

ਮਾਨਸਾ, 01 ਫਰਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਾਨਸਾ ਦੇ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਕੇਂਦਰ ਵੱਲੋਂ ਪਹਿਲਾਂ 31 ਮਾਰਚ ਹੁੰਦੀ ਸੀ ਹੁਣ ਰਿਟਰਨ ਭਰਨ ਦੀ ਤਾਰੀਖ 31 ਜੁਲਾਈ ਕਰ ਦਿੱਤੀ ਹੈ। 12 ਲੱਖ ਤੱਕ ਟੈਕਸ ਛੋਟ ਦੇਣ ਨਾਲ ਵਪਾਰੀਆਂ, ਕਾਰੋਬਾਰੀਆਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਗਰੀਬ ਵਿਅਕਤੀ ਨੂੰ ਧਿਆਨ ਵਿੱਚ ਰੱਖਕੇ ਪੇਸ਼ ਕੀਤਾ ਇਹ ਬਜਟ ਇੱਕ ਮਜ਼ਬੂਤ ਨੀਂਹ ਤੇ ਆਮ ਆਦਮੀ ਦੇ ਹਿੱਤ ਵਿੱਚ ਹੈ। ਉਨਾਂ ਕਿਹਾ ਕਿ ਕੇਂਦਰ ਵੱਲੋਂ 1140 ਕਰੋੜ ਰੁਪਏ ਹਸਪਤਾਲਾਂ, ਹੋਰਨਾਂ ਲੋੜਾਂ ਲਈ ਰੱਖੇ ਗਏ ਹਨ, ਜੋ ਕਿ ਸਰਕਾਰ ਦਾ ਆਮ ਆਦਮੀ ਪ੍ਰਤੀ ਫਿਕਰ ਜ਼ਾਹਰ ਕਰਦਾ ਹੈ। ਇਸ ਨਾਲ ਗ਼ਰੀਬ ਤੇ ਦਰਮਿਆਨੇ, ਲੋੜਵੰਦ ਵਿਅਕਤੀਆਂ ਨੂੰ ਬਹੁਤ ਲਾਭ ਹੋਵੇਗਾ। ਬੱਬੀ ਦਾਨੇਵਾਲੀਆ ਨੇ ਕਿਹਾ ਕਿ ਇਹ ਹੋਰ ਵੀ ਵਧੀਆ ਕੀਤਾ ਗਿਆ ਕਿ ਕੇਂਦਰ ਨੇ ਕੱਪੜੇ, ਦਵਾਈਆਂ ਤੇ ਹੋਰ ਨਿੱਤ ਦੀਆਂ ਲੋੜਾਂ ਦੀਆਂ ਚੀਜ਼ਾਂ ਸਸਤੀਆਂ ਕੀਤੀਆਂ ਗਈਆਂ ਹਨ। ਇਹ ਚੀਜ਼ਾਂ ਤੇ ਮਹਿੰਗਾਈ ਘਟਨ ਨਾਲ ਲੋਕ ਵਧੀਆ ਇਲਾਜ, ਵਧੀਆ ਜੀਵਨ ਬਸਰ ਕਰ ਸਕਣਗੇ। ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਬਜਟ ਦੇਸ਼ ਦੇ ਅਰਥਚਾਰੇ ਦੀ ਮਜ਼ਬੂਤੀ, ਆਮ ਆਦਮੀ ਪ੍ਰਤੀ ਬਹੁਤ ਸਲਾਹੁਣਯੋਗ ਹੈ ਤੇ ਇਸਦਾ ਦੇਸ਼ ਨੂੰ ਹਰ ਦੇਸ਼ ਵਾਸੀ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਬਜਟ ਆਸ ਉਮੀਦ ਤੋਂ ਕਿਤੇ ਵਧੀਆ, ਮਜ਼ਬੂਤ, ਦੂਰਅੰਦੇਸ਼ੀ, ਦੇਸ਼ ਦੀ ਮਜ਼ਬੂਤੀ ਦਰਸਾਉਣ ਵਾਲਾ ਰਿਹਾ ਹੈ। ਬਜਟ ਵਿੱਚ ਸਿਹਤ, ਸਿੱਖਿਆ ਪ੍ਰਤੀ ਚਿੰਤਾਵਾਂ ਵੀ ਦੂਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਬਜਟ ਸਾਰੇ ਵਰਗਾਂ, ਕਿਸਾਨਾਂ , ਮਜ਼ਦੂਰਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਹੈ ਤੇ ਐਮ ਐਸ ਪੀ ਨੂੰ ਮਜ਼ਬੂਤ ਕਰਨ ਦੀ ਵੀ ਯੋਜਨਾ ਤਿਆਰ ਕੀਤੀ ਗਈ ਹੈ। ਬਜਟ ‘ਚ ਉਦਯੋਗਾਂ ਨੂੰ ਰਾਹਤ ਤੇ ਦਰਮਿਆਨੇ ਵਰਗ ਨੂੰ ਧਿਆਨ ਚ ਰੱਖਕੇ ਉਸ ਲਈ ਯੋਜਨਾਵਾਂ ਬਣਾਈਆਂ ਗਈਆਂ ਹਨ। ਚੀਨ ਦੀ ਦਾਦਾਗਿਰੀ ਖਤਮ ਕਰਨ ਲਈ ਰੇਅਰ ਅਰਥ ਕਾਰੀਡੋਰ ਤਿਆਰ ਕੀਤਾ ਜਾਵੇਗਾ। ਛੋਟੇ ਕਾਰੋਬਾਰੀਆਂ ਲਈ 2000 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ।























