

ਗਿੱਦੜਬਾਹਾ ( ਮਨੀਸ਼ ਗਰਗ ) ਜੇ ਐਨ ਜੇ ਡੀ ਏ ਵੀ ਸਕੂਲ ਗਿੱਦੜਬਾਹਾ ਵਿਖੇ ਡੀ ਏ ਵੀ ਸਕੂਲਾਂ ਦੀਆਂ ਬਾਕਸਿੰਗ ਅਤੇ ਕਬੱਡੀ ਕਲੱਸਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਜੇ ਐਨ ਜੇ ਡੀ ਏ ਵੀ ਸਕੂਲ ਗਿੱਦੜਬਾਹਾ ਦੇ ਬਾਕਸਿੰਗ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਖਤ ਮੁਕਾਬਲਿਆ ਵਿੱਚ ਰਿਕਾਰਡਤੋੜ ਜਿੱਤ ਪ੍ਰਾਪਤ ਕੀਤੀ ਹੈ।
ਸਕੂਲ ਪ੍ਰਿੰਸੀਪਲ ਸਰਦਾਰ ਗੁਰਦਾਸ ਸਿੰਘ ਮਾਨ ਜੀ ਨੇ ਦੱਸਿਆ ਕਿ ਇਹਨਾਂ ਬਾਕਸਿੰਗ ਮੁਕਾਬਲਿਆਂ ਵਿੱਚ ਡੀ ਏ ਵੀ ਸਕੂਲਾਂ ਦੇ ਕਲੱਸਟਰ ਲੈਵਲ ਵਿੱਚ ਬਹੁਤ ਸਾਰੇ ਬਾਕਸਿੰਗ ਅਤੇ ਕਬੱਡੀ ਖਿਡਾਰੀਆਂ ਨੇ ਭਾਗ ਲਿਆ ਅਤੇ ਜੇ ਐਨ ਜੇ ਡੀ ਏ ਵੀ ਸਕੂਲ ਗਿੱਦੜਬਾਹਾ ਦੇ ਬਾਕਸਿੰਗ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਲੜਕੇ ਅਤੇ ਲੜਕੀਆਂ ਦੇ ਅੰਡਰ 14,17 ਅਤੇ 19 ਸਾਲਾਂ ਵਰਗਾਂ ਵਿੱਚ ਕੁੱਲ 43 ਗੋਲਡ ਅਤੇ 10 ਸਿਲਵਰ ਮੈਡਲ ਜਿੱਤ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਪ੍ਰਿੰਸੀਪਲ ਸਰਦਾਰ ਗੁਰਦਾਸ ਸਿੰਘ ਮਾਨ ਜੀ ਨੇ ਦੱਸਿਆ ਕਿ ਇਹ ਖਿਡਾਰੀ ਹੁਣ ਸਟੇਟ ਲੈਵਲ ਖੇਡਣ ਲਈ ਅਕਤੂਬਰ ਵਿੱਚ ਜਾਣਗੇ। ਪ੍ਰਿੰਸੀਪਲ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿੱਚ ਕਬੱਡੀ ਦੇ ਮੈਚ ਵੀ ਕਰਵਾਏ ਗਏ ਅਤੇ ਫਾਈਨਲ ਮੈਚ ਵਿੱਚ ਡੀ ਏ ਵੀ ਸਕੂਲ ਹਰੀਪੁਰਾ ਅਬੋਹਰ ਨੇ ਡੀ ਏ ਵੀ ਸਕੂਲ ਬਠਿੰਡਾ ਨੂੰ 71-25 ਦੇ ਫਰਕ ਨਾਲ ਹਰਾਇਆ। ਇਹਨਾਂ ਖੇਡਾਂ ਨੂੰ ਨਿਰਪੱਖ ਕਰਵਾਉਣ ਲਈ ਅਬਜਰਵਰ ਦੇ ਤੌਰ ਤੇ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਸ਼ਰਮਾ ( ਡੀ ਏ ਵੀ ਸਕੂਲ ਪਰਸਰਾਮ ਨਗਰ ਬਠਿੰਡਾ ) ਜੀ ਨੇ ਡਿਊਟੀ ਨਿਭਾਈ।
ਪ੍ਰਿੰਸੀਪਲ ਸਰਦਾਰ ਗੁਰਦਾਸ ਸਿੰਘ ਮਾਨ ਜੀ ਨੇ ਦੱਸਿਆ ਕਿ ਡੀ ਏ ਵੀ ਸਕੂਲਾਂ ਦੀਆਂ ਖੇਡਾਂ ਵੀ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਹਨ ਅਤੇ ਇਹਨਾਂ ਦੇ ਸਰਟੀਫਿਕੇਟ ਦੀ ਵੀ ਉਨੀ ਹੀ ਮਹੱਤਤਾ ਹੈ।
ਸਕੂਲ ਚੇਅਰਮੈਨ ਸਾਬਕਾ ਐਮ ਐਲ ਏ ਸ਼੍ਰੀ ਰਘਵੀਰ ਸਿੰਘ ਪ੍ਰਧਾਨ ਜੀ, ਵਾਇਸ ਚੇਅਰਮੈਨ ਸ੍ਰੀ ਅਰਵਿੰਦ ਘਈ ਜੀ ਅਤੇ ਮੈਨੇਜਰ ਡਾ਼ ਸਤਵੰਤ ਕੌਰ ਭੁੱਲਰ ਜੀ ਨੇ ਆਪਣੇ ਆਪਣੇ ਵਧਾਈ ਸੰਦੇਸ਼ ਸਮੂਹ ਬਾਕਸਿੰਗ ਖਿਡਾਰੀਆਂ ਅਤੇ ਸਟਾਫ ਨੂੰ ਭੇਜੇ।























