*ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬੋੜਾਵਾਲ ਵਿੱਚ ਹੋਣਗੇ ਫਸਵੇਂ ਮੁਕਾਬਲੇ, ਕੋਈ ਤਕੜਾ ਨਿੱਤਰੂ*

0
56

ਮਾਨਸਾ 6 ਦਸੰਬਰ  (ਸਾਰਾ ਯਹਾਂ/ਮੁੱਖ ਸੰਪਾਦਕ)  —- ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਬੇਸ਼ੱਕ ਜ਼ਿਲ੍ਹਾ ਮਾਨਸਾ ਦਾ ਹਰ ਪਿੰਡ ਪੂਰੀ ਤਰ੍ਹਾਂ ਅੱਜ-ਕੱਲ੍ਹ ਚੋਣਾਂ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਅਨੇਕਾਂ ਥਾਵਾਂ ਤੇ ਇਸ ਵਾਰ ਫਸਵੇਂ ਮੁਕਾਬਲੇ ਹੋਣ ਦੀ ਉਮੀਦ ਹੈ।ਮਾਨਸਾ ਜ਼ਿਲ੍ਹੇ ਦਾ ਪਿੰਡ ਬੋੜਾਵਾਲ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਅਤੇ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ।ਇੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆਪਣੇ ਕਾਗਜ਼ ਦਾਖਲ ਨਹੀਂ ਕਰ ਸਕੇ।ਜਿਸ ਕਰਕੇ ਤਿਕੋਣਾ ਮੁਕਾਬਲਾ ਰਹਿ ਗਿਆ ਹੈ।ਕਬੱਡੀ ਖਿਡਾਰੀ ਰਹੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਗਏ ਨੌਜਵਾਨ ਆਗੂ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਬੋੜਾਵਾਲ ਜ਼ੋਨ ਦੀ ਚੋਣ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ।ਸ਼ੋਸ਼ਲ ਮੀਡੀਆ ਤੋਂ ਲੈ ਕੇ ਆਪਣੇ ਖੇਤਰ ਦੇ ਹਰ ਪਿੰਡ ਦੇ ਕੋਨੇ ਤੱਕ ਪੂਰੀ ਤਰ੍ਹਾਂ ਸਰਗਰਮ ਹਨ।ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ ਵੀ ਹਰ ਹੀਲੇ ਇਹ ਚੋਣ ਜਿੱਤਣ ਅਤੇ ਅਕਾਲੀ ਦਲ ਦਾ ਗੁਆਚਿਆ ਵੱਕਾਰ ਪੈਦਾ ਕਰਨ ਲਈ ਪੂਰਾ ਜੋਰ ਅਜਮਾਇਸ਼ ਕਰਨ ਵਿੱਚ ਲੱਗੇ ਹੋਏ ਹਨ।ਕਾਂਗਰਸ ਪਾਰਟੀ ਦੇ ਗੁਰਲਾਲ ਸਿੰਘ ਨੇ ਵੀ ਦਿਨ ਰਾਤ ਇੱਕ ਕੀਤਾ ਹੋਇਆ ਹੈ।ਮਾਨਸਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਬੋੜਾਵਾਲ ਜ਼ੋਨ ਦੀ ਚੋਣ ਇਸ ਕਰਕੇ ਸਰਗਰਮ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਲਈ ਚੁਸ਼ਪਿੰਦਰਬੀਰ ਸਿੰਘ ਚਹਿਲ ਨੂੰ ਚੋਣ ਜਿਤਾਉਣੀ ਜ਼ਰੂਰੀ ਸਮਝੀ ਜਾ ਰਹੀ ਹੈ।ਚੁਸ਼ਪਿੰਦਰਬੀਰ ਚਹਿਲ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁੰਹਿਮ ਦਾ ਮਾਲਵਾ ਜ਼ੋਨ ਦਾ ਇੰਚਾਰਜ ਵੀ ਹੈ।ਕਾਂਗਰਸ ਪਾਰਟੀ ਦੇ ਗੁਰਲਾਲ ਸਿੰਘ ਨੇ ਪਿੰਡਾਂ ਅੰਦਰ ਆਪਣਾ ਪਹਿਲਾਂ ਤੋਂ ਹੀ ਚੰਗਾ ਜਨ ਆਧਾਰ ਬਣਾਇਆ ਹੋਇਆ ਹੈ।ਕਿਸੇ ਨਾ ਕਿਸੇ ਰੂਪ ਵਿੱਚ ਇਹ ਹਲਕਾ ਕਾਂਗਰਸ ਦਾ ਗੜ੍ਹ ਵੀ ਮੰਨਿਆ ਜਾਂਦਾ ਹੈ।ਤਰਨ-ਤਾਰਨ ਦੀ ਜ਼ਿਮਨੀ ਚੋਣ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਅਕਾਲੀ ਦਲ ਵੀ ਪੂਰੇ ਉਤਸ਼ਾਹ ਵਿੱਚ ਹੈ।ਬਲਵੀਰ ਸਿੰਘ ਬੀਰੋਕੇ ਅਕਾਲੀ ਦਲ ਦੀ ਜਿੱਤ ਪੱਕੀ ਲਗਾ ਕੇ ਚੱਲ ਰਹੇ ਹਨ।ਇਸ ਚੋਣ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਮੰਨਿਆ ਜਾ ਰਿਹਾ ਹੈ।3 ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਫਸਵਾਂ ਮੁਕਾਬਲਾ ਦਿਲਚਸਪ ਅਤੇ ਰੋਚਕ ਬਣਿਆ ਹੋਇਆ ਹੈ।ਬੋੜਾਵਾਲ ਜ਼ੋਨ ਦੇ ਮੁਕਾਬਲੇ ਦੀ ਜ਼ਿਲ੍ਹੇ ਭਰ ਵਿੱਚ ਪੂਰੀ ਚਰਚਾ ਹੈ।ਮੰਨਿਆ ਜਾ ਰਿਹਾ ਹੈ ਕਿ ਜਿਹੜਾ ਇਸ ਜ਼ੋਨ ਤੋਂ ਜੇਤੂ ਰਿਹਾ।ਇਸ ਖੇਤਰ ਦੇ ਵਿਧਾਨ ਸਭਾ ਹਲਕੇ ਵਿੱਚ ਉਸ ਦਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਕੱਦ ਮੰਨਿਆ ਜਾਵੇਗਾ।

LEAVE A REPLY

Please enter your comment!
Please enter your name here