

ਮਾਨਸਾ, 16 ਸਤੰਬਰ (ਸਾਰਾ ਯਹਾ,(ਹੀਰਾ ਮਿੱਤਲ) : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੋਲੀਓ ਦੀ ਬਿਮਾਰੀ ਨੂੰ ਖਤਮ ਕਰਨ ਦੇ ਯਤਨਾਂ ਵਜੋਂ ਸਿਹਤ ਵਿਭਾਗ ਵੱਲੋਂ ਸਲੱਮ ਏਰੀਆ, ਝੁੱਗੀਆਂ-ਝੋਪੜੀਆਂ ਅਤੇ ਪਰਵਾਸੀ ਮਜਦੂਰਾਂ ਦੇ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਘਰ-ਘਰ ਜਾ ਕੇ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਬਲਾਕ ਦੇ ਅਧੀਨ ਸ਼ਨਾਖਤ ਕੀਤੇ 437 ਬੱਚਿਆਂ ਨੂੰ ਚਾਰ ਟੀਮਾਂ ਵੱਲੋਂ ਦੋ ਦਿਨਾਂ ਦੌਰਾਨ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਤੀਸਰੇ ਅਤੇ ਆਖਰੀ ਦਿਨ ਵੀ ਰਹਿੰਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਦੌਰਾਨ ਟੀਮਾਂ ਵੱਲੋ ਪ੍ਰਵਾਸੀ ਪਰਿਵਾਰਾਂ ਨੂੰ ਅਨੀਮੀਆਂ, ਕੁਪੋਸ਼ਣ ਤੋਂ ਬਚਾਓ ਦੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਪ੍ਰਵਾਸੀ ਮਜਦੂਰਾਂ ਦੇ ਬੱਚਿਆਂ ਵਿੱਚ ਅਨੀਮੀਆਂ ਤੋ ਪ੍ਰਭਾਵਿਤ ਕੇਸਾਂ ਦੀ ਪਹਿਚਾਣ ਅਤੇ ਇਲਾਜ ਹੋ ਸਕੇ। ਇਸ ਮੌਕੇ ਉਹਨਾਂ ਵੱਲੋ ਪਿੰਡ ਦਲੇਲ ਸਿੰਘ ਵਾਲਾ, ਖਿਆਲਾ ਕਲਾਂ ਵਿਖੇ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਸ੍ਰੀ ਕੇਵਲ ਸਿੰਘ (ਬੀ.ਈ.ਈ.) ਅਤੇ ਸ੍ਰੀ ਜਗਦੀਸ਼ ਸਿੰਘ ਹਾਜਰ ਸਨ।






















