ਸੂਬਾ ਪੱਧਰੀ ਕਬੱਡੀ ਖਿਡਾਰੀ ਚੜ੍ਹਿਆ ਓਵਰਡੋਜ਼ ਦੇ ਭੇਟ

0
26

ਚੰਡੀਗੜ੍ਹ: ਜ਼ਿਲ੍ਹਾ ਸੰਗਰੂਰ ਦੇ ਸੂਬਾ ਪੱਧਰੀ ਕਬੱਡੀ ਖਿਡਾਰੀ ਬਲਕਾਰ ਸਿੰਘ ਢਿੱਲੋਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਕਿਆਸ ਲਾਏ ਜਾ ਰਹੇ ਹਨ ਕਿ ਖਿਡਾਰੀ ਦੀ ਮੌਤ ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਗਰੋਂ ਹੀ ਉਸ ਦੀ ਮੌਤ ਦੇ ਅਸਲੀ ਕਾਰਨ ਬਾਰੇ ਪਤਾ ਲੱਗੇਗਾ।

ਬਲਕਾਰ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਹ ਸੰਗਰੂਰ ਵਿੱਚ ਹੀ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਤੋਂ ਬਲਕਾਰ ਨਸ਼ਾ ਛੱਡਣ ਦੀ ਦਵਾਈ ਲੈ ਰਿਹਾ ਸੀ। ਬਲਕਾਰ ਸਿੰਘ ਦੀ ਮਹਿਲਾ ਮਿੱਤਰ ਨੇ ਦੱਸਿਆ ਕਿ ਸ਼ਾਇਦ ਉਸ ਨੇ ਨਸ਼ੇ ਦਾ ਟੀਕਾ ਲਾਇਆ ਸੀ ਤੇ ਹੋ ਸਕਦਾ ਹੈ ਕਿ ਇਸੇ ਵਜ੍ਹਾ ਕਰਕੇ ਹੀ ਉਸ ਦੀ ਮੌਤ ਹੋ ਗਈ ਹੋਏ।

ਬਲਕਾਰ ਦੇ ਕਬੱਡੀ ਕੋਚ ਦਰਸ਼ਨ ਸਿੰਘ ਨੇ ਦੱਸਿਆ ਕਿ ਬਲਕਾਰ ਬੇਹੱਦ ਚੰਗਾ ਖਿਡਾਰੀ ਸੀ ਤੇ ਪੰਜਾਬ ਪੱਧਰ ’ਤੇ ਹੋਣ ਵਾਲੇ ਕਬੱਡੀ ਮੁਕਾਬਲਿਆਂ ਵਿੱਚ ਬਤੌਰ ਰੇਡਰ ਹਿੱਸਾ ਲੈਂਦਾ ਸੀ।


EDITED BY : SARA YAHA | | Last Updated : 7:32 PM 19 ਦਸੰਬਰ  2018

LEAVE A REPLY

Please enter your comment!
Please enter your name here