ਪਿੰਡ ਬੁਰਜ ਭਲਾਈਕੇ ਦੇ ਵਾਸੀ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ

0
41

ਮਾਨਸਾ  2 ਅਪੈ੍ਲ (ਸਾਰਾ ਯਹਾ,ਬੀ.ਪੀ.ਅੈਸ.): ਪਿੰਡ ਬੁਰਜ ਭਲਾਈਕੇ ਦੇ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਪਿੰਡ ਦੀ ਸਰਪੰਚ ਜਸਵੀਰ ਕੌਰ, ਹਰਪ੍ਰੀਤ ਸਿੰਘ ਪੰਚ, ਰਾਜਾ ਸਿੰਘ ਪੰਚ, ਸੁਖਪਾਲ ਸਿੰਘ ਪੰਚ ਅਤੇ  ਸਿਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਸਾਡੇ ਪਿੰਡ ਬੁਰਜ ਭਲਾਈ ਕੇ ਦੇ ਜਲਘਰ ਨੂੰ ਤਿੰਨ ਕਿਲੋਮੀਟਰ ਦੂਰ ਤੋਂ ਉੱਡਤ ਬਰਾਂਚ ਮਾਇਨਰ ਚੋਂ ਪਾਣੀ ਸਪਲਾਈ ਹੁੰਦਾ ਹੈ। ਸਿਰਫ ਤਿੰਨ ਇੰਚੀ ਨਾਲ ਰਾਹੀਂ ਪਾਣੀ ਕੱਸੀ ਚੋ ਹੁੰਦਾ ਹੋਇਆ ਜਲਘਰ ਬੁਰਜ ਭਲਾਈ ਕੇ ਪਹੁੰਚਦਾ ਸੀ ਪਰ ਨਹਿਰੀ ਪਾਣੀ ਪਿੰਡ ਦੇ ਜਲਘਰ ਤੱਕ ਪਹੁੰਚਦਾ ਹੀ ਨਹੀਂ ਜੋ ਆਉਦਾ ਹੈ ਉਹ ਰਾਸਤੇ ਚ ਹੀ ਖਤਮ ਹੋ ਜਾਂਦਾ ਹੈ। ਜਿਸ ਕਰਕੇ ਪਿੰਡ ਦਾ ਜਲ ਘਰ ਹਮੇਸ਼ਾ ਸੁੱਕਾ ਹੀ ਰਹਿੰਦਾ ਹੈ ਜਿਸ ਕਰਕੇ ਪੀਣ ਵਾਲੇ ਪਾਣੀ ਦੀ ਭਾਰੀ ਦਿੱਕਤ ਆ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਆ ਰਹੀ ਹੈ ਅਸੀਂ ਬਹੁਤ ਵਾਰੀ ਸੰਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਰ ਸਭ ਨੇ ਮਿੱਠੀਆਂ ਗੋਲੀਆਂ ਦੇਣ ਤੋਂ ਬਜਾਏ ਕੁਝ ਵੀ ਨਹੀਂ ਕਰ ਰਹੇ। ਪਿੰਡ ਵਾਸੀ ਪਾਣੀ ਦੀ ਪੂਰਤੀ ਲਈ ਪੰਚਾਇਤੀ ਪਾਣੀ ਵਾਲੀ ਟੈਂਕੀ ਤੇ ਇੱਕ ਨਿੱਜੀ ਟੈਂਕੀ ਕਿਰਾਏ ਤੇ ਲੈਕੇ ਪੂਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਚ ਹਰ ਰੋਜ਼ ਤਕਰੀਬਨ 30 ਦੇ ਕਰੀਬ ਪਾਣੀ ਵਾਲੀਆਂ ਟੈਂਕੀਆਂ ਪੀਣ ਵਾਲੇ ਪਾਣੀ ਦੀਆਂ ਆਕੇ ਵਿਕਦੀਆ ਹਨ ਅਤੇ 150 ਤੋਂ ਵੀ ਜ਼ਿਆਦਾ ਪਰਿਵਾਰ ਆਪੋ ਆਪਣੇ ਸਾਧਨਾਂ ਰਾਹੀਂ ਤਿੰਨ ਕਿਲੋਮੀਟਰ ਦੂਰ ਉੱਲਕ ਮਾਈਨਰ ਤੋਂ ਪਾਣੀ ਲੈ ਕੇ ਆਉਂਦੇ ਹਨ। ਪਿੰਡ ਦੇ ਗ਼ਰੀਬ ਪਰਿਵਾਰ ਜਿਨ੍ਹਾਂ ਕੋਲ ਕੋਈ ਵੀ ਸਾਧਨ ਨਹੀਂ ਉਹ ਪਾਣੀ ਮੁੱਲ ਲੈ ਕੇ ਪੀ ਰਹੇ ਹਨ। ਪਿੰਡ ਦੀ ਅੋਰਤਾਂ ਸੁਰਜੀਤ ਕੌਰ , ਮਲਕੀਤ ਕੌਰ, ਭੂਰੋ ਕੌਰ, ਬਲਜਿੰਦਰ ਕੌਰ  ਨੇ ਕਿਹਾ ਕਿ ਸਾਨੂੰ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਾਣੀ ਦੀ ਪੂਰਤੀ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਪਿੰਡ ਵਾਸੀਆਂ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਸਬੰਧਿਤ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਨੂੰ ਪੀਣ ਵਾਲਾ ਪਾਣੀ ਦੀ ਸਪਲਾਈ ਲਗਾਤਾਰ ਜਾਰੀ ਕੀਤੀ ਜਾਵੇ। ਜੇਕਰ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਮਜਬੂਰੀ ਵੱਸ ਸੰਘਰਸ਼ ਕਰਨ ਲਈ ਮਜਬੂਰ ਹੋਣਗੇ । ਇਸ ਮਾਮਲੇ ਵਿੱਚ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਐਕਸਨ ਜਸਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਸੀ ਮੈਂ ਕੱਲ੍ਹ ਨੂੰ ਹੀ ਇਸ ਮਾਮਲੇ ਨੂੰ ਹੱਲ ਕਰਵਾਉਣ ਲਈ ਕਰਮਚਾਰੀ ਭੇਜਦਾ ਹਾਂ ਜਲਦੀ ਹੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here