

ਮਾਨਸਾ (ਸਾਰਾ ਯਹਾਂ) : ਪਿਛਲੇ ਸਮੇਂ ਦੌਰਾਨ ਸੂਬੇ ਵਿਚ ਅੰਗਹੀਣ ਤੇ ਜ਼ਾਤ ਅਧਾਰਿਤ ਫਰਜ਼ੀ ਸਰਟੀਫਿਕੇਟ ਬਣਾ ਕੇ ਅਸਲ ਤੇ ਲੋੜਵੰਦਾਂ ਹੱਕ ਖੋਇਆ ਗਿਆ।ਜਿਸ ਸਬੰਧੀ ਲੰਮੇ ਸਮੇਂ ਸਰਕਾਰ ਅਮਲ ਵਿੱਚ ਕੁਝ ਵੀ ਕਰਨ ਨੂੰ ਤਿਆਰ ਨਹੀਂ, ਕੇਵਲ ਡੰਗਾ ਹੀ ਸਾਰਿਆਂ ਜਾਂ ਜਿਸ ਗਲਤ ਅਨਸਰਾਂ ਦੇ ਹੌਂਸਲੇ ਬੁਲੰਦ ਹਨ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਬਰੀਕੀ ਨਾਲ ਪੜਤਾਲ ਕਰਕੇ ਅਸਲ ਤੇ ਲੋੜਵੰਦਾਂ ਨੂੰ ਆਪਣੇ ਹੱਕ ਮਿਲ ਸਕਣ। ਵੱਖ ਵੱਖ ਮਹਿਕਮਿਆਂ ਵਿੱਚ ਅਜਿਹੇ ਧੋਖੇਬਾਜ਼ ਟੋਲੇ ਸਰਗਰਮ ਹਨ ਜ਼ੋ ਇਹਨਾਂ ਗਲਤ ਕੰਮਾਂ ਪ੍ਰਤੀ ਸਿੱਖਿਅਤ ਕਰਦੇ ਹਨ।






















