85.9 F
MANSA
Wednesday, May 13, 2026
Tel: 9815624390
Email: sarayaha24390@gmail.com

*ਗੁਲਾਬਗੜ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ*

ਬਠਿੰਡਾ 1 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿੱਖਿਆ ਵਿਭਾਗ ਵੱਲੋਂ ਅਤੇ ਜਿਲਾ ਸਿੱਖਿਆ ਅਫਸਰ ਸੈਕੰਡਰੀ...

*ਪਰਮਿੰਦਰ ਬੋਧ ਨੂੰ ਥਾਪਿਆ ਡਾ. ਅੰਬੇਡਕਰ ਬਲੱਡ ਓਰਗਨਾਈਜੇਸ਼ਨ ਫਗਵਾੜਾ ਦਾ ਪ੍ਰਧਾਨ*

ਫਗਵਾੜਾ 31 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਡਾ. ਅੰਬੇਡਕਰ ਬਲੱਡ ਓਰਗਨਾਈਜੇਸ਼ਨ ਫਗਵਾੜਾ ਵੱਲੋਂ ਅੱਜ ਖੇੜਾ ਰੋਡ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸਦੀ...

*ਬੰਦ ਪਈਆਂ ਜਨਤਾ ਐਕਸਪ੍ਰੈਸ, ਹਾਵੜਾ ਅਤੇ 2 ਪਸੰਜਰ ਰੇਲ ਗੱਡੀਆਂ ਮੁੜ ਬਹਾਲ ਕਰੋ*

ਬੁਢਲਾਡਾ 30 ਮਾਰਚ (ਸਾਰਾ ਯਹਾਂ/ਮਹਿਤਾ ਅਮਨ) ਬਠਿੰਡਾ ਮੁੰਬਈ ਜਨਤਾ ਐਕਸਪ੍ਰੈਸ ਅਤੇ ਕੁਝ ਹੋਰ ਗੱਡੀਆਂ ਪਿਛਲੇ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਲੋਕਾਂ...

*ਸਹਾਰਾ ਕਲੱਬ ਦੀ ਚੋਣ ਵਿੱਚ ਤਰਸੇਮ ਜੋਗਾ ਪ੍ਰਧਾਨ ਨਰੇਸ਼ ਵਿਰਲਾ ਸੈਕਟਰੀ ਬਣੇ*

31 ਮਾਰਚ ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਹਾਰਾ ਜਨ ਸੇਵਾ ਕਲੱਬ (ਰਜਿ.) ਮਾਨਸਾ ਦੀ ਇੱਕ ਜਨਰਲ ਬੋਡੀ ਦੀ ਮੀਟਿੰਗ ਵਾਈਸ ਪ੍ਰਧਾਨ ਮਨੀਸ਼ ਕੁਮਾਰ...

*ਮੁੱਖ ਖੇਤੀਬਾੜੀ ਅਫਸਰ ਨੇ ਕੀਤੀ ਬੀਜ, ਖਾਦ, ਕੀਟਨਾਸ਼ਕ ਦਵਾਈ ਵਿਕਰੇਤਾਵਾਂ ਨਾਲ ਮੀਟਿੰਗ*

ਮਾਨਸਾ, 31 ਮਾਰਚ :(ਸਾਰਾ ਯਹਾਂ/ਮੁੱਖ ਸੰਪਾਦਕ)ਖੇਤੀਬਾੜੀ ਮੰਤਰੀ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ—ਨਿਰਦੇਸ਼ਾਂ ਅਤੇ ਸ਼੍ਰੀ ਜ਼ਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ...

*ਬਰਿੰਦਰ ਕੁਮਾਰ ਗੋਇਲ ਵੱਲੋਂ ਸਰਦੂਲਗੜ੍ਹ ਹਲਕੇ ‘ਚ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਚਾਰ ਮਾਈਨਰਾਂ ਅਤੇ ਪੁਲਦਾ ਉਦਘਾਟਨ*

ਮਾਨਸਾ, 31 ਮਾਰਚ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਜ਼ਿਲ੍ਹਾ ਮਾਨਸਾ ਦੇ ਹਲਕਾ ਸਰਦੂਲਗੜ੍ਹ ਵਿੱਚ ਨਵੇਂ ਬਣਾਏ ਚਾਰ ਮਾਈਨਰਾਂ ਅਤੇ ਇੱਕ ਪੁਲ ਦਾ ਉਦਘਾਟਨ ਕੀਤਾ। ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਗਏ ਇਨ੍ਹਾਂ ਪ੍ਰਾਜੈਕਟਾਂ ਨਾਲ ਇਸ ਖੇਤਰ ਵਿੱਚ ਸਿੰਜਾਈ ਸਹੂਲਤਾਂ ਵਿੱਚ ਹੋਰ ਵਾਧਾ ਹੋਵੇਗਾ। ਇਨ੍ਹਾਂ ਪ੍ਰਾਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿੱਥੇ 12.82 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮਾਈਨਰ ਰੋੜਕੀ ਮਾਈਨਰ, ਖੈਰਾ ਮਾਈਨਰ, ਝੰਡਾ ਮਾਈਨਰ ਅਤੇ ਮਾਈਨਰ ਨੰਬਰ-11 ਬੋਹਾ ਡਿਸਟ੍ਰੀਬਿਊਟਰੀ ਦਾ ਕੰਮ ਮੁਕੰਮਲ ਕੀਤਾ ਗਿਆ ਹੈ, ਉਥੇ 2.10 ਕਰੋੜ ਰੁਪਏ ਨਾਲ ਇਤਿਹਾਸਕ ਮਹੱਤਤਾ ਵਾਲਾ ਪੁਲ ਬਣਾਇਆ ਗਿਆ ਹੈ।            ਉਨ੍ਹਾਂ ਕਿਹਾ ਕਿ ਰੋੜਕੀ ਮਾਈਨਰ ਦੀ ਕੁੱਲ ਲੰਬਾਈ 45125 ਫੁੱਟ ਹੈ ਜਿਸ ਰਾਹੀਂ ਸਰਦੂਲਗੜ੍ਹ ਬਲਾਕ ਦੇ ਪਿੰਡਾਂ ਆਹਲੂਪੁਰ, ਕੌੜੀਵਾੜਾ, ਭੱਲਣਵਾੜਾ, ਸਰਦੂਲਗੜ੍ਹ, ਫੂਸਮੰਡੀ, ਰਣਜੀਤਗੜ੍ਹ ਬਾਂਦਰਾਂ, ਖੈਰਾ ਖੁਰਦ, ਭੂੰਦੜ, ਰੋੜਕੀ, ਝੰਡਾ ਖੁਰਦ, ਸਾਧੂਵਾਲਾ, ਮੀਰਪੁਰ ਖੁਰਦ, ਟਿੱਬੀ ਹਰੀ ਸਿੰਘ, ਸਰਦੂਲੇਵਾਲਾ ਨੂੰ ਪੀਣਯੋਗ ਅਤੇ ਰਕਬੇ ਨੂੰ ਸਿੰਜਾਈਯੋਗ ਪਾਣੀ ਮੁਹੱਈਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 7636 ਏਕੜ ਰਕਬੇ ਨੂੰ ਲਾਭ ਪੁੱਜੇਗਾ। ਇਸੇ ਤਰ੍ਹਾਂ ਖੈਰਾ ਮਾਈਨਰ, ਜੋ 22040 ਫੁੱਟ ਲੰਮਾ ਹੈ, ਰਾਹੀਂ ਸਰਦੂਲਗੜ੍ਹ ਬਲਾਕ ਦੇ ਪਿੰਡਾਂ ਖੈਰਾ ਖੁਰਦ, ਆਹਲੂਪੁਰ, ਖੈਰਾ ਕਲਾਂ, ਝੰਡਾ ਕਲਾਂ, ਸਰਦੂਲਗੜ੍ਹ ਨੂੰ ਪੀਣਯੋਗ ਅਤੇ ਸਿੰਜਾਈਯੋਗ ਪਾਣੀ ਮੁਹੱਈਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਈਨਰ ਨਾਲ 1934 ਏਕੜ ਰਕਬੇ ਨੂੰ ਸਿੰਜਾਈ ਸਹੂਲਤਾਂ ਮਿਲਣਗੀਆਂ। ਕੈਬਨਿਟ ਮੰਤਰੀ ਨੇ ਦੱਸਿਆ ਕਿ 19180 ਫੁੱਟ ਲੰਮੇ ਝੰਡਾ ਮਾਈਨਰ ਰਾਹੀਂ ਸਰਦੂਲਗੜ੍ਹ ਬਲਾਕ ਦੇ ਪਿੰਡਾਂ ਮਾਨਖੇੜਾ ਅਤੇ ਝੰਡਾ ਕਲਾਂ ਨੂੰ ਪੀਣਯੋਗ ਪਾਣੀ ਮਿਲੇਗਾ ਅਤੇ 2586 ਏਕੜ ਰਕਬੇ ਨੂੰ ਸਿੰਜਾਈਯੋਗ ਪਾਣੀ ਮਿਲ ਸਕੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਾਈਨਰ ਨੰਬਰ-11 ਬੋਹਾ ਡਿਸਟ੍ਰੀਬਿਊਟਰੀ, ਜੋ 22575 ਫੁੱਟ ਲੰਮੀ ਹੈ, ਰਾਹੀਂ ਸਰਦੂਲਗੜ੍ਹ ਬਲਾਕ ਦੇ ਪਿੰਡਾਂ ਮੀਰਪੁਰ ਖੁਰਦ, ਜਟਾਣਾਂ ਕਲਾਂ, ਟਿੱਬੀ ਹਰੀ ਸਿੰਘ, ਸਰਦੂਲੇਵਾਲਾ, ਕਾਹਨੇਵਾਲਾ ਨੂੰ ਪੀਣਯੋਗ ਅਤੇ ਸਿੰਜਾਈਯੋਗ ਪਾਣੀ ਮੁਹੱਈਆ ਹੁੰਦਾ ਹੈ। ਇਸ ਨਾਲ 4114 ਏਕੜ ਰਕਬੇ ਦੀ ਸਿੰਜਾਈ ਯਕੀਨੀ ਬਣੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਘੱਗਰ ਦਰਿਆ ਉੱਪਰ ਸਟੀਲ ਫੁੱਟ ਬ੍ਰਿਜ, ਜੋ 2.10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਵੀ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਸਾਲ ਦੇ ਰਿਕਾਰਡ ਸਮੇਂ ਵਿਚ ਤਿਆਰ ਕੀਤੇ ਗਏ ਇਸ ਪੁੱਲ ਨਾਲ ਤਿੰਨ ਤੋਂ ਚਾਰ ਪਿੰਡਾਂ ਦੇ ਲੋਕਾਂ ਨੂੰ ਘੱਗਰ ਦਰਿਆ ਨੂੰ ਪਾਰ ਕਰਨ ਵਿੱਚ ਆਸਾਨੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇੱਥੇ ਇੱਕ ਪੁਰਾਣਾ ਪੁਲ ਸੀ ਜਿਸ ਨੂੰ ਸਾਲ 2023 ਦੇ ਹੜ੍ਹਾਂ ਦੌਰਾਨ ਪਾਣੀ ਦੀ ਡਾਫ਼ ਲੱਗਣ ਕਾਰਨ ਤੋੜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਨਵਾਂ ਪੁਲ ਪਾਣੀ ਦੇ ਹਰ ਪੱਧਰ ਨੂੰ ਸਹਿਣ ਕਰਨ ਲਈ ਬਣਾਇਆ ਗਿਆ ਹੈ। ਇਸ ਪੁੱਲ ਦਾ ਸਪੈਨ ਤਿੰਨ ਮੀਟਰ ਰੱਖਿਆ ਗਿਆ ਹੈ ਅਤੇ ਇਹ ਪੁੱਲ ਤਕਰੀਬਨ 94 ਮੀਟਰ ਲੰਬਾ ਹੈ।

*ਰੱਬ ਦੀ ਬੰਦਗੀ ਲੋੜਵੰਦਾਂ ਨਾਲ ਹਮਦਰਦੀ ਤੇ ਭਾਈਚਾਰੇ ਦਾ ਪ੍ਰਤੀਕ ਹੈ ਰਮਜਾਨ ਅਤੇ  ਈਦ...

ਫਗਵਾੜਾ 31 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਈਦ ਉੱਲ ਫਿਤਰ ਦਾ ਪਵਿੱਤਰ ਤਿਉਹਾਰ ਪੂਰੇ ਦੇਸ਼ ਭਰ ਵਿੱਚ ਸ਼ਰਧਾ  ਨਾਲ ਮਨਾਇਆ ਗਿਆ। ਇਸ ਮੌਕੇ...

*ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਪਿੰਡ ਸਰਗੁੰਦੀ ਵਿਖੇ ਲਗਾਇਆ ਅੱਖਾਂ ਦਾ ਫਰੀ...

ਫਗਵਾੜਾ 31 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਬਾਬਾ ਮੋਤੀ ਰਾਮ ਮਹਿਰਾ ਦੀ ਮਿੱਠੀ ਯਾਦ ਨੂੰ ਸਮਰਪਿਤ ਅੱਖਾਂ ਦਾ ਫਰੀ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ...

*ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਦੋ-ਰੋਜ਼ਾ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ*

31 ਮਾਰਚ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) ਸਥਾਨਕ ਸ਼ਹਿਰ ਦੇ ਡੀ.ਏ.ਵੀ ਸਕੂਲ ਵਿੱਚ ਦੋ ਰੋਜ਼ਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਪਹਿਲੇ ਦਿਨ...

*ਏ ਐਸ.ਆਈ.ਨਿਰਮਲ ਸਿੰਘ 36 ਸਾਲ ਦੀ ਨੌਕਰੀ ਤੋਂ ਬਾਅਦ ਹੋਏ ਸੇਵਾ ਮੁਕਤ*

ਮਾਨਸਾ 31 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਰੇਲਵੇ ਚੌਂਕੀ ਮਾਨਸਾ ਵਿਖੇ ਤਾਇਨਾਤ ਏ.ਐਸ.ਆਈ. ਨਿਰਮਲ ਸਿੰਘ ਅਪਣੀ 36 ਸਾਲ ਦੀ ਨੌਕਰੀ...
- Advertisement -