

ਗ਼ਦਰ ਪਾਰਟੀ,ਗੁਲਾਮ ਭਾਰਤ ਨੂੰ ਅੰਗਰੇਜਾਂ ਤੋਂ ਆਜਾਦ ਕਰਾਉਣ ਦੇ ਉਦੇਸ਼ ਨਾਲ ਬਣਾਇਆ ਇੱਕ ਸੰਗਠਨ ਸੀ। ਇਸਨੂੰ ਅਮਰੀਕਾ ਤੇ ਕਨੇਡਾ ਦੇ ਭਾਰਤੀਆਂ ਨੇ 25 ਜੂਨ, 1913 ਨੂੰ ਬਣਾਇਆ ਸੀ। ਇਹ ਪਾਰਟੀ ਗ਼ਦਰ ਨਾਮ ਦਾ ਪੱਤਰ ਵੀ ਕੱਢਦੀ ਸੀ,ਜੋ ਉਰਦੂ ਤੇ ਪੰਜਾਬੀ ਵਿੱਚ ਛਪਦਾ ਸੀ।
ਪਹਿਲੇ ਵਿਸ਼ਵ ਯੁੱਧ ਦੇ ਛਿੜਦੇ ਹੀ ਜਦੋਂ ਭਾਰਤ ਦੇ ਹੋਰ ਦਲ ਅੰਗਰੇਜਾਂ ਨੂੰ ਸਹਿਯੋਗ ਦੇ ਰਹੇ ਸਨ,ਤਾਂ ਗ਼ਦਰੀਆਂ ਨੇ ਅੰਗਰੇਜ਼ੀ ਰਾਜ ਦੇ ਵਿਰੁੱਧ ਜੰਗ ਘੋਸ਼ਿਤ ਕਰ ਦਿੱਤੀ।ਜਿਨਾ ਚ ਸਹੀਦ ਕਰਤਾਰ ਸਿੰਘ ਸਰਾਭਾ ਵੀ ਮੁਖ ਸਨ। ਸ਼ਹੀਦ ਕਰਤਾਰ ਸਿੰਘ ਜੀ ਸਰਾਭਾ:-
ਜਨਮ:24 ਮਈ,1896 ਸਰਾਭਾ,ਲੁਧਿਆਣਾ ਸਹੀਦ:16 ਨਵੰਬਰ 1915 ਲਾਹੋਰ
ਧਰਮ: ਪੰਜਾਬੀ ਸਿੱਖ
ਆਜ਼ਾਦੀ ਸੰਗਰਾਮ,ਗਦਰ ਲਹਿਰ ਚ ਭਾਗ ਲਿਆ।
ਸਰਦਾਰ ਕਰਤਾਰ ਸਿੰਘ ਸਰਾਭਾ ਭਾਰਤ ਦੇ ਉੱਘੇ ਅਜ਼ਾਦੀ ਘੁਲਾਟੀਏ ਤੇ ਇਨਕਲਾਬੀ ਸਨ ਜੋ ਗਦਰ ਪਾਰਟੀ ਦੇ ਸਰਗਰਮ ਵਰਕਰ ਸਨ।
ਆਪ ਜੀ ਦਾ ਜਨਮ ਲੁਧਿਆਣਾ ਜ਼ਿਲੇ ਦੇ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਦੇ ਘਰ ਬੀਬੀ ਸਾਹਿਬ ਕੌਰ ਦੀ ਕੁੱਖੋਂ ਹੋਇਆ। ਛੋਟੀ ਉਮਰੇ ਹੀ ਪਿਤਾ ਦੀ ਮੌਤ ਹੋ ਗਈ ਤੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਨੇ ਕੀਤੀ।
ਮੁੱਢਲੀ ਵਿੱਦਿਆ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ।ਅੱਠਵੀ ਤੱਕ ਦੀ ਵਿੱਦਿਆ ਮਾਲਵਾ ਖਾਲਸਾ ਸਕੂਲ ਲੁਧਿਆਣੇ ਤੋਂ ਪ੍ਰਾਪਤ ਕੀਤੀ।ਮਗਰੋਂ ਆਪਣੇ ਚਾਚਾ ਵੀਰ ਸਿੰਘ ਕੋਲ ਉੜੀਸਾ, ਕਟਕ ਸ਼ਹਿਰ ਵਿੱਚ,ਜਿੱਥੇ ਉਹ ਡਾਕਟਰ ਸਨ, ਚਲੇ ਗਏ।
ਦਸਵੀਂ ਤੱਕ ਦੀ ਵਿੱਦਿਆ ਸਰਦਾਰ ਸਰਾਭੇ ਨੇ ਉਥੇ ਪ੍ਰਾਪਤ ਕੀਤੀ।ਅਾਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ ਤੇ ਦਾਦਾ ਜੀ ਅਾਪ ਨੂੰ ਉੱਚੇ ਅਹੁਦੇ ਤੇ ਦੇਖਣਾ ਚਾਹੁੰਦੇ ਸਨ।
ਇਸ ਲਈ ਉਨ੍ਹਾਂ ਨੇ ਉਚੇਰੀ ਪੜ੍ਹਾਈ ਲਈ ਅਮਰੀਕਾ ਭੇਜ ਦਿੱਤਾ, ਉੱਥੇ ਬਰਕਲੇ ਯੂਨੀਵਰਸਿਟੀ ਵਿੱਚ ਫਿਜਿਕਸ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ।ਇਸ ਸਮੇਂ ਅਮਰੀਕਾ ਤੇ ਕੈਨੇਡਾ ਵਿੱਚ ਚੌਖੀ ਗਿਣਤੀ ਵਿੱਚ ਹਿੰਦੁਸਤਾਨੀ ਤੇ ਖਾਸ ਕਰਕੇ ਸਿੱਖ ਪਹੁੰਚ ਚੁੱਕੇ ਸਨ।
ਗਦਰ ਲਹਿਰ ਦਾ ਮੁੱਢ ਬੱਝ ਰਿਹਾ ਸੀ।ਦੇਸ਼ ਵਿੱਚ ਭਾਰਤੀਆਂ ਨਾਲ ਹੁੰਦੇ ਵਿਤਕਰੇ ਨੂੰ ਦੇਖ ਕੇ ਸਰਦਾਰ ਸਰਾਭੇ ਦੀ ਰੂਹ ਕੁਰਲਾ ਉੱਠੀ ਤੇ ਆਪ ਦਿਨ ਰਾਤ ਭਾਰਤ ਨੂੰ ਆਜ਼ਾਦ ਕਰਾਉਣ ਦੇ ਸੁਪਨੇ ਲੈਣ ਲੱਗੇ। ਅਮਰੀਕਾ ਵਿੱਚ ਵੱਸਦੇ ਹਿੰਦੁਸਤਾਨੀਆਂ ਨੇ 1913 ਚ ਗਦਰ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਜੀ ਭਕਨਾ ਤੇ ਸਕਤੱਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ,ਸਰਦਾਰ ਸੋਹਣ ਸਿੰਘ ਜੀ ਭਕਨਾ ਨੂੰ ਮਿਲੇ ਤੇ ਪਾਰਟੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।ਆਪ ਇਸ ਪਾਰਟੀ ਵਿੱਚ ਬਹੁਤ ਜਲਦੀ ਹਰਮਨ ਪਿਆਰੇ ਹੋ ਗਏ।
ਪਾਰਟੀ ਦਾ ਕੇਂਦਰ ਸਾਂਨ-ਫਰਾਸਿਸਕੋ ਬਣਾਇਆ ਗਿਆ ਤੇ ਇਸ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਪ੍ਰਚਾਰ ਹਿੱਤ(ਉਰਦੂ ਤੇ ਪੰਜਾਬੀ) ਗਦਰ ਨਾਂ ਹੇਠ ਹਫਤਾਵਾਰ ਅਖਬਾਰ ਕੱਢਿਆ।ਇਸ ਅਖਬਾਰ ਨੂੰ ਲਿਖਣ/ਪ੍ਰਕਾਸ਼ਤ ਕਰਨ ਲਈ ਕਮੇਟੀ ਦੇ ਮੁੱਖੀ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਤੇ ਸ੍ਰੀ ਰਘੁਬਰ ਦਿਆਲ ਗੁਪਤਾ ਸਨ।
ਸਰਾਭਾ ਜੀ ਦੀਆਂ ਦੇਸ਼ ਪ੍ਰੇਮ ਦੀਆਂ ਉਚੇਰੀਆਂ ਭਾਵਨਾਵਾਂ ਨੂੰ ਦੇਖਦਿਆਂ ਪਾਰਟੀ ਨੇ ਕੈਲੇਫੋਰਨੀਆਂ ਵਿੱਚ ਇੱਕ ਮੀਟਿੰਗ ਕਰਕੇ ਆਪ ਜੀ ਨੂੰ ਪ੍ਰਬੰਧਕ ਕਮੇਟੀ ਮੈਂਬਰ ਚੁਣਿਆ।
ਸ਼ਹੀਦ ਸਰਦਾਰ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਰਤਾਨਵੀ ਹੁਕੂਮਤ ਨੂੰ ਭਾਰਤ ਚੋ ਉਖਾੜ ਸੁੱਟਣ ਲਈ ਅਮਰੀਕਾ ਤੇ ਕਨੇਡਾ ਵਿੱਚ ਵਸੇ ਭਾਰਤੀਆਂ ਨੂੰ ਇੱਕਜੁਟ ਕਰਨ ਦਾ ਕੰਮ 21 ਫਰਵਰੀ,1915 ਨੂੰ ਲਾਗੂ ਕਰਨ ਦਾ ਫੈਸਲਾ ਕੀਤਾ।
ਅੰਗਰੇਜ਼ ਹਕੂਮਤ ਇੱਕ ਝੋਲੀ ਚੁੱਕ,ਕਿਰਪਾਲ ਸਿੰਘ ਨੂੰ ਪਾਰਟੀ ਚ ਸ਼ਾਮਲ ਕਰਨ ਚ ਕਾਮਯਾਬ ਹੋ ਗਈ ਤੇ ਉਸ ਨੇ ਸਾਰੀ ਰਿਪੋਰਟ ਸਰਕਾਰ ਨੂੰ ਭੇਜਣੀ ਸ਼ੁਰੂ ਕਰ ਦਿੱਤੀ।ਇਸ ਤਰ੍ਹਾਂ 21 ਫਰਵਰੀ ਵਾਲਾ ਗਦਰ ਫੇਲ੍ਹ ਹੋ ਗਿਆ।19 ਫਰਵਰੀ ਨੂੰ ਸਰਕਾਰ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਗਰਿਫ਼ਤਾਰ ਕਰ ਲਏ।
ਅਖੀਰ ਆਪ ਵੀ ਬਰਤਾਨਵੀ ਹਕੂਮਤ ਦੇ ਕਾਬੂ ਆ ਗਏ ਤੇ 16 ਨਵੰਬਰ,1915 ਨੂੰ ਸਾਢੇ ਉੱਨੀ ਸਾਲ ਦੇ ਜਵਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਨੂੰ ਉਨ੍ਹਾਂ ਦੇ ਛੇ ਹੋਰ ਸਾਥੀਆਂ:-
ਸਰਵ ਸ੍ਰੀ ਬਖਸ਼ੀਸ਼ ਸਿੰਘ ਅਮ੍ਰਿਤਸਰ,ਹਰਨਾਮ ਸਿੰਘ ਸਿਆਲਕੋਟ,ਜਗਤ ਸਿੰਘ ਲਾਹੌਰ,ਸੁਰੈਣ ਸਿੰਘ -1 ਤੇ ਸੁਰੈਣ -2 ਦੋਨੋਂ ਸ੍ਰੀ ਅੰਮ੍ਰਿਤਸਰ ਤੇ ਵਿਸ਼ਨੂੰ ਗਣੇਸ਼ ਪਿੰਗਲੇ, ਪੂਨਾ(ਮਹਾਰਾਸ਼ਟਰ)ਨਾਲ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫ਼ਾਂਸੀ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ।
1857 ਦੇ ਬਾਅਦ ਇਹ ਅਜਾਦੀ ਦੀ ਦੂਸਰੀ ਹਥਿਆਰਬੰਦ ਕੋਸ਼ਿਸ਼ ਸੀ। ਇਸ ਵਿੱਚ 200 ਤੋਂ ਜਿਆਦਾ ਸ਼ਹੀਦੀਆ ਹੋਇਆਂ,ਇਸ ਨਾਲ ਆਜ਼ਾਦੀ ਦੇ ਉਦੇਸ਼ ਨੂੰ ਬਲ ਮਿਲਿਆ।
ਕਰਤਾਰ ਸਿੰਘ ਸਰਾਭਾ ਆਪਣੇ ਬਹੁਤ ਛੋਟੇ-ਜਿਹੇ ਰਾਜਨੀਤਕ ਜੀਵਨ ਦੇ ਦਲੇਰਾਨਾ ਕੰਮਾਂ ਦੇ ਕਾਰਨ ਗਦਰ ਪਾਰਟੀ ਦੇ ਲੋਕ ਨਾਇਕ ਦੇ ਰੂਪ ਵਿੱਚ ਜਾਣੇ ਜਾਦੇ ਹਨ। ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਜੀ,ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਆਪਣਾ ਆਦਰਸ਼ ਮੰਨਦੇ ਸਨ।
ਸ਼ਹੀਦ ਨੂੰ ਸਲੂਟ ਹੈ ਜੀ।
ਜਨਮ ਦਿਨ ਦੀਆਂ ਮੁਬਾਰਕਾਂ ਜੀ।























