

ਚੰਡੀਗੜ੍ਹ (ਸਾਰਾ ਯਹਾਂ): IPS ਸਿਧਾਰਥ ਚੱਟੋਪਾਧਿਆਏ ਨੂੰ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਚੱਟੋਪਾਧਿਆਏ ਪਹਿਲਾਂ ਡੀ.ਜੀ.ਪੀ, ਪੀ.ਐਸ.ਪੀ.ਸੀ.ਐਲ, ਪਟਿਆਲਾ ਵਜੋਂ ਵੀ ਤਾਇਨਾਤ ਹਨ।ਇਸ ਦੇ ਨਾਲ ਹੀ ਹੁਣ ਉਨ੍ਹਾਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਸ ਕੰਮ ਵਾਸਤੇ ਵਾਧੂ ਮਿਹਨਤਾਨਾ ਨਹੀਂ ਦਿੱਤਾ ਜਾਏਗਾ।ਇਹ ਹੁਕਮ ਮੁੱਖ ਮੰਤਰੀ, ਪੰਜਾਬ ਵੱਲੋਂ ਦਿੱਤੀ ਪ੍ਰਵਾਨਗੀ ਅਨੁਸਾਰ ਜਾਰੀ ਕੀਤਾ ਗਿਆ ਹੈ।ਆਈਪੀਐਸ ਬੀ.ਕੇ ਉੱਪਲ ਛੁੱਟੀ ਤੇ ਹਨ ਇਸ ਲਈ ਚੱਟੋਪਾਧਿਆਏ ਨੂੰ ਇਹ ਵਾਧੂ ਚਾਰਜ ਦਿੱਤਾ ਗਿਆ ਹੈ।























