ਕੇਂਦਰੀ ਮੰਤਰੀ ਪਰਨੀਤ ਕੌਰ ਨੂੰ ਖ਼ਤਰਾ, ਭਾਰਤੀ ਚੋਣ ਕਮਿਸ਼ਨ ਵੱਲੋਂ ਬੁਲੇਟ ਪਰੂਫ ਗੱਡੀ ਵਰਤਣ ਦੀ ਇਜ਼ਾਜ਼ਤ

0
42

ਚੰਡੀਗੜ•, 2 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਇਕ ਪੱਤਰ ਜਾਰੀ ਕਰਕੇ ਲੋਕ ਸਭਾ ਚੋਣਾਂ 2019 ਦੌਰਾਨ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੂੰ ਬੁਲੇਟ ਪਰੂਫ ਗੱਡੀ ਵਰਤਣ ਦੀ ਆਗਿਆ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਉਕਤ ਆਗਿਆ ਆਦਰਸ਼ ਚੋਣ ਜ਼ਾਬਤੇ ਦੇ ਨੁਕਤਾ ਨੰ. 5 ਪੈਰਾ 10.5.1 ਅਨੁਸਾਰ ਦਿੱਤੀ ਗਈ ਹੈ। ਇਸ ਨੁਕਤੇ ਅਨੁਸਾਰ ਜੇਕਰ ਕਿਸੇ ਵਿਅਕਤੀ ਦੀ ਸੁਰੱਖਿਆ ਸਬੰਧੀ ਸੁਰੱਖਿਆ ਏਜੰਸੀਆਂ ਮਹਿਸੂਸ ਕਰਦੀਆਂ ਹਨ ਕਿ ਸਬੰਧਤ ਵਿਅਕਤੀ ਨੂੰ ਬੁਲੇਟ ਪਰੂਫ ਗੱਡੀ ਵਿਚ ਹੀ ਸਫਰ ਕਰਨਾ ਚਾਹੀਦਾ ਹੈ ਤਾਂ ਉਸ ਵਿਅਕਤੀ ਨੂੰ ਸਰਕਾਰ ਵੱਲੋਂ ਇਕ ਬੁਲੇਟ ਪਰੂਫ ਗੱਡੀ ਮੁਹਈਆ ਕਰਵਾਈ ਜਾਵੇਗੀ ਜਿਸ ਦੇ ਖਰਚਿਆਂ ਦੀ ਅਦਾਇਗੀ ਸਬੰਧਤ ਵਿਅਕਤੀ ਵੱਲੋਂ ਕਰਨੀ ਹੋਵੇਗੀ। ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਅਜਿਹੇ ਵਾਹਨ ਵਿਚ ਹੋਰ ਕੋਈ ਰਾਜਨੀਤਕ ਆਗੂ/ਵਰਕਰ ਸਫਰ ਨਹੀਂ ਕਰ ਸਕਦਾ ਸਿਰਫ ਇਸ ਗੱਡੀ ਵਿਚ ਉਨ•ਾਂ ਦੇ ਨਿੱਜੀ ਮੈਡੀਕਲ ਅਟੈਂਡੇਂਟ ਹੀ ਸਫਰ ਕਰ ਸਕਦਾ ਹੈ।    

LEAVE A REPLY

Please enter your comment!
Please enter your name here