

ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਿਤੀ 29^04^2019 ਨੂੰ ਕੁਲਦੀਪ ਸਿੰਘ ਪੁੱਤਰ ਦਰਸ.ਨ ਸਿੰਘ ਵਾਸੀ ਕੁਲਾਣਾ ਵੱਲੋਂ ਉਸ ਨਾਲ ਜ.ਮੀਨ ਖਰੀਦਣ ਬਾਰੇ ਹੋਏ ਇਕਰਾਰਨਾਮੇ ਵਿੱਚ ਠੱਗੀ ਵੱਜਣ ਸਬੰਧੀ ਦਿੱਤੀ ਦਰਖਾਸ.ਤ ਦੀ ਪੜਤਾਲ ਆਰਥਿਕ ਅਪਰਾਧ ਸ.ਾਖਾ ਮਾਨਸਾ ਪਾਸੋਂ ਕਰਵਾਈ ਗਈ| ਪੜਤਾਲ ਦੌਰਾਨ ਦੋਸ. ਸਾਬਤ ਹੋਣ ਤੇ ਜਮੀਨ ਸਬੰਧੀ ਠੱਗੀ ਮਾਰਨ ਵਾਲੇ 5 ਦੋਸ.ੀਆਂ ਵਿਰੁੱਧ ਮੁਕੱਦਮਾ ਨੰਬਰ 164 ਮਿਤੀ 14^09^2019 ਅ/ਧ 420,467,471,120^ਬੀ. ਹਿੰ: ਦੰ: ਥਾਣਾ ਸਿਟੀ ਬੁਢਲਾਡਾ ਦਰਜ. ਰਜਿਸਟਰ ਕੀਤਾ ਗਿਆ| ਜਿਹਨਾ ਵਿੱਚੋ 2 ਦੋਸ.ੀ ਵਜ.ੀਰ ਸਿੰਘ ਪੁੱਤਰ ਸੌਂਣ ਸਿੰਘ ਅਤੇ ਨਾਜਰ ਸਿੰਘ ਨੰਬਰਦਾਰ ਪੁੱਤਰ ਪ੍ਰੀਤਮ ਸਿੰਘ ਵਾਸੀਆਨ ਕੁਲਾਣਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ|
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 29^04^2019 ਨੂੰ ਇੱਕ ਦਰਖਾਸ.ਤ ਕੁਲਦੀਪ ਸਿੰਘ ਪੁੱਤਰ ਦਰਸ.ਨ ਸਿੰਘ ਵਾਸੀ ਕੁਲਾਣਾ ਵੱਲੋਂ 1).ਸੁਖਵਿੰਦਰ ਕੌਰ (ਜ.ਮੀਨ ਵੇਚਣ ਵਾਲਾ) ਪਤਨੀ ਲਛਮਣ ਸਿੰਘ ਵਾਸੀ ਪਿਊਰੀ ਥਾਣਾ ਗਿੱਦੜਬਾਹਾ ਜਿਲਾ ਸ੍ਰੀ ਮੁਕਤਸਰ ਸਾਹਿਬ, 2).ਨਾਜਰ ਸਿੰਘ ਨੰਬਰਦਾਰ ਪੁੱਤਰ ਪ੍ਰੀਤਮ ਸਿੰਘ ਪਿੰਡ ਕੁਲਾਣਾ, 3).ਵਜੀਰ ਸਿਘ ਪੁੱਤਰ ਸੌਣ ਸਿੰਘ ਵਾਸੀ ਕੁਲਾਣਾ, 4).ਸੁਖਪਾਲ ਕੌਰ ਉਰਫ ਸੁਖਦੀਪ ਕੌਰ ਪੁੱਤਰੀ ਸੌਣ ਸਿੰਘ ਵਾਸੀ ਕੁਲਾਣਾ, 5).ਮਨੋਹਰ ਜਨੇਜਾ ਮੈਨੇਜਰ ਪੰਜਾਬ ਨੈਸਨਲ ਬੈਂਕ ਬ੍ਰਾਂਚ ਬੁਢਲਾਡਾ ਵਿਰੁੱਧ ਦਿੱਤੀ ਸੀ ਕਿ ਸੁਖਵਿੰਦਰ ਕੌਰ ਨੇ ਆਪਣੀ ਜ.ਮੀਨ 1 ਕਨਾਲ 7 ਮਰਲੇ ਵਾਕਾ ਰਕਬਾ ਕੁਲਾਣਾ ਨੂੰ ਬੈਅ ਕਰਨ ਦਾ ਸੌਦਾ ਗਵਾਹਾਂ ਦੀ ਹਾਜ.ਰੀ ਵਿੱਚ 1 ਲੱਖ ਰੁਪਏ ਵਿੱਚ ਦਰਖਾਸ.ਤੀ ਕੁਲਦੀਪ ਸਿੰਘ ਨਾਲ ਕੀਤਾ ਸੀ ਅਤੇ 25 ਹਜ.ਾਰ ਰੁਪਏ ਬਤੌਰ ਬਿਆਨਾਂ ਵਸੂਲ ਕਰ ਲਿਆ ਸੀ| ਰਜਿਸਟਰੀ ਕਰਾਉਣ ਦੀ ਤਾਰੀਖ 30^12^2018 ਮੁਕੱਰਰ ਕੀਤੀ ਗਈ ਸੀ ਪ੍ਰਤੂੰ ਉਸ ਜ.ਮੀਨ ਪਰ ਪੀ.ਏ.ਡੀ.ਬੀ. ਬੈਂਕ ਬੁਢਲਾਡਾ ਦਾ 35,000/^ਰੁਪਏ ਦਾ ਲੋਨ ਖੜਾ ਹੋਣ ਕਰਕੇ ਜ.ਮੀਨ ਮਾਲ ਮਹਿਕਮਾ ਪਾਸ ਆਡ^ਰਹਿਣ ਸੀ| ਖਰੀਦਦਾਰ ਕੁਲਦੀਪ ਸਿੰਘ ਨੇ ਸੁਖਵਿੰਦਰ ਕੌਰ ਪਾਰਟੀ ਨੂੰ ਜ.ਮੀਨ ਪਰ ਖੜੇ ਲੋਨ ਨੂੰ ਕਲੀਅਰ ਕਰਕੇ ਜਮੀਨ ਮਾਲ ਮਹਿਕਮਾ ਪਾਸੋ ਫੱਕ ਕਰਵਾ ਕੇ ਰਜਿਸਟਰੀ ਕਰਾਉਣ ਬਾਰੇ ਕਿਹਾ ਅਤੇ ਮਿਤੀ 30^04^2019 ਤੱਕ ਆਪਸੀ ਸਹਿਮਤੀ ਨਾਲ ਰਜਿਸਟਰੀ ਕਰਾਉਣ ਦੀ ਤਾਰੀਖ ਵਧਾ ਲਈ| ਜਦੋਕਿ ਦੋਸ.ੀਆਂ ਨੇ ਆਪਸ ਵਿੱਚ ਹਮ^ਮਸਵਰਾ ਹੋ ਕੇ ਆਂਡ ਰਹਿਣ ਜ.ਮੀਨ ਦੀ ਕਲੀਅਰੈਸ ਪੀ.ਏ.ਡੀ.ਬੀ. ਬੈਂਕ ਬੁਢਲਾਡਾ ਪਾਸੋ ਹਾਸਲ ਕਰਨ ਦੀ ਬਜਾਏ ਪੰਜਾਬ ਨੈਸ.ਨਲ ਬੇਂਕ ਬੁਢਲਾਡਾ ਦੇ ਮੈਨੇਜਰ ਨਾਲ ਮਿਲ ਕੇ ਕਲੀਅਰੈਸ ਸਰਟੀਫਿਕੇਟ ਹਾਸਲ ਕਰਕੇ ਮਾਲ ਮਹਿਕਮਾ ਪਾਸੋ ਗਲਤ ਫੱਕ ਕਰਵਾਈ ਅਤੇ ਇਸ ਜ.ਮੀਨ ਦੀ ਰਜਿਸਟਰੀ ਕੁਲਦੀਪ ਸਿੰਘ ਦੀ ਬਜਾਏ ਸੁਖਪਾਲ ਕੌਰ ਨੂੰ ਅੱਗੇ ਕਰਵਾ ਕੇ ਕੁਲਦੀਪ ਸਿੰਘ ਨਾਲ ਠੱਗੀ ਮਾਰੀ ਹੈ|
ਦਰਖਾਸ.ਤ ਦੀ ਪੜਤਾਲ ਆਰਥਿਕ ਅਪਰਾਧ ਸਾਖਾਂ ਮਾਨਸਾ ਪਾਸੋਂ ਕਰਵਾਉਣ ਤੇ ਪਾਇਆ ਗਿਆ ਕਿ ਸੁਖਵਿੰਦਰ ਕੌਰ ਨੇ ਆਪਣੀ 1 ਕਨਾਲ 7 ਮਰਲੇ ਜ.ਮੀਨ ਦਾ ਸੌਦਾ ਬੈਅ ਕੁਲਦੀਪ ਸਿੰਘ ਨਾਲ ਕਰਕੇ 25,000 ਹਜਾਰ ਬਤੌਰ ਬਿਆਨਾ ਹਾਸਲ ਕੀਤਾ ਸੀ ਅਤੇ ਜ.ਮੀਨ ਦਾ ਲੋਨ ਕਲੀਅਰ ਕਰਕੇ ਜਮੀਨ ਫੱਕ ਕਰਵਾ ਕੇ ਰਜਿਸਟਰੀ ਕਰਾਉਣ ਦੀ ਤਾਰੀਖ 30^04^2019 ਤੱਕ ਵਧਾ ਲਈ ਗਈ ਸੀ ਪਰ ਸੁਖਵਿੰਦਰ ਕੌਰ ਨੇ ਪੀ.ਏ.ਡੀ.ਬੀ. ਬੈਂਕ ਬ੍ਰਾਂਚ ਬੁਢਲਾਡਾ ਦਾ ਲੋਨ ਭਰਨ ਦੀ ਬਜਾਏ ਪੰਜਾਬ ਨੈਸ.ਨਲ ਬੈਂਕ ਬੁਢਲਾਡਾ ਦੇ ਮੈਨੇਜਰ ਮਨੋਹਰ ਜਨੇਜਾ ਨਾਲ ਮਿਲੀਭੁਗਤ ਕਰਕੇ ਮਹਿਕਮਾ ਮਾਲ ਦੇ ਪਟਵਾਰੀ ਨਾਲ ਸਾਜਬਾਜ ਹੋ ਕੇ ਇਹ ਜ.ਮੀਨ ਗਲਤ ਢੰਗ ਨਾਲ ਫੱਕ ਕਰਵਾ ਕੇ ਇਸ ਜ.ਮੀਨ ਦੀ ਬੈਅ ਦੀ ਰਜਿਸਟਰੀ ਕੁਲਦੀਪ ਸਿੰਘ ਨੂੰ ਕਰਵਾਉਣ ਦੀ ਬਜਾਏ ਸੁਖਪਾਲ ਕੌਰ ਪੁੱਤਰੀ ਸੌਣ ਸਿੰਘ ਵਾਸੀ ਕੁਲਾਣਾ ਨੂੰ ਕਰਵਾ ਕੇ ਧੋਖਾ ਕੀਤਾ ਗਿਆ| ਨਾਜਰ ਸਿੰਘ ਨੰਬਰਦਾਰ ਵੱਲੋਂ ਬਤੌਰ ਗਵਾਹ ਦਸਤਖਤ ਕੀਤੇ ਗਏ ਹਨ ਅਤੇ ਪੰਜਾਬ ਨੈਸ.ਨਲ ਬੈਂਕ ਬੁਢਲਾਡਾ ਦੇ ਮੈਨੇਜਰ ਪਾਸੋ ਗਲਤ ਢੰਗ ਨਾਲ ਐਨ.ਓ.ਸੀ. ਹਾਸਲ ਕਰਕੇ ਮਹਿਕਮਾ ਮਾਲ ਦੇ ਰਿਕਾਰਡ ਵਿੱਚ ਖੁਦ ਦਸਤਖਤ ਕਰਕੇ ਜ.ਮੀਨ ਨੂੰ ਗਲਤ ਢੰਗ ਨਾਲ ਫੱਕ ਕਰਵਾਇਆ ਗਿਆ ਹੈ| ਵਜ.ੀਰ ਸਿੰਘ ਜੋ ਕਿ ਸੁਖਪਾਲ ਕੌਰ ਦਾ ਭਰਾ ਹੈ ਅਤੇ ਸੁਖਪਾਲ ਕੌਰ ਉਸ ਪਾਸ ਹੀ ਪਿੰਡ ਕੁਲਾਣਾ ਵਿਖੇ ਰਹਿ ਰਹੀ ਹੈ, ਉਸਨੂੰ ਕੁਲਦੀਪ ਸਿੰਘ ਨਾਲ ਪਹਿਲਾ ਹੋਏ ਬਿਆਨੇ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਗਲਤ ਗਵਾਹੀ ਪਾਈ| ਪੰਜਾਬ ਨੈਸ.ਨਲ ਬੈਂਕ ਦੇ ਮੈਨੇਜਰ ਮਨੋਹਰ ਜਨੇਜਾ ਨੇ ਉਕਤ ਦੋਸ.ੀਆਂ ਨਾਲ ਸਾਜਬਾਜ ਹੋ ਕੇ ਇਸ ਜ.ਮੀਨ ਤੇ ਪੀ.ਏ.ਡੀ.ਬੀ. ਬੈਕ ਬੁਢਲਾਡਾ ਦਾ ਲੋਨ ਹੋਣ ਦੇ ਬਾਵਜੂਦ ਆਪਣੇ ਬੈਂਕ ਦਾ ਆਪਣੇ ਦਸਤਖਤਾਂ ਹੇਠ ਗਲਤ ਐਨ.ਓ.ਸੀ. ਜਾਰੀ ਕੀਤਾ| ਗਲਤ ਢੰਗ ਨਾਲ ਮਹਿਕਮਾ ਮਾਲ ਦੇ ਰਿਕਾਰਡ ਵਿੱਚ ਕੀਤੇ ਇੰਦਰਾਜਾਂ ਬਾਰੇ ਜਿਲਾ ਅਟਾਰਨੀ (ਲੀਗਲ) ਮਾਨਸਾ ਪਾਸੋਂ ਕਾਨੂੰਨੀ ਰਾਇ ਹਾਸਲ ਕੀਤੀ ਜਾ ਰਹੀ ਹੈ| ਮੁਕੱਦਮਾ ਵਿੱਚ ਦੋ ਦੋਸ.ੀਆਨ ਵਜ.ੀਰ ਸਿੰਘ ਪੁੱਤਰ ਸੌਂਣ ਸਿੰਘ ਅਤੇ ਨਾਜਰ ਸਿੰਘ ਨੰਬਰਦਾਰ ਪੁੱਤਰ ਪ੍ਰੀਤਮ ਸਿੰਘ ਵਾਸੀਆਨ ਕੁਲਾਣਾ ਨੂੰ ਅੱਜ ਮਿਤੀ 16^09^2019 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ ਦੋਸ.ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ|























