*ਇੱਕ ਵਿਅਕਤੀ ਨੂੰ ਕਾਬੂ ਕਰਕੇ 04 ਨਜਾਇਜ ਅਸਲੇ ਸਮੇਤ 07 ਜਿੰਦਾ ਰੌਂਦ ਕੀਤੇ ਬ੍ਰਾਮਦ*

0
105

ਮਾਨਸਾ 07-08-2025  (ਸਾਰਾ ਯਹਾਂ/ਮੁੱਖ ਸੰਪਾਦਕ) : ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈੱਸ
ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਸ੍ਰੀ ਗੌਰਵ ਯਾਦਵ,ਆਈ.ਪੀ.ਐਸ. ਮਾਨਯੋਗ
ਡੀ.ਜੀ.ਪੀ. ਪੰਜਾਬ ਅਤੇ ਸ੍ਰੀ ਹਰਜੀਤ ਸਿੰਘ, ਆਈ.ਪੀ.ਐਸ. ਮਾਨਯੋਗ ਡੀ.ਆਈ.ਜੀ. ਬਠਿੰਡਾ ਰੇਂਜ ਜੀ ਦੇ ਨਿਸ਼ਾ ਨਿਰਦੇਸ਼ਾ
ਅਨੁਸਾਰ ਜਿਲਾ ਪੁਲਿਸ ਮਾਨਸਾ ਵੱਲੋਂ ਅਪਰਾਧ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਬੀਤੇ ਦਿਨ ਵੱਖ-ਵੱਖ ਕਾਰਵਾਈਆਂ
ਕੀਤੀਆਂ ਗਈਆਂ। ਜਿਹਨਾਂ ਵਿੱਚ ਮੁੱਖ ਤੌਰ ਪਰ ਨਜਾਇਜ ਅਸਲਾ ਬ੍ਰਾਮਦ, ਹੈਰੋਇਨ (ਚਿੱਟਾ) ਦੀ ਬ੍ਰਾਮਦਗੀ ਅਤੇ ਨਸ਼ਾ ਤਸਕਰ
ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 06.08.2025 ਨੂੰ ਕਪਤਾਨ
ਪੁਲਿਸ (ਇੰਨਵੈ:) ਮਾਨਸਾ ਅਤੇ ਉਪ ਕਪਤਾਨ ਪੁਲਿਸ (ਡੀ) ਮਾਨਸਾ ਦੀ ਸੁਪਰਵੀਜਨ ਤਹਿਤ ਇੰਚਾਰਜ ਸੀ.ਆਈ.ਏ. ਸਟਾਫ
ਮਾਨਸਾ ਦੀ ਅਗਵਾਈ ਹੇਠ ਸ:ਥ: ਦਲੇਲ ਸਿੰਘ ਨੰ: 53/ਮਾਨਸਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਡਰੇਨ ਪੁਲਿਸ ਦੀ ਪਟੜੀ ਭੀਖੀ
ਤੋਂ ਕੁਲਦੀਪ ਸਿੰਘ ਉਰਫ ਲਾਡੀ ਪੁੱਤਰ ਸੁਖਦੇਵ ਸਿੰਘ ਵਾਸੀ ਢਿੱਲੋਂ ਪੱਤੀ, ਵਾਰਡ ਨੰਬਰ 10 ਭੀਖੀ ਨੂੰ ਸਮੇਤ ਇੱਕ ਪਿਸਟਲ
ਫਯ5 ਸ਼ਟੋਰਮ .30 ਬੋਰ ਸਮੇਤ ਮੈਗਜੀਨ ਅਤੇ 02 ਜਿੰਦਾ ਕਾਰਤੂਸ ਦੇ ਕਾਬੂ ਕਰਕੇ ਮੁੱਕਦਮਾ ਨੰਬਰ 157 ਮਿਤੀ 06.08.2025
ਅ/ਧ 25/54/59 ਆਰਮਜ ਐਕਟ ਥਾਣਾ ਭੀਖੀ ਦਰਜ ਰਜਿਸਟਰ ਕੀਤਾ ਅਤੇ ਕੁਲਦੀਪ ਸਿੰਘ ਉਕਤ ਪਾਸੋਂ ਸਖਤੀ ਨਾਲ
ਪੁਛਗਿੱਛ ਕਰਦੇ ਹੋਏ ਉਸਦੀ ਨਿਸ਼ਾਨਦੇਹੀ ਪਰ 02 ਦੇਸੀ ਪਿਸਟਲ .32 ਬੋਰ ਸਮੇਤ 04 ਜਿੰਦਾ ਰੌਂਦ ਅਤੇ 01 ਦੇਸੀ ਪਿਸਤੌਲ
(ਕੱਟਾ) 315 ਬੋਰ ਸਮੇਤ 01 ਰੌਂਦ (ਕੁੱਲ 03 ਪਿਸਟਲ, 01 ਦੇਸੀ ਪਿਸਤੌਲ (ਕੱਟਾ) ਅਤੇ 07 ਜਿੰਦਾ ਰੌਂਦ) ਬ੍ਰਾਮਦ ਕਰਵਾਏ
ਗਏ।

ਇਸੇ ਤਰ੍ਹਾਂ ਹੀ ਮਿਤੀ 05.08.2025 ਨੂੰ ਕਪਤਾਨ ਪੁਲਿਸ (ਇੰਨਵੈ:) ਮਾਨਸਾ ਅਤੇ ਉਪ ਕਪਤਾਨ ਪੁਲਿਸ
(ਡੀ) ਮਾਨਸਾ ਦੀ ਸੁਪਰਵੀਜਨ ਤਹਿਤ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਦੀ ਅਗਵਾਈ ਹੇਠ ਥਾਣੇ: ਭੁਪਿੰਦਰ ਸਿੰਘ
607/ਮਾਨਸਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਫੁਟਬਾਲ ਚੌਂਕ ਬੁਢਲਾਡਾ ਪਾਸ ਇੱਕ ਵਰਨਾ ਕਾਰ ਨੰਬਰ ਫਭ 65 ਾਂ 7440 ਨੂੰ ਸੱਕ
ਦੇ ਆਧਾਰ ਪਰ ਰ ੋਕਦ ੇ ਹੋਏ ਉਸ ਵਿੱਚ ਸਵਾਰ ਦ ੋ ਵਿਅਕਤੀਆਂ ਸੁਖਵੀਰ ਸਿੰਘ ਉਰਫ ਸਨੀ ਮਾਨਸਾ ਪੁੱਤਰ ਅਮਰੀਕ ਸਿੰਘ ਵਾਸੀ
ਵਾਰਡ ਨੰਬਰ 06 ਮਾਨਸਾ ਅਤੇ ਸਮਸ਼ੇਰ ਸਿੰਘ ਉਰਫ ਸੇਰਾ ਪੁੱਤਰ ਰਾਮਫਲ ਸਿੰਘ ਵਾਸੀ ਰਾਜਲਹੇੜੀ ਜਿਲ੍ਹਾ ਸੰਗਰਰੂ ਦੇ ਕਬਜਾ
ਵਿੱਚੋਂ 260 ਗ੍ਰਾਮ ਹੈਰੋਇਨ (ਚਿੱਟਾ) ਬ੍ਰਾਮਦ ਕਰਵਾ ਕੇ ਮੁੱਕਦਮਾ ਨੰਬਰ 161 ਮਿਤੀ 5.08.2025 ਅ/ਧ 21 ਅੇਨ.ਡੀ.ਪੀ.ਐਸ.
ਐਕਟ ਥਾਣਾ ਸਿਟੀ ਬੁਢਲਾਡਾ ਦਰਜ ਰਜਿਸਟਰ ਕਰਵਾਇਆ। ਇਸ ਮੁੱਕਦਮਾ ਦੀ ਡੂੰਘਾਈ ਨਾਲ ਤਫਤੀਸ ਕਰਕੇ ਨਸ਼ੇ ਦੀ
ਸਪਲਾਈ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਟਰੇਸ ਕੀਤੇ ਜਾ ਰਹੇ ਹਨ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁੱਕਦਮਾ ਨੰਬਰ
359 ਮਿਤੀ 4.12.2024 ਅ/ਧ 21ਸੀ,25,29 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ ਵਿੱਚ ਲੋੜੀਦ ੇ ਨਸ਼ਾ ਤਸ਼ਕਰ
ਹਰਪਾਲ ਸਿੰਘ ਉਰਫ ਬੱਬੂ ਪੁੱਤਰ ਜਰਨੈਲ ਸਿੰਘ ਵਾਸੀ ਧਲੇਵਾਂ ਨੂੰ ਮਿਤੀ 6.08.2025 ਨੂੰ ਮਹਾਂਰਾਸਟਰ ਦੇ ਹਵਾਈ ਅੱਡਾ ਤੋਂ ਕਾਬੂ
ਕੀਤਾ ਗਿਆ ਹੈ ਜਿਸਨੂੰ ਟਰਾਂਜਿਟ ਰਿਮਾਂਡ ਪਰ ਮਾਨਸਾ ਲਿਆਂਦਾ ਜਾ ਰਿਹਾ ਹੈ। ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ
ਉਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸਦੇ ਬੈਕਵਰਡ ਅਤੇ ਫਾਰਵਰਡ ਲਿੰਕ ਟਰੇਸ
ਕੀਤੇ ਜਾਣਗੇ। ਹਰਪਾਲ ਸਿੰਘ ਉਰਫ ਬੱਬੂ ਦੇ ਖਿਲਾਫ ਜਿਲ੍ਹਾ ਮਾਨਸਾ ਦੇ ਵੱਖ ਵੱਖ ਥਾਣਿਆਂ ਵਿੱਚ ਕੁੱਲ 17 ਮੁੱਕਦਮੇ ਦਰਜ
ਰਜਿਸਟਰ ਹਨ।

LEAVE A REPLY

Please enter your comment!
Please enter your name here