*ਚੋਣਾਂ ਨੂੰ ਵਧੀਆ ਢੰਗ ਨਾਲ ਕਰਵਾਉਣ ਦੇ ਮਕਸਦ ਤੇ ਡਾ: ਭਾਰਗਵ ਦੀ ਹੋਈ ਨਿਯੁਕਤੀ ਚਹੁੰ ਪਾਸੇ ਖੁਸ਼ੀ ਦੀ ਲਹਿਰ*

0
119

ਮਾਨਸਾ 8 ਜਨਵਰੀ(ਸਾਰਾ ਯਹਾਂ/ਬਲਜੀਤ ਸ਼ਰਮਾ/ਮੁੱਖ ਸੰਪਾਦਕ ): ਸੂਬੇ ਅੰਦਰ ਵਧੀਆ ਤਰੀਕੇ ਅਤੇ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਵਾਲੇ ਮੰਨੇ ਜਾਣ ਵਾਲੇ ਹਰਮਨ ਪਿਆਰੇ ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਆਈ.ਪੀ.ਐੱਸ ਦੀ ਫਿਰੋਜਪੁਰ ਵਿਖੇ ਨਿਯੁਕਤੀ ਗਈ ਹੈ। ਜਿਕਰਯੋਗ ਹੈ ਕਿ ਡਾ: ਭਾਰਗਵ ਨੂੰ 2004 ਅਤੇ 2012 ਚੋਣਾਂ ਦੌਰਾਨ ਸਾਰਥਕ ਅਤੇ ਸ਼ਾਂਤਮਈ ਢੰਗ ਨਾਲ ਜਿਲ੍ਹੇ ਵਿੱਚ ਚੋਣਾਂ ਕਰਵਾਉਣ ਲਈ ਭਾਰਤ ਸਰਕਾਰ ਵੱਲੋਂ ਨਿਯੁਕਤ ਕੀਤੇ ਚੋਣ ਆਬਰਜਰਵਰਾਂ ਵੱਲੋ ਸਮੇਂ-ਸਮੇਂ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਅੱਜ ਵੀ ਵਧੀਆ ਅਫਸਰ ਅਤੇ ਨਿਰਪੱਖ ਚੋਣਾਂ ਕਰਵਾਉਣ ਵਜੋਂ ਵਧੀਆ ਅਫਸਰ ਪੰਜਾਬ ਵਿੱਚ ਮੰਨਿਆ ਜਾਂਦਾ ਹੈ, ਜੋ ਕਿ ਉਹ ਇੱਕ ਨਿਧੜਕ, ਇਮਾਨਦਾਰ ਅਤੇ ਅਪਰਾਧ ਨੂੰ ਨੱਥ ਪਾਉਣ ਵਾਲੇ ਇੱਕ ਮੰਨੇ-ਪ੍ਰਮੰਨੇ ਪੁਲਿਸ ਅਧਿਕਾਰੀ ਹਨ। ਜਿਨ੍ਹਾਂ ਨੂੰ ਵੱਖ-ਵੱਖ ਸਰਕਾਰਾਂ ਅਤੇ ਵੱਖ-ਵੱਖ ਅਧਿਕਾਰੀਆਂ ਵੱਲੋਂ ਵੀ ਸਨਮਾਨ ਮਿਲ ਚੁੱਕੇ ਹਨ।  ਉਹ ਲੰਮਾ ਸਮਾਂ ਮਾਨਸਾ ਵਿਖੇ ਬਤੌਰ ਐੱਸ.ਐੱਸ.ਪੀ ਸੇਵਾਵਾਂ ਨਿਭਾ ਚੁੱਕੇ ਹਨ। ਪ੍ਰਧਾਨ ਮੰਤਰੀ ਦੀ ਫਿਰੋਜਪੁਰ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੁਝ ਕ ਸਵਾਲ ਉੱਠੇ ਅਤੇ ਕੁਝ ਕੁ ਕੁਝ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ। ਕੁਝ ਲੋਕਾਂ ਨੇ ਮੰਗ ਕੀਤੀ ਸੀ ਕਿ ਅਜਿਹੀ ਸਥਿਤੀ ਨੂੰ ਨਜਿੱਠਣ ਲਈ ਡਾ:ਨਰਿੰਦਰ ਭਾਰਗਵ ਆਈ.ਪੀ.ਐੱਸ ਅਤੇ ਹੋਰ ਯੋਗ ਅਫਸਰਾਂ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਅਜਿਹੀ ਸਥਿਤੀ ਅਤੇ ਨਿਰਪੱਖ ਤੌਰ ਤੇ ਚੋਣਾਂ ਕਰਵਾਈਆਂ ਜਾਣ ਤਾਂ ਜੋ ਕੋਈ ਪ੍ਰੇਸ਼ਾਨੀ ਨਾ ਹੋਵੇ। ਚੋਣਾਂ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਇਸ ਨਿਯੁਕਤੀ ਤੇ ਭਰਵਾਂ ਸਵਾਗਤ ਪੰਚਾਇਤ ਯੂਨੀਅਨ ਜਿਲ੍ਹਾ ਮਾਨਸਾ ਦੇ ਸਰਪ੍ਰਸਤ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ, ਸਮਾਜ ਸੇਵੀ ਰਮੇਸ਼ ਕੁਮਾਰ ਮੇਸ਼ੀ, ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਗੀਤੂ, ਪੰਚਾਇਤ ਯੂਨੀਅਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਸਰਪੰਚ ਚਰਨਜੀਤ ਸਿੰਘ ਗੋਰਖਨਾਥ, ਐਡਵੋਕੇਟ ਗੁਰਲਾਭ ਸਿੰਘ ਮਾਹਲ ਤੋਂ ਇਲਾਵਾ ਸਮਾਜ ਸੇਵੀ, ਕਲੱਬਾਂ, ਧਾਰਮਿਕ ਆਗੂਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਮਾਨਦਾਰ ਅਤੇ ਪਰਖੇ ਹੋਏ ਪੁਲਿਸ ਅਧਿਕਾਰੀ ਹਨ। ਉਹ ਆਪਣੀ ਡਿਊਟੀ ਦੌਰਾਨ ਕਿਸੇ ਤਰ੍ਹਾਂ ਦੀ ਕੁਤਾਹੀ, ਲਾਪਰਵਾਹੀ ਦੀ ਗੁੰਜਾਇਸ਼ ਪੁਲਿਸ ਮੁਲਾਜਮਾਂ ਅਤੇ ਹੋਰ ਲੋਕਾਂ ਨੂੰ ਨਹੀ ਰੱਖਣ ਦਿੰਦੇ। ਜਿਸ ਕਰਕੇ ਪੁਲਿਸ ਦਾ ਕੰਮ ਅਤੇ ਕਾਰਗੁਜਾਰੀ ਪਾਰਦਰਸ਼ੀ ਅਤੇ ਆਮ ਲੋਕਾਂ ਵਿੱਚੋਂ ਮਾੜੇ ਅਨਸਰਾਂ ਅਤੇ ਭ੍ਰਿਸ਼ਟ ਲੋਕਾਂ ਦਾ ਭੈਅ ਖਤਮ ਹੁੰਦਾ ਹੈ। 

LEAVE A REPLY

Please enter your comment!
Please enter your name here