

ਬਰੇਟਾ 8 ਜਨਵਰੀ (ਸਾਰਾ ਯਹਾਂ/ਰੀਤਵਾਲ): ਆਲ ਇੰਡੀਆ ਕਾਂਗਰਸ ਪਾਰਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ ਨੇ ਮੀਂਹ ਪੈਂਦੇ ਚ ਬਖਸ਼ੀਵਾਲਾ ਤੋਂ ਪਸਿਆਨਾ ਪਟਿਆਲਾ ਤੱਕ ਸੜਕ ਦਾ ਟੱਕ ਲਗਾਕੇ ਉਦਘਾਟਨ ਕਰਦਿਆਂ ਕਿਹਾ ਕਿ 57 ਕਿਲੋਮੀਟਰ ਸੜਕ ਬਣਨ ਨਾਲ ਇਲਾਕੇ ਦੇ ਲੋਕਾਂ ਲਈ ਪਟਿਆਲਾ ਚੰਡੀਗੜ੍ਹ ਜਾਣਾ ਅਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ‘ਤੇ 36 ਕਰੋੜ ਰੁਪਏ ਦੀ ਲਾਗਤ ਆਵੇਗੀ।ਸੀਨੀਅਰ ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਕੈਬਨਿਟ ਮੰਤਰੀ ਵਿਜੈ ਇੰਦਰਾ ਸਿੰਗਲਾ ਦੀ ਅਗਵਾਈ ਚ ਬਰੇਟਾ ਇਲਾਕੇ ਵਿੱਚ ਕਰੋੜਾਂ ਰੁਪਏ ਦੀਆਂ ਗਰਾਂਟਾਂ ਨਾਲ ਸੜਕਾਂ ਦੇ ਵਿਛੇ ਜਾਲ ਨਾਲ ਲੋਕਾਂ ਦੇ ਆਉਣਾ ਜਾਣਾ ਸੁਖਾਲਾ ਹੋ ਗਿਆ। ਪਿੰਡਾਂ ਦੀਆਂ ਫਿਰਨੀਆਂ ਪੱਕੀਆਂ, ਚੌੜੀਆਂ ਹੋ ਗਈਆਂ ਨੇ। ਕਾਂਗਰਸ ਆਗੂ ਨੇ ਕਿਹਾ ਕਿ ਸਰਕਾਰ ਵੱਲ੍ਹੋਂ ਕੀਤੇ ਰਿਕਾਰਡ ਤੋੜ ਵਿਕਾਸ ਕਾਰਜਾਂ ਕਾਰਨ ਕਾਂਗਰਸ ਦੀ ਸਰਕਾਰ ਮੁੜ ਬਣੇਗੀ। ਇਸ ਸੜਕ ਨਾਲ ਸੇਕੜੈ ਪਿੰਡਾਂ ਨੁੰ ਫ਼ਾਇਦਾ ਹੋਵੇਗਾ। ਖਾਸ ਕਰਕੇ ਵਿਦਾਅਰਧੀ ਵਰਗ ਨੁੰ ਬਹੁਤ ਵੱਡੇ ਪੱਧਰ ਤੇ ਫ਼ਾਇਦਾ ਹੋਵੇਗਾ। ਮਰੀਜ਼ਾਂ ਲਈ ਇਹ ਸੜਕ ਸਰਜੀਵਣੀ ਬੁਰੀ ਸਿੱਧ ਹੋਵੇਗੀ। ਕਿਉਂਕਿ ਪਟਿਆਲ਼ਾ ਚੰਡੀਗੜ੍ਹ ਜਾਣਾ ਬਹੁਤ ਸੋਖਾਂ ਹੋਵੇਗਾ।























