

ਮਾਨਸਾ 2 ਅਕਤੂਬਰ ((ਸਾਰਾ ਯਹਾ,ਬਪਸ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਭੰਮੇ ਕਲਾਂ ਵਿਖੇ ਪਿੰਡ ਦੇ ਲੋਕਾਂ ਵੱਲੋਂ ਇੱਕਠੇ ਹੋ ਕੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ। ਇਸ ਮੌਕੇ ਬੋਲਦਿਆਂ ਬਲਾਕ ਪ੍ਰਧਾਨ ਮਨਜੀਤ ਸਿੰਘ ਉਲਕ ਨੇ ਕਿਹਾ ਕਿ ਜੋ ਲੋਕਾਂ ਦੀ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਲੜ ਰਹੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੂੰ ਪੰਜਾਬ ਸਰਕਾਰ ਅਤੇ ਸਰਕਾਰ ਵੱਲੋਂ ਝੂਠੀ ਸਜ਼ਾ ਸੁਣਾਈ ਗਈ ਹੈ। ਉਸ ਦੇ ਰੋਸ ਵਜੋਂ ਬਲਾਕ ਪ੍ਰਧਾਨ ਮਨਜੀਤ ਸਿੰਘ ਉੱਲਕ ਦੀ ਅਗਵਾਈ ਵਿੱਚ ਭੰਮੇ ਕਲਾਂ ਵਿਖੇ ਅਰਥੀ ਫੂਖੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਲੋਕਾਂ ਵੱਲੋਂ ਬਰਨਾਲਾ ਵਿਖੇ ਚੱਲ ਰਹੇ ਪੱਕੇ ਮੋਰਚੇ ਵਿੱਚ ਜਾਣ ਦਾ ਭਰਵਾਂ ਹੁੰਗਾਰਾ ਦਿੱਤਾ ਗਿਆ।ਲੋਕਾਂ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਉੱਲਕ ਨੇ ਕਿਹਾ ਕਿ ਸਰਕਾਰਾਂ ਵੱਲੋਂ ਗੁੰਡਿਆਂ ਨੂੰ ਸਹਿ ਦੇ ਕੇ ਦੱਬੇ ਕੁਚਲੇ ਲੋਕਾਂ ਨੂੰ ਦਬਿਆ ਜਾ ਰਿਹਾ ਹੈ ਪਰ ਹੁਣ ਜਨਤਾ ਜਾਗ੍ਰਤ ਹੋ ਚੁੱਕੀ ਹੈ। ਲਗਾਏ ਗਏ ਪੱਕੇ ਮੋਰਚੇ ਵਿੱਚ ਉਦੋਂ ਤੱਕ ਨਹੀਂ ਉਠਣਗੇ ਜਦ ਤੱਕ ਮਨਜੀਤ ਸਿੰਘ ਧਨੇਰ ਬਹਾਰ ਨਹੀਂ ਆਉਂਦਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿੱਠੂ ਸਿੰਘ ਭੰਮੇ ਕਲਾਂ ਬੂਟਾ ਸਿੰਘ ਭੰਮੇ ਕਲਾਂ ਲੀਲਾ ਸਿੰਘ ਜਰਨੈਲ ਸਿੰਘ ਲਾਭ ਸਿੰਘ ਖਜਾਨਚੀ ਅਮਰੀਕ ਸਿੰਘ ਹਾਜ਼ਰ ਸਨ























