਾਣੂ ਕਰਵਾਇਆ ਗਿਆ। ਕੈੰਪ ਦੌਰਾਨ ਜ਼ਿਲ੍ਹਾ ਰਿਸੋਰਸ ਪਰਸਨ ਸੁਨੀਤਾ ਸ਼ਰਮਾ ਅਤੇ ਬਲਾਕ ਰਿਸੋਰਸ ਪਰਸਨ ਪੰਕਜ ਸ਼ਰਮਾ ਵੱਲੋਂ ਪੰਚਾਇਤੀ ਰਾਜ ਐਕਟ, ਵਿਲੇਜ਼ ਕਾਮਨ ਲੈਂਡ ਐਕਟ, ਸ਼ਾਮਲਾਟ ਜ਼ਮੀਨਾਂ ਦੀ ਸਾਂਭ-ਸੰਭਾਲ, ਵਾਟਰ ਸਪਲਾਈ, ਪੰਚਾਇਤਾਂ ਦਾ ਰਿਕਾਰਡ, ਮੀਟਿੰਗਾਂ, ਪੰਚਾਇਤ ਸਕੱਤਰ ਦੇ ਕੰਮ, ਸਮਾਜ ਸੁਰੱਖਿਆ, ਸਰਕਾਰੀ ਸਕੀਮਾਂ, ਸਿਹਤ ਵਿਭਾਗ ਤੋਂ ਇਲਾਵਾ ਹੋਰ ਸਬੰਧਤ ਮਹਿਕਮਿਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸੁਪਰਡੈਂਟ ਰਾਕੇਸ਼ ਕੁਮਾਰ, ਜਸਵਿੰਦਰ ਸਿੰਘ, ਅਮਰਜੀਤ ਸਿੰਘ, ਇਕਬਾਲ ਸਿੰਘ, ਬਲਜੀਤ ਸਿੰਘ, ਬੇਅੰਤ ਸਿੰਘ ਪੰਚਾਇਤ ਸੈਕਟਰੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here