

ਮਾਨਸਾ15 ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) ਦੁਸਹਿਰੇ ਦੇ ਦਿਨ ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਢੈਪਈ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਦੇ ਵਿਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਗਹਿਲ ਦੇ ਵਾਸੀ ਵੀਰਵਾਰ ਦੇ ਦਿਨ ਮਲੇਰਕੋਟਲਾ ਵਿਖੇ ਪੀਰਾਂ ਦੀ ਦਰਗਾਹ ਤੇ ਨਤਮਸਤਕ ਹੋਣ ਦੇ ਲਈ ਗਏ ਹੋਏ ਸਨ ਜੋ ਕਿ ਅੱਜ ਸਵੇਰੇ ਵਾਪਿਸ ਐਗਜਾਇਲੋ ਗੱਡੀ ਦੇ ਵਿਚ ਵਾਪਿਸ ਆ ਰਹੇ ਸਨ ਕਿ ਭੀਖੀ ਦੇ ਨਜ਼ਦੀਕ ਪਿੰਡ ਢੈਪਈ ਵਿਖੇ ਖੜ੍ਹੇ ਟਰਾਲੇ ਵਿੱਚ ਪਿੱਛੋਂ ਅਚਾਨਕ ਗੱਡੀ ਆ ਕੇ ਵੱਜੀ ਜਿਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ ਦੋ ਅੌਰਤਾਂ ਅਤੇ ਦੋ ਮਰਦ ਸ਼ਾਮਲ ਹਨ ਜਦੋਂ ਕਿ ਤਿੰਨ ਵਿਅਕਤੀ ਡਰਾਇਵਰ ਸਮੇਤ ਜ਼ਖ਼ਮੀ ਹਨ
ਦੱਸ ਦੇਈਏ ਕਿ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਗਹਿਲ ਦੇ ਵਾਸੀ ਵੀਰਵਾਰ ਦੇ ਦਿਨ ਮਲੇਰਕੋਟਲਾ ਵਿਖੇ ਪੀਰਾਂ ਦੀ ਦਰਗਾਹ ਤੇ ਨਤਮਸਤਕ ਹੋਣ ਦੇ ਲਈ ਗਏ ਹੋਏ ਸਨ ਜੋ ਕਿ ਅੱਜ ਸਵੇਰੇ ਐਗਜਾਇਲੋ ਗੱਡੀ ਦੇ ਵਿੱਚ ਸਵਾਰ ਵਾਪਿਸ ਆਪਣੇ ਪਿੰਡ ਆ ਰਹੇ ਸਨ ਕਿ ਅਚਾਨਕ ਭੀਖੀ ਦੇ ਨਜ਼ਦੀਕੀ ਪਿੰਡ ਢੈਪਈ ਵਿਖੇ ਸਾਈਡ ਤੇ ਖਡ਼੍ਹੇ ਟਰਾਲੇ ਦੇ ਵਿੱਚ ਆ ਕੇ ਗੱਡੀ ਵੱਜੀ ਜਿਸ ਦੌਰਾਨ ਪਰਮਜੀਤ ਕੌਰ ਨਸੀਬ ਕੌਰ ਭੋਲਾ ਰਾਮ ਅਤੇ ਭੋਲਾ ਰਾਮ ਦਾ ਭਰਾ ਮੌਕੇ ਤੇ ਹੀ ਦਮ ਤੋੜ ਗਏ ਇਸ ਤੋਂ ਇਲਾਵਾ ਡਰਾਈਵਰ ਰਛਪਾਲ ਸਿੰਘ ਮਨੀ ਸਿੰਘ ਅਤੇ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹਨ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਦੇਖਦਿਆਂ ਹੋਇਆ ਬਾਹਰੀ ਹਸਪਤਾਲ ਦੇ ਵਿੱਚ ਮਾਨਸਾ ਸਿਵਲ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ ਸਿਵਲ ਹਸਪਤਾਲ ਦੇ ਡਾਕਟਰ ਵੀਨਸ ਨੇ ਦੱਸਿਆ ਕਿ ਐਕਸੀਡੈਂਟ ਦਾ ਸ਼ਿਕਾਰ ਉਨ੍ਹਾਂ ਕੋਲ ਕੁੱਝ ਲੋਕ ਆਏ ਹਨ ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨ ਗੰਭੀਰ ਜ਼ਖਮੀ ਹਨ























