

ਬੋਹਾ/ਮਾਨਸਾ 02 ਮਈ (ਸਾਰਾ ਯਹਾਂ/ਜੋਨੀ ਜਿੰਦਲ) : 8 ਮਾਰਚ ਨੂੰ ਵਹਿਸੀਅਨਾ ਢੰਗ ਨਾਲ ਹੋਏ ਕ਼ਤਲ ਸਬੰਧੀ ਪੁਲਿਸ ਵੱਲੋਂ ਇਨਸਾਫ਼ ਦਿਵਾਉਣ ਲਈ ਗੰਭੀਰਤਾ ਨਾ ਲੈਣ ਦੇ ਵਿਰੋਧ ਵਿੱਚ ਕੁਲ ਹਿੰਦ ਕਿਸਾਨ ਸਭਾ ਦੇ ਮਲਕੀਤ ਸਿੰਘ ਮੰਦਰਾਂ ਤੇ ਸੀ ਪੀ ਆਈ ਦੇ ਜ਼ਿਲ੍ਹਾ ਸਹਾਇਕ ਸਕੱਤਰ ਸੀਤਾਰਾਮ ਗੋਬਿੰਦਪੁਰਾ,ਏਟਕ ਆਗੂ ਜਗਸੀਰ ਰਾਏ ਕੇ ਦੀ ਅਗਵਾਈ ਹੇਠ ਸੈਕੜੇ ਪਾਰਟੀ ਤੇ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਵਿਸ਼ਾਲ ਰੋਹ ਭਰਪੂਰ ਧਰਨਾ ਦੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਮਨਜੀਤ ਕੌਰ ਗਾਮੀਵਾਲਾ ਦੇ ਕਤਲ ਕੇਸ ਨੂੰ ਕੁਝ ਪੁਲਿਸ ਅਫਸਰ ਲਗਾਤਾਰ ਕਮਜ਼ੋਰ ਕਰ ਰਹੇ ਹਨ, ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਾ ਮਿਲਣ ਇਸ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਕ਼ਤਲ ਕਾਂਡ ਦੇ ਮੁੱਖ ਸਾਜ਼ਿਸ਼ ਕਰਤਾ ਨੂੰ ਜਾਣ ਬੁੱਝ ਕੇ ਬਚਾਇਆ ਜਾ ਰਿਹਾ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਥਾਣਾ ਬੋਹਾ ਅੱਗੇ ਰੋਹ ਭਰਪੂਰ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਇਸ ਬੇਇਨਸਾਫ਼ੀ ਖਿਲਾਫ ਜਿਥੇ ਇਲਾਕੇ ਜਨਤਕ ਧਿਰਾਂ ਤੇ ਸਿਆਸੀ ਖੇਤਰ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।ਅਤੇ ਪੁਲਿਸ ਪ੍ਰਸ਼ਾਸਨ ਇਸ ਇਸ ਕੇਸ ਨੂੰ ਹਲਕੇ ਢੰਗ ਨਾਲ ਲੈ ਰਹੀ ਹੈ। ਉਹਨਾ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੋਹਾਨ, ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਇਨਸਾਨ ਲੈਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਤੇ ਹਰ ਪੱਖੋਂ ਸਹਿਯੋਗ ਦੀ ਅਪੀਲ ਕੀਤੀ।
ਘਿਰਾਓ ਮੌਕੇ ਐਸ ਕੇ ਐਮ ਦੇ ਆਗੂਆਂ ਕੁਲਵੰਤ ਸਿੰਘ ਕਿਸ਼ਨਗੜ੍ਹ,ਲਛਮਣ ਸਿੰਘ ਚੱਕ ਅਲੀ ਸ਼ੇਰ,ਪ੍ਰਸੋਤਮ ਸਿੰਘ ਗਿੱਲ,ਰਾਮਫਲ ਸਿੰਘ ਚੱਕ ਅਲੀ ਸ਼ੇਰ, ਅਮਰੀਕ ਸਿੰਘ ਫਫੜੇ, ਜਗਦੇਵ ਸਿੰਘ ਚਕੇਰੀਆਂ,ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਦਲਿਓ, ਕਾਂਗਰਸ ਦੇ ਤਰਜੀਤ ਸਿੰਘ ਚਹਿਲ, ਸੁਖਪਾਲ ਸਿੰਘ ਹਾਕਮ ਵਾਲਾ,ਆਦਿ ਨੇ ਇਸ ਕ਼ਤਲ ਕਾਂਡ ਵਿਚ ਸਾਜ਼ਿਸ਼ ਕਰਤਾ ਨੂੰ ਜਨਤਕ ਕਰਕੇ ਸਜ਼ਾ ਦੇਣ, ਰਹਿੰਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ, ਥਾਨਾ ਬੋਹਾ ਦੇ ਉਸ ਮੌਕੇ ਦੇ ਮੁਖੀ ਨੂੰ ਬਰਖਾਸਤ ਕਰਨ ਲਈ ਹਮਾਇਤ ਕੀਤੀ ਗਈ। ਭਵਿੱਖ ਵਿਚ ਹਰ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।
ਘਿਰਾਓ ਮੌਕੇ ਡੀ ਐਸ ਪੀ ਸਿੰਕਦਰ ਸਿੰਘ ਚੀਮਾ ਨੇ ਪਰਿਵਾਰ ਨੂੰ ਇਨਸਾਫ਼ ਦੇਣ ਸਬੰਧੀ ਵਿਸ਼ਵਾਸ ਦਿਵਾਇਆ ਗਿਆ।
ਧਰਨੇ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਢਿੱਲੋਂ, ਹਰਪ੍ਰੀਤ ਪਿਆਰੀ, ਲਛਮਣ ਸਿੰਘ ਗੰਢੂ, ਹਰਪ੍ਰੀਤ ਮਾਨਸਾ,ਹਰਮੀਤ ਸਿੰਘ ਬੋੜਾਵਾਲ,ਰਤਨ ਭੋਲਾ, ਭੁਪਿੰਦਰ ਗੁਰਨੇ,ਹਰੀ ਸਿੰਘ ਅੱਕਾਂ ਵਾਲੀ, ਤਰਸੇਮ ਬੋਹਾ, ਜੱਗਾ ਸ਼ੇਰ ਖਾਂ, ਮਲਕੀਤ ਸਿੰਘ ਬਖਸ਼ੀਵਾਲਾ,ਪਵਨ ਬੁਢਲਾਡਾ, ਹਰਬੰਸ ਸਿੰਘ ਫੋਜੀ,ਚਿਮਨ ਲਾਲ ਕਾਕਾ, ਮਨਪ੍ਰੀਤ ਫਰੀਦ ਕੇ,ਕੇਵਲ ਮੰਦਰਾਂ ਆਦਿ ਆਗੂ ਸ਼ਾਮਲ ਹੋਏ। ਸਟੇਟ ਸਕੱਤਰ ਦੀ ਭੂਮਿਕਾ ਮਲਕੀਤ ਮੰਦਰਾਂ ਵੱਲੋਂ ਬਾਖੂਬੀ ਨਿਭਾਈ ਗਈ।























