

ਮਾਨਸਾ 2 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ)ਆਵਾਰਾ ਪਸ਼ੂ ਸੰਘਰਸ਼ ਕਮੇਟੀ ਦਾ ਗੁਰੂਦਵਾਰਾ ਚੌਕ ਮਾਨਸਾ ਵਿਖੇ ਚੱਲ ਰਿਹਾ ਧਰਨਾ 20ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ, ਵਪਾਰ ਮੰਡਲ ਵੱਲੋਂ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤਕ, ਵਪਾਰ, ਕਿਸਾਨ ਅਤੇ ਇਸਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅਵਾਰਾ ਪਸ਼ੂ ਸੰਘਰਸ ਕਮੇਟੀ ਦੇ ਝੰਡੇ ਹੇਠ ਇਹ ਸੰਘਰਸ਼ 10 ਸਤੰਬਰ ਨੂੰ ਜ਼ਿਲ੍ਹਾ ਪ੍ਰਸਾਸ਼ਨ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਲਗਾਤਾਰ ਜਾਰੀ ਹੈ। ਅਵਾਰਾ ਪਸ਼ੂਆ ਦੀ ਸੜ੍ਹਕਾਂ ਉੱਪਰ ਵਧ ਰਹੀ ਸੰਖਿਆ ਕਾਰਨ ਹੋ ਰਹੇ ਰੋਜਾਨਾ ਹਾਦਸਿਆ ਦੀ ਸਮੱਸਿਆ ਸਾਰੇ ਪੰਜਾਬ ਵਿੱਚ ਇੱਕ ਗੰਭੀਰ ਸਮੱਸਿਆ ਬਣ ਗਈ ਹੈ। ਪਰ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਤਾ ਨਹੀਂ ਕਿਉ ਇਸ ਗੰਭੀਰ ਸਮੱਸਿਆ ਨੂੰ ਨਜਰਅੰਦਾਰ ਕਰ ਰਿਹਾ ਹੈ।
ਪਿਛਲੇ ਹਫਤੇ ਕੁਝ ਪਸ਼ੂ ਖੋਖਰ ਗਊਸ਼ਾਲਾ ਵਿੱਚ ਭੇਜਣ ਤੋਂ ਬਾਅਦ ਜ਼ਿਲ੍ਹਾ ਪ੍ਸ਼ਾਸਨ ਅਤੇ ਨਗਰ ਕੌਂਸਲ ਹਰਕਤ ਵਿੱਚ ਆਏ ਸਨ ਤੇ ਪ੍ਰੈਸ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ ਅਤੇ ਇਹ ਸਾਬਤ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਸੀ ਕਿ ਅਵਾਰਾ ਪਸ਼ੂ ਸੰਘਰਸ਼ ਕਮੇਟੀ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਬੇਮਤਲਬਾ ਹੈ। ਪਰ ਕੁਝ ਦਿਨਾਂ ਵਿੱਚ ਹੀ ਜ਼ਿਲ੍ਹਾ ਪ੍ਰਸਾਸਨ ਅਤੇ ਨਗਰ ਕੌਂਸਲ ਨਾਕਾਮ ਹੋ ਗਿਆ। ਕੱਲ ਇਕ ਹੋਰ ਘਟਨਾ ਵਿੱਚ ਸੰਘਰਸ਼ ਕਮੇਟੀ ਦਾ ਮੈਂਬਰ ਰਘਵੀਰ ਸਿੰਘ ਰਾਮਗੜੀਆ ਮੋਟਰ ਸਾਇਕਲ ਅਗੇ ਅਵਾਰਾ ਪਸ਼ੂ ਆਉਣ ਕਰਕੇ ਜ਼ਖਮੀ ਹੋ ਗਿਆ ਪਰ ਪ੍ਰਮਾਤਮਾ ਦੀ ਕ੍ਰਿਪਾ ਨਾਲ ਬਚ ਗਿਆ। ਅੱਜ ਦੇ ਇਸ ਧਰਨੇ ਵਿੱਚ ਹੈਡੀਕੈਪਡ ਐਸੋਸੀਏਸ਼ਨ ਵੱਲੋਂ ਅਵੀਨਾਸ਼ ਸ਼ਰਮਾ, ਜੋਤੀ ਸ਼ਰਮਾ, ਗੁਰਸੇਵਕ ਸਿੰਘ ਬਹਿਣੀਵਾਲ, ਪੰਜਾਬ ਇਸਤਰੀ ਸਭਾ ਵੱਲੋਂ ਰੇਖਾ ਸ਼ਰਮਾ, ਅੰਜਨਾ ਗਰਗ, ਸੁਦਰਸ਼ਨ ਸ਼ਰਮਾ, ਸੁਨੇਹਾ ਲਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਮਰਜੀਤ ਸਿੰਮੀ, ਜਸਵਿੰਦਰ ਕੌਰ, ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਜਸਵੀਰ ਕੌਰ ਨੱਤ ਅਤੇ ਸੀ.ਪੀ.ਆਈ ਐਮ ਐਲ. ਏ. ਵੱਲੋਂ ਗੁਰੂਪ੍ਰਣਾਮ ਸਿੰਘ ਧਰਨੇ ਤੇ ਬੈਠੇ। ਮਾਨਸਾ ਤੋਂ ਚਲਿਆ ਇਹ ਸੰਘਰਸ਼ ਪੰਜਾਬ ਦੇ ਕਈ ਸ਼ਹਿਰ ਵਿੱਚ ਜਿਵੇ ਕਿ ਅਹਮਦਗੜ੍ਹ, ਸੁਨਾਮ, ਧੂਰੀ, ਫਿਰੋਜਪੁਰ, ਫਰੀਦਕੋਟ, ਅਤੇ ਕੋਟਧਰਮੂ ਵਿੱਚ ਫੈਲ ਚੁਕਿਆ ਹੈ। ਰੋਟਰੀ ਕਲੱਬ ਫਰੀਦਕੋਟ ਵੱਲੋਂ ਵੀ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇਨ੍ਹਾਂ ਅਵਾਰਾ ਪਸ਼ੂਆਂ ਦੇ ਹਲ ਲਈ ਮੰਗ ਪੱਤਰ ਦਿੱਤਾ ਹੈ।
ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆ ਬੂਟਾ ਸਿੰਘ ਰੱਲਾ ਨੇ ਕਿਹਾ ਕਿ ਪ੍ਰਸਾਸਨ ਦਿਲੋ ਇਸ ਸਮੱਸਿਆ ਦੇ ਹੱਲ ਲਈ ਗੰਭੀਰ ਨਹੀਂ ਹੈ। ਜੇਕਰ ਸਰਕਾਰ ਅਤੇ ਪ੍ਰਸਾਸ਼ਨ ਚਾਹੇ ਤਾਂ ਉਹ ਕਿਹੜੀ ਸਮੱਸਿਆ ਹੈ ਜਿਸਦਾ ਹਲ ਨਹੀਂ ਹੋ ਸਕਦਾ। ਅੰਜਨਾ ਗਰਗ ਨੇ ਕਿਹਾ ਕਿ ਇਹ ਲੋਕਾਂ ਦੀ ਇੱਕ ਗੰਭੀਰ ਸਮੱਸ਼ਿਆ ਹੈ ਅਤੇ ਵਿਸ਼ਵਾਸ ਦਵਾਇਆ ਕਿ ਪੰਜਾਬ ਇਸਤਰੀ ਸਭਾ ਇਸ ਸੰਘਰਸ਼ ਵਿੱਚ ਹਰ ਸਮੇਂ ਆਪਣਾ ਯੋਗਦਾਰ ਪਾਉਂਦੀ ਰਹੇਗੀ। ਰੇਖਾ ਸ਼ਰਮਾ ਨੇ ਵੀ ਇਸ ਧਰਨੇ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਸਾਸਨ ਨੂੰ ਇਸ ਸਮੱਸਿਆ ਦੇ ਜਲਦੀ ਹਲ ਦੀ ਮੰਗ ਕੀਤੀ।
ਅੱਜ ਦੇ ਇਸ ਧਰਨੇ ਵਿੱਚ ਮੁਨੀਸ਼ ਬੱਬੀ ਦਾਨੇਵਾਲੀਆ, ਪਵਨ ਗਰਗ, ਜਨਕ ਰਾਜ, ਬਲਵਿੰਦਰ ਬਾਂਸਲ, ਕਾਮਰੇਡ ਗੁਰਦੇਵ ਸਿੰਘ, ਮਨਜੀਤ ਸਦਿਊੜਾ, ਬਿੱਕਰ ਮਘਾਣੀਆ, ਬੋਘ ਸਿੰਘ, ਪ੍ਰੇਮ ਅੱਗਰਵਾਲ, ਜਤਿੰਦਰ ਆਗਰਾ, ਪ੍ਰੇਮ ਨਾਥ ਸਿੰਗਲਾ, ਡਾਕਟਰ ਅਨੀਤਾ ਸਿੰਗਲਾ, ਕ੍ਰਿਸ਼ਨ ਚੌਹਾਨ, ਕਾਮਰੇਡ ਰਾਜ ਕੁਮਾਰ ਗਰਗ, ਰੁਲਦੂ ਸਿੰਘ, ਧੰਨਾ ਮੱਲ ਗੋਇਲ, ਉੱਗਰ ਸਿੰਘ, ਮਨਜੀਤ ਮੀਹਾ, ਗੁਰਪ੍ਰੀਤ ਬਨਾਵਾਲੀ, ਸ਼ਾਮ ਲਾਲ ਗੋਇਲ, ਅਸ਼ੋਕ ਲਿਬਰਟੀ, ਕਮਲ ਕੁਮਾਰ, ਹਰਿੰਦਰ ਮਾਨਸ਼ਾਹੀਆ ਆਦਿ ਹਾਜ਼ਰ ਸਨ।























