

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਅੱਜ ਭਾਰਤੀ ਜਨਤਾ ਪਾਰਟੀ ਮਾਨਸਾ ਮੰਡਲ ਸਿਟੀ 2 ਦੀ ਟੀਮ ਦੀ ਘੋਸ਼ਣਾ ਮੰਡਲ ਦੇ ਪ੍ਰਧਾਨ ਪ੍ਰੇਮ ਸਾਗਰ ਭੋਲਾ ਜੀ ਵਲੋਂ ਸਮੁੱਚੀ ਜਿਲਾ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਸ਼ਾਂਤੀ ਭਵਨ ਮਾਨਸਾ ਵਿਖੇ ਰੱਖੇ ਗਏ ਵਿਸ਼ਾਲ ਇਕੱਠ ਦੀ ਹਾਜ਼ਰੀ ਵਿੱਚ ਕੀਤੀ ਗਈ।
ਇਸ ਮੀਟਿੰਗ ਵਿੱਚ ਜ਼ਿਲ੍ਾ ਪ੍ਰਧਾਨ ਗੋਮਾ ਰਾਮ ਪੁਨੀਆ ਸਾਬਕਾ ਐਮਐਲਏ ਮੰਗਤ ਰਾਏ ਬਾਂਸਲ, ਸਟੇਟ ਮੈਂਬਰ ਸਤੀਸ਼ ਗੋਇਲ, ਮੱਖਣ ਲਾਲ, ਜਿਲਾ ਜਰਨਲ ਸਕੱਤਰ ਮਨੀਸ਼ ਬੱਬੀ, ਜਸਪ੍ਰੀਤ ਸਿੰਘ, ਸਿਟੀ 1 ਦੇ ਪ੍ਰਧਾਨ ਅਸ਼ੀਸ਼ ਅਗਰਵਾਲ, ਸਿਟੀ ਟੂ ਦੇ ਪ੍ਰਭਾਰੀ ਵਿਨੋਦ ਕਾਲੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ|
ਇਸ ਮੌਕੇ ਜ਼ਿਲ੍ਾ ਪ੍ਰਧਾਨ ਗੋਮਾ ਰਾਮ ਜੀ ਨੇ ਕਿਹਾ ਕਿ ਅੱਜ ਸਾਰੇ ਪੰਜਾਬ ਦਾ ਮਾਹੌਲ ਇਹ ਦੱਸ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਦੇ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।
ਇਸ ਮੌਕੇ ਸਾਬਕਾ ਐਮਐਲਏ ਸ਼੍ਰੀ ਮੰਗਤ ਰਾਏ ਬੰਸਲ ਜੀ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਸਾਰੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ ਅਤੇ ਜਿੱਤ ਪ੍ਰਾਪਤ ਕਰਕੇ ਕੌਂਸਲ ਦੇ ਵਿੱਚ ਆਪਣਾ ਪ੍ਰਧਾਨ ਬਣਾਵੇਗੀ
ਇਸ ਮੌਕੇ ਜ਼ਿਲ੍ਾ ਮਹਾਮੰਤਰੀ ਮੁਨੀਸ਼ ਬੱਬੀ ਨੇ ਵੀ ਕਿਹਾ ਕਿ ਇਸ ਸਮੇਂ ਮਾਨਸਾ ਵਾਸੀਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਬਹੁਤ ਭਾਰੀ ਉਤਸਾਹ ਦੇਖਿਆ ਜਾ ਰਿਹਾ
ਸਟੇਜ ਸਕੱਤਰ ਦੀ ਭੂਮਿਕਾ ਸੀਨੀਅਰ ਆਗੂ ਰੋਹਿਤ ਬੰਸਲ ਨੇ ਨਿਭਾਈ
ਪ੍ਰੇਮ ਸਾਗਰ ਭੋਲਾ ਵੱਲੋਂ ਆਪਣੀ ਟੀਮ ਦੇ ਵਿੱਚ ਸੁਰੇਸ਼ ਕੁਮਾਰ, ਸੁਰੇਸ਼ ਕਰੋੜੀ, ਸੋਨੀਆ ਰਾਣੀ, ਅੰਮ੍ਰਿਤ ਪਾਲ ਸਿੰਘ, ਭੀਮ ਸਿੰਘ ਸੈਣੀ, ਜੈ ਪ੍ਰਕਾਸ਼ ਨੂੰ ਮੀਤ ਪ੍ਰਧਾਨ ਅਤੇ ਜੀਵਨ ਬੰਸਲ ਅਤੇ ਅਮਰਨਾਥ ਗਰਗ ਨੂ ਜਨਰਲ ਸਕੱਤਰ ਲਗਾਇਆ ਗਿਆ
ਬਿਰਜ ਲਾਲ ਠੇਕੇਦਾਰ, ਤਰਸੇਮ ਚੰਦ, ਰਜਿੰਦਰ ਕੁਮਾਰ, ਕੰਚਨ ਸੇਠੀ ਐਮਸੀ, ਸੋਹਣ ਸਿੰਘ, ਦੀਪਕ ਤੁਰਕੀਆ ਨੂੰ ਸਕੱਤਰ ਅਤੇ ਸਿਕੰਦਰ ਸਿੰਘ ਨੂੰ ਖਜਾਨਚੀ ਲਗਾਇਆ ਗਿਆ
ਮਨੀਸ਼ ਕੁਮਾਰ ਨੂੰ ਯੁਵਾ ਮੋਰਚਾ ਅਤੇ ਰਾਜਪ੍ਰੀਤ ਕੌਰ ਨੂੰ ਮਹਿਲਾ ਮੋਰਚਾ ਦੀ ਪ੍ਰਧਾਨ ਲਗਾਇਆ ਗਿਆ
ਐਸਸੀ ਮੋਰਚਾ ਦਾ ਪ੍ਰਧਾਨ ਜਸਵੰਤ ਸਿੰਘ, ਉਬੀਸੀ ਮੋਰਚਾ ਦਾ ਪ੍ਰਧਾਨ ਰਮੇਸ਼ ਕੁਮਾਰ ਨੂੰ ਲਗਾਇਆ ਗਿਆ
ਕਿਸਾਨ ਮੋਰਚਾ ਦਾ ਪ੍ਰਧਾਨ ਗੁਰਦੇਵ ਸਿੰਘ ਨੂੰ ਲਗਾਇਆ ਗਿਆ|
ਇਸ ਮੌਕੇ ਸੀਨੀਅਰ ਆਗੂ ਅਮਰਜੀਤ ਕਟੋਦੀਆ, ਨਿਰਮਲ ਸਿੰਘ, ਸੁਖਚੈਨ ਸਿੰਘ, ਰਾਮਚੰਦਰ, ਲੱਕੀ ਸ਼ਰਮਾ, ਸੁੰਦਰ ਸਿੰਘ, ਪਾਲਾ ਰਾਮ ਪਰੋਚਾ, ਰਮੇਸ਼ ਪਰੋਚਾ, ਗਮਦੂਰ ਸਿੰਘ, ਬਰਸ਼ਾਰਾਣੀ, ਪੂਜਾ ਜਿੰਦਲ ਪੂਨਮ ਸ਼ਰਮਾ ਹਾਜ਼ਿਰ ਰਹੇ























