

ਚੰਡੀਗੜ੍ਹ 08,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਟਰੱਕ ਓਪਰੇਟਰ ਯੂਨੀਅਨਜ਼ ਦੀ ਲੰਬੇ ਸਮੇਂ ਤੋਂ ਟਰੱਕ ਯੂਨੀਅਨਜ਼ ਨੂੰ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਇਹ ਟਰੱਕ ਯੂਨੀਅਨਜ਼ ਮਿਤੀ 21/07/2017 ਤੋਂ ਭੰਗ ਕਰ ਦਿੱਤੀਆਂ ਗਈਆਂ ਸਨ। ਵਿਚ ਮੈਡ%, ਪੰਜਾਬ ਟਰੱਕ ਓਪਰੇਟਰ ਯੂਨੀਅਨਜ਼ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੇ ਸਨਮੁੱਖ ਟਰੱਕ ਯੂਨੀਅਨਜ਼ ਅੱਜ ਮਿਤੀ 07.01.2022 ਨੂੰ ਮੁੜ ਬਹਾਲ ਕੀਤੀਆਂ ਜਾਂਦੀਆਂ ਹਨ ਅਤੇ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦੇ ਨਿਪਟਾਰੇ ਲਈ ਹੇਠ ਲਿਖੇ ਅਨੁਸਾਰ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ:-
(1) ਉੱਪ ਮੰਡਲ ਮੈਜਿਸਟ੍ਰੇਟ – ਚੇਅਰਮੈਨ
(2) ਉਦਯੋਗ ਵਿਭਾਗ ਦਾ ਅਧਿਕਾਰੀ
(3) ਟਰੱਕ ਯੂਨੀਅਨ ਦਾ ਮੈਂਬਰ
ਕਿਸੇ ਵੀ ਪ੍ਰਕਾਰ ਦੀ ਅਪੀਲ ਲਈ ਸਬੰਧਤ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਬਤੌਰ ਐਪੀਲੇਟ ਅਥਾਰਿਟੀ ਨੌਮੀਨੇਟ ਕੀਤਾ ਜਾਂਦਾ ਹੈ।
























