

ਮੁੰਬਈ— ਆਈ.ਪੀ.ਐੱਲ. 2018 ਦਾ ਵਾਨਖੇੜੇ ਸਟੇਡੀਅਮ ‘ਚ ਸ਼ਨੀਵਾਰ ਪਹਿਲਾਂ ਮੁਕਾਬਲਾ ਮੁੰਬਈ ਅਤੇ ਚੇਨਈ ਟੀਮ ਦੇ ਵਿਚਾਲੇ ਖੇਡਿਆ ਗਿਆ। ਜਿਸ ‘ਚ ਚੇਨਈ ਨੇ ਮੁੰਬਈ ਨੂੰ 1 ਵਿਕਟਾਂ ਨਾਲ ਹਰਾ ਕੇ ਮੈਚ ‘ਚ ਜਿੱਤ ਹਾਸਲ ਕੀਤੀ। ਚੇਨਈ ਨੇ ਟਾਸ ਜਿੱਤ ਕੇ ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਮੁੰਬਈ ਨੇ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੂੰ 166 ਦੌੜਾਂ ਦਾ ਟੀਚਾ ਦਿੱਤਾ। ਮੁੰਬਈ ਵਲੋਂ ਬੱਲੇਬਾਜ਼ੀ ਕਰਨ ਉਤਰੇ ਕਪਤਾਨ ਰੋਹਿਤ ਸ਼ਰਮਾ ਅਤੇ ਇਵਨ ਲੁਇਸ ਨੇ ਕਾਫੀ ਸ਼ਾਨਦਾਰ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ। ਰੋਹਿਤ ਨੇ ਆਪਣੀ ਪਾਰੀ ‘ਚ 18 ਗੇਂਦਾਂ ਦਾ ਸਾਹਮਣਾ ਕਰਦੇ ਹੋਏ 15 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰੋਹਿਤ ਦਾ ਸਾਥ ਦੇ ਰਹੇ ਲੁਇਸ ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ ਅਤੇ ਬਿਨ੍ਹਾ ਖਾਂਤਾ ਖੋਲੇ ਆਊਟ ਹੋ ਗਏ। ਮੁੰਬਈ ਟੀਮ ਦੇ ਵਿਕਟਕੀਪਰ ਇਸ਼ਾਨ ਕਿਸ਼ਨ ਨੇ 40 ਦੌੜਾਂ ਅਤੇ ਸੂਰਜ ਕੁਮਾਰ ਯਾਦਵ ਨੇ 43 ਦੌੜਾਂ ਦੀ ਪਾਰੀ ਖੇਡੀ। ਮੁੰਬਈ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਅਜੇਤੂ 22 ਦੌੜਾਂ ਅਤੇ ਕੁਣਾਨ ਪੰਡਯਾ ਨੇ 41 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਟੀਚਾ ਦਾ ਪਿੱਛਾ ਕਰਨ ਉਤਰੀ ਚੇਨਈ ਟੀਮ ਨੂੰ ਦੀ ਸ਼ੁਰੂਆਤ ਵੀ ਕੁਝ ਖਾਸ ਨਹੀਂ ਰਹੀ। ਬੱਲੇਬਾਜ਼ੀ ਕਰਨ ਉਤਰੇ ਸ਼ੇਨ ਵਾਟਸਨ ਨੇ 16 ਦੌੜਾਂ ਹੀ ਬਣਾਈਆਂ ਅਤੇ ਉਸ ਦੇ ਨਾਲ ਬੱਲੇਬਾਜ਼ੀ ਕਰਨ ਉਤਰੇ ਅੰਬਾਤੀ ਰਾਇਡੂ ਨੇ 22 ਦੌੜਾਂ ਦੀ ਪਾਰੀ ਖੇਡੀ ਖੇਡੀ। ਕਪਤਾਨ ਮਹਿੰਦਰ ਸਿੰਘ ਧੋਨੀ ਵੀ 5 ਦੌੜਾਂ ਬਣਾ ਕੇ ਪਵੇਲੀਅਲ ਵਾਪਸ ਚਲੇ ਗਏ। ਇਸ ਤੋਂ ਬਾਅਦ ਡਵੇਨ ਬਰਾਵੋ ਨੇ ਪਾਰੀ ਨੂੰ ਸੰਭਾਲਦੇ ਹੋਏ 28 ਗੇਂਦਾਂ ‘ਚ 68 ਦੌੜਾਂ ਦੀ ਪਾਰੀ ਖੇਡੀ ਜਿਸ ‘ਚ ਉਸ ਨੇ 3 ਚੌਕੇ ਅਤੇ 6 ਛੱਕੇ ਲਗਾਏ।
ਮੁੰਬਈ ਟੀਮ ਦੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ। ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਮਯੰਕ ਮਾਰਕੰਡੇ ਨੇ 3 ਅਤੇ ਹਾਰਦਿਕ ਪੰਡਯਾ ਨੇ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਮੁਸਤਫਾਫੁਰ ਰਹਿਮਾਨ, ਮਿਸ਼ੇਲ ਮੈਕਲੇਨਾਘਨ ਅਤੇ ਜਸਪ੍ਰੀਤ ਬੁਮਰਾਹ ਨੇ 1-1 ਵਿਕਟ ਹਾਸਲ ਕੀਤੀ।























