

ਸਿਰਸਾ: ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿੱਚ ਕੈਦ ਭੁਗਤ ਰਹੇ ਰਾਮ ਰਹੀਮ ਨੇ ਹਰ ਰੋਜ਼ ਪੰਜ ਮਿੰਟ ਫੋਨ ਕਰਨ ਦੀ ਸੁਵਿਧਾ ਮੰਗੀ ਹੈ। ਉਸ ਨੇ ਇਹ ਸਹੂਲਤ ਆਪਣੀ ਮਾਂ ਨੂੰ ਫੋਨ ਕਰਨ ਲਈ ਮੰਗੀ ਹੈ।
ਦਰਅਸਲ ਪਿਛਲੇ ਹਫਤੇ ਹਰਿਆਣਾ ਦੇ ਜੇਲ੍ਹ ਮੰਤਰੀ ਨੇ ਰੋਹਤਕ ਜੇਲ੍ਹ ਦਾ ਦੌਰਾ ਕੀਤਾ ਸੀ। ਇਸ ਦੌਰਾਨ ਰਾਮ ਰਹੀਮ ਨੇ ਆਪਣੀ ਮਾਂ ਦੀ ਉਮਰ ਦਾ ਹਵਾਲਾ ਦਿੰਦਿਆਂ ਜੇਲ੍ਹ ਮੰਤਰੀ ਨੂੰ ਗੁਹਾਰ ਲਾਈ ਕਿ ਬਾਕੀ ਕੈਦੀਆਂ ਦੀ ਤਰ੍ਹਾਂ ਉਸ ਨੂੰ ਵੀ ਹਰ ਰੋਜ਼ ਪੰਜ ਮੰਟ ਫੋਨ ਦੀ ਸੁਵਿਧਾ ਦਿੱਤੀ ਜਾਵੇ।
ਇਸ ਗੱਲ ਦਾ ਖੁਲਾਸਾ ਅੱਜ ਬੈਠਕ ‘ਚ ਪਹੁੰਚੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਨੇ ਕੀਤਾ। ਉਨ੍ਹਾਂ ਰਾਮ ਰਹੀਮ ਨਾਲ ਜੇਲ੍ਹ ‘ਚ ਹੋਈ ਮੁਲਾਕਾਤ ਨੂੰ ਇੱਕ ਰੁਟੀਨ ਦਾ ਦੌਰਾ ਦੱਸਦਿਆਂ ਕਿਹਾ ਕਿ ਆਮ ਕੈਦੀਆਂ ਦੀ ਤਰ੍ਹਾਂ ਹੀ ਉਨ੍ਹਾਂ ਰਾਮ ਰਹੀਮ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਉਸ ਨੇ ਇਸ ਸੁਵਿਧਾ ਦੀ ਮੰਗ ਕੀਤੀ ਹੈ।
ਹਾਲਾਕਿ ਹਿਸਾਰ ਰੇਂਜ ਦੇ ਆਈਜੀ ਤੋਂ ਜੇਲ੍ਹ ਪ੍ਰਸ਼ਾਸਨ ਨੂੰ ਐਨਓਸੀ ਨਾ ਮਿਲਣ ਕਾਰਨ ਰਾਮ ਰਹੀਮ ਨੂੰ ਇਹ ਸੁਵਿਧਾ ਨਹੀਂ ਦਿੱਤੀ ਗਈ।
EDITED BY : SARA YAHA | | Last Updated : 28 May 2018























