

CIB ਨੂੰ DIG ਹਰਚਰਨ ਭੁੱਲਰ ਵਿਰੁੱਧ ਭ੍ਰਿਸ਼ਟਾਚਾਰ ਨਾਲ ਸਬੰਧਤ ਕੁਝ ਲੈਣ-ਦੇਣ ਅਤੇ ਅਹੁਦੇ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਦੇ ਆਧਾਰ ‘ਤੇ CBI ਨੇ ਜਾਂਚ ਸ਼ੁਰੂ ਕੀਤੀ ਸੀ। CIB ਚੰਡੀਗੜ੍ਹ ਨੇ ਇਹ ਕਾਰਵਾਈ ਫਤਿਹਗੜ੍ਹ ਦੇ ਇੱਕ ਸਕ੍ਰੈਪ ਡੀਲਰ (ਕਬਾੜੀਏ) ਦੀ ਸ਼ਿਕਾਇਤ ’ਤੇ ਕੀਤੀ। ਕਬਾੜ ਕਾਰੋਬਾਰੀ ਮੋਹਾਲੀ ਸਥਿਤ ਦਫ਼ਤਰ ‘ਚ ਪੈਸੇ ਲੈ ਕੇ ਪਹੁੰਚਿਆ। ਉੱਥੇ ਹੀ CBI ਦੀ ਟੀਮ ਨੇ ਭੁੱਲਰ ਨੂੰ ਫੜ ਲਿਆ। ਰੋਪੜ ਰੇਂਜ ਵਿੱਚ ਭੁੱਲਰ ਤਾਇਨਾਤੀ ਦੌਰਾਨ, ਗੈਰ-ਕਾਨੂੰਨੀ ਕਾਰਾਂ ਦੇ ਵਪਾਰ ਦੇ ਕਈ ਮਾਮਲੇ ਸਾਹਮਣੇ ਆਏ ਸਨ, ਜਿੱਥੇ ਚੈਸੀ ਨੰਬਰ ਬਦਲ ਕੇ ਸਕ੍ਰੈਪ ਵਾਹਨ ਵੇਚੇ ਜਾ ਰਹੇ ਸਨ। ਸੂਤਰਾਂ ਅਨੁਸਾਰ, ਭੁੱਲਰ ਇਨ੍ਹਾਂ ਮਾਮਲਿਆਂ ਨੂੰ ਦਬਾਉਣ ਲਈ ਰਿਸ਼ਵਤ ਲੈਂਦਾ ਸੀ। ਸਕ੍ਰੈਪ ਡੀਲਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਭੁੱਲਰ ਗੈਰ-ਕਾਨੂੰਨੀ ਕਾਰਾਂ ਦੇ ਵਪਾਰ ਨੂੰ ਜਾਰੀ ਰੱਖਣ ਦੇ ਬਦਲੇ ਮਹੀਨਾਵਾਰ ਰਿਸ਼ਵਤ ਮੰਗਦਾ ਸੀ। ਡੀਆਈਜੀ ਨੇ ਪਹਿਲਾਂ 2 ਲੱਖ ਰੁਪਏ ਦੀ ਮੰਗ ਕੀਤੀ ਸੀ, ਪਰ ਬਾਅਦ ਵਿੱਚ ਇਹ ਰਕਮ ਵਧਾ ਕੇ 5 ਲੱਖ ਰੁਪਏ ਕਰ ਦਿੱਤੀ। ਸ਼ਿਕਾਇਤ ਤੋਂ ਬਾਅਦ, ਸੀਬੀਆਈ ਨੇ ਇੱਕ ਗੁਪਤ ਟੀਮ ਬਣਾਈ ਅਤੇ ਜਾਲ ਵਿਛਾਇਆ। ਜਿਵੇ ਹੀ ਕਾਰੋਬਾਰੀ ਨੇ ਮੋਹਾਲੀ ਸਥਿਤ ਉਸਦੇ ਦਫ਼ਤਰ ਵਿੱਚ ਭੁੱਲਰ ਨੂੰ ਪੈਸੇ ਸੌਂਪ ਦਿੱਤੇ। ਜਿਵੇਂ ਹੀ ਭੁੱਲਰ ਨੇ ਪੈਸੇ ਫੜੇ , ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਹੁਣ ਉਸਦੇ ਖਿਲਾਫ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ (ਪੀਸੀ ਐਕਟ) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਬੀਆਈ ਟੀਮ ਨੇ ਇਸ ਪੂਰੀ ਕਾਰਵਾਈ ਦੌਰਾਨ ਇਹ ਯਕੀਨੀ ਬਣਾਇਆ ਕਿ ਡੈਪੂਟੇਸ਼ਨ ’ਤੇ ਆਏ ਪੰਜਾਬ ਪੁਲੀਸ ਦੇ ਕਿਸੇ ਵੀ ਕਰਮਚਾਰੀ ਨੂੰ ਛਾਪੇਮਾਰੀ ਕਰਨ ਵਾਲੀ ਟੀਮ ਦਾ ਹਿੱਸਾ ਨਾ ਬਣਾਇਆ ਜਾਵੇ।























