

ਮਾਨਸਾ 07-08-2025 (ਸਾਰਾ ਯਹਾਂ/ਮੁੱਖ ਸੰਪਾਦਕ) : ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈੱਸ
ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਸ੍ਰੀ ਗੌਰਵ ਯਾਦਵ,ਆਈ.ਪੀ.ਐਸ.
ਮਾਨਯੋਗ ਡੀ.ਜੀ.ਪੀ. ਪੰਜਾਬ ਅਤੇ ਸ੍ਰੀ ਹਰਜੀਤ ਸਿੰਘ, ਆਈ.ਪੀ.ਐਸ. ਮਾਨਯੋਗ ਡੀ.ਆਈ.ਜੀ. ਬਠਿੰਡਾ ਰੇਂਜ ਜੀ ਦੇ
ਨਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਪੁਲਿਸ ਮਾਨਸਾ ਵੱਲੋਂ ਟਾਵਰ ਲਗਵਾਉਣ ਦੇ ਨਾਮ ਪਰ ਠੱਗੀ ਮਾਰਨ ਵਾਲੇ ਗਿਰੋਹ ਦਾ
ਪਰਦਾਫਾਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਂਛ੍ਰਫ ਪੋਰਟਲ ਪਰ
ਜਸਪਾਲ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਖੋਖਰ ਕਲਾਂ (ਮਾਨਸਾ) ਵੱਲੋਂ ਉਸ ਨਾਲ ਟਾਵਰ ਲਗਵਾਉਣ ਦੇ ਨਾਮ
ਪਰ 70,82,373/- ਰੁਪਏ ਦੀ ਠੱਗੀ ਮਾਰਨ ਸਬੰਧੀ ਸ਼ਿਕਾਇਤ ਮੌਸੂਲ ਹੋਈ ਸੀ, ਜਿਸ ਪਰ ਤੁਰੰਤ ਕਾਰਵਾਈ ਕਰਦੇ
ਹੋਏ ਮੁਕੱਦਮਾ ਨੰਬਰ 04 ਮਿਤੀ 20-05-2025 ਅ/ਧ 420, 419, 120-ਭ, 465, 467, 468, 471 ੀਫਛ
318(4), 319(2), 61(2), 336(2), 336(3), 338, 340(2) ਭਂਸ਼ 66 (ਧ) ੀਠ ਅਚਟ 2000 ਥਾਣਾ ਸਾਇਬਰ
ਕਰਾਇਮ ਮਾਨਸਾ ਬਰਖਿਲਾਫ ਸਾਹਿਲ ਕੁਮਾਰ ਉਰਫ ਗੋਰਾ ਪੁੱਤਰ ਰਾਜ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਸੁਭਾਸ਼
ਨਗਰ, ਨੇੜੇ ਅੇਕਟੀਵਿਟੀ ਸਕੂਲ ਹਾਂਸੀ (ਹਰਿਆਣਾ), ਸੋਨੂੰ ਪੁੱਤਰ ਧਰਮਵੀਰ ਵਾਸੀ ਦਿਆਲ ਸਿੰਘ ਕਲੌਨੀ ਹਿਸ਼ਾਰ,
ਹਾਲ ਆਬਾਦ ਮਕਾਨ ਨੰ: 3⁄4, ਗਲੀ ਨੰ: 60, ਯੂ ਬਲਾਕ ਧਲ਼ਢ ਫੇਸ-3, ਸੈਕਟਰ 24 ਗੁੜਗਾੳ (ਹਰਿਆਣਾ) ਤੇ
ਨਾਮਲੂਮ ਦੇ ਦਰਜ ਰਜਿਸਟਰ ਕੀਤਾ ਗਿਆ। ਜਿਸ ਤੇ ਮੁੱਖ ਅਫਸਰ ਥਾਣਾ ਸਾਈਬਰ ਕਰਾਇਮ ਮਾਨਸਾ ਦੀ ਅਗਵਾਈ
ਹੇਠ ਇੰਸ: ਪੁਸ਼ਪਿੰਦਰ ਕੌਰ ਸਮੇਤ ਥਾਣਾ ਸਾਈਬਰ ਕਰਾਇਮ ਮਾਨਸਾ ਦੀ ਟੀਮ ਨੇ ਮੁਸਤੈਦੀ ਨਾਲ ਕੰਮ ਕਰਦੇ ਹੋਏ
ਮੁਕਦ ੱਮਾ ਵਿੱਚ ਸਾਹਿਲ ਕੁਮਾਰ ਉਰਫ ਗੋਰਾ ਉਕਤ ਨੂੰ ਮਿਤੀ 31.7.2025 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ

08,11,000/-ਰੂਪੈ ਨਕਦ, 06 ਮੋਬਾਇਲ ਫੋਨ ਟੱਚ ਸਕਰੀਨ, 09 ਮੋਬਾਇਲ ਫੋਨ ਕੀਪੈਡ, 01 ਝੀੌ ਾਂਡਿi ਧੋਨਗਲੲ,
04 ਸਿੰਮ ਕਾਰਡ, 01 ਲੈਪਟਾਪ, 01 ਕਲਰ ਪ੍ਰਿੰਟਰ, 02 ਜਾਅਲੀ ਮੋਹਰਾਂ, 19 ਅਠੰ ਕਾਰਡ, 10 ਬੈਂਕ ਪਾਸਬੁੱਕਾਂ,
02 ਜਾਅਲੀ ਜੋਬ ਐਗਰੀਮੈਂਟ ਲੈਟਰ, 03 ਪੈਨ, 16 ਡਾਕਖਾਨੇ ਦੀਆ ਰਸੀਦਾਂ ਬ੍ਰਾਮਦ ਕੀਤੀਆਂ ਅਤੇ ਦੌਰਾਨੇ ਤਫਤੀਸ
ਤਰੁਣ ਕੁਮਾਰ ਪੁੱਤਰ ਮਹੇਸ਼ ਕੁਮਾਰ ਵਾਸੀ ਡਾਕਖਾਨੇ ਦੇ ਬੈਕ ਸਾਇਡ ਬਹਾਦਰੁਗੜ੍ਹ (ਹਰਿਆਣਾ) ਨੂੰ ਨਾਮਜਦ ਕਰਕੇ
ਇਸ ਗਿਰੋਹ ਦਾ ਪਰਦਾਫਾਸ ਕੀਤਾ ਗਿਆ।























