ਯੂ-ਟਿਊਬ ਤੋਂ ਪਿਸਤੌਲ ਬਣਾਉਣੇ ਸਿੱਖ ਬਟਾਲਾ ‘ਚ ਲਾਈ ਹਥਿਆਰ ਫੈਕਟਰੀ

0
35

ਗੁਰਦਾਸਪੁਰ: ਬਟਾਲਾ ਪੁਲਿਸ ਵੱਲੋਂ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜੋ ਅਸਲਾ ਬਣਾਉਣ ਦੀ ਫੈਕਟਰੀ ਚਲਾ ਰਹੇ ਸਨ। ਪੁਲਿਸ ਨੇ ਇਨ੍ਹਾਂ ਨੌਜਵਾਨਾਂ ਪਾਸੋਂ ਪੰਜ ਪਿਸਤੌਲਾਂ ਤੇ ਇੱਕ ਟੈਲਿਸਕੋਪਿਕ ਏਅਰ ਗੰਨ ਬਰਾਮਦ ਕੀਤੀ ਹੈ।

ਪੁਲਿਸ ਦਾ ਦਾਅਵਾ ਹੈ ਕਿ ਬਰਾਮਦ ਕੀਤੇ ਹਥਿਆਰ ਇਨ੍ਹਾਂ ਨੌਜਵਾਨਾਂ ਨੇ ਖ਼ੁਦ ਤਿਆਰ ਕੀਤੀਆਂ ਸਨ। ਬਰਾਮਦ ਪੰਜ ਪਸਤੌਲਾਂ ‘ਚ ਤਿੰਨ ਪਿਸਤੌਲ 32 ਬੋਰ ਦੋ 12 ਬੋਰ ਦੇ ਪਿਸਤੌਲ ਸ਼ਾਮਲ ਹਨ। ਇਸ ਦੇ ਨਾਲ ਵੱਡੀ ਗਿਣਤੀ ‘ਚ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਬਟਾਲਾ ਦੇ ਸੀਨੀਅਰ ਪੁਲਿਸ ਕਪਤਾਨ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨਾਂ ਵਿੱਚੋਂ ਇੱਕ ਕੰਪਿਊਟਰ ਇੰਜੀਨੀਅਰ ਹੈ ਤੇ ਇੱਕ ਆਪਣੀ ਲੋਹੇ ਦੀ ਫੈਕਟਰੀ ਵੀ ਚਲਾਉਂਦਾ ਹੈ। ਐਸਐਸਪੀ ਮੁਤਾਬਕ ਨੌਜਵਾਨਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਇਹ ਹਥਿਆਰ ਬਣਾਉਣ ਦੀ ਤਕਨੀਕ ਯੂ-ਟਿਊਬ ਤੋਂ ਸਿੱਖੀ ਤੇ ਵੀਡੀਓ ਵਿੱਚ ਦਰਸਾਈ ਤਕਨੀਕ ਨਾਲ ਹੀ ਉਨ੍ਹਾਂ ਪੰਜ ਪਿਸਤੌਲ ਬਣਾਏ।

ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨੌਜਵਾਨਾਂ ਨੇ ਕਿਸ ਮਕਸਦ ਲਈ ਹਥਿਆਰ ਬਣਾਏ ਸਨ। ਨੌਜਵਾਨਾਂ ਨੇ ਕਿਹਾ ਕਿ ਉਹ ਕੁਝ ਵੱਖਰਾ ਬਣਾਉਣ ਦੀ ਕੋਸ਼ਿਸ਼ ਵਿੱਚ ਹਨ ਪਰ ਮਨ ਵਿੱਚ ਕੋਈ ਗ਼ਲਤ ਮਕਸਦ ਨਹੀਂ ਸੀ।

LEAVE A REPLY

Please enter your comment!
Please enter your name here