ਸਿੱਖ ਕਤਲੇਆਮ ਦੇ 232 ਹੋਰ ਮਾਮਲੇ ਖੁੱਲ੍ਹਣਗੇ ?

0
11

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਸਿੱਖ ਕਤਲੇਆਮ ਨਾਲ ਜੁੜੇ 232 ਮਾਮਲਿਆਂ ਨੂੰ ਮੁੜ ਖੋਲ੍ਹ ਕੇ ਉਨ੍ਹਾਂ ਦੀ ਜਾਂਚ ਕਰੇ।

ਜਰਨੈਲ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਸੱਜਣ ਕੁਮਾਰ ਨੂੰ ਪਹਿਲਾਂ ਹੀ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਅੰਦਰ ਇਸ ਤਰ੍ਹਾਂ ਦੇ ਫਿਰਕੂ ਦੰਗਿਆਂ, ਹਜੂਮੀ ਭੀੜ ਵੱਲੋਂ ਕਤਲ ਕਰਨ ਖ਼ਿਲਾਫ਼ ਮਜ਼ਬੂਤ ਕਾਨੂੰਨ ਬਣਾਇਆ ਜਾਵੇ, ਜੋ ਇਮਾਨਦਾਰੀ ਨਾਲ ਲਾਗੂ ਹੋਵੇ।

ਉਨ੍ਹਾਂ ਬੀਜੀਪੀ ਤੇ ਕੇਂਦਰ ਸਰਕਾਰ ਨੂੰ ਅਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਹਾਈਕੋਰਟ ਦੇ ਇਸ ਹੁਕਮ ‘ਤੇ ਵਾਹ-ਵਾਹ ਬਟੋਰਨ ਦੀ ਲੋੜ ਨਹੀਂ ਤੇ ਫ਼ੈਸਲੇ ਵਿੱਚ ਮੋਦੀ ਸਰਕਾਰ ਦੀ ਕੋਈ ਭੂਮਿਕਾ ਨਹੀਂ ਕਿਉਂਕਿ ਇਸ ਮਾਮਲੇ ਵਿੱਚ ਚਾਰਜਸ਼ੀਟ 2010 ਨੂੰ ਦਾਖ਼ਲ ਕੀਤੀ ਗਈ ਸੀ ਜਦੋਂਕਿ ਮੋਦੀ ਸਰਕਾਰ ਹੋਂਦ ਵਿੱਚ ਹੀ 2014 ਨੂੰ ਆਈ ਸੀ।

ਉਨ੍ਹਾਂ ਇਲਜ਼ਾਮ ਲਾਇਆ ਕਿ ਕਾਂਗਰਸ ਤੇ ਭਾਜਪਾ ਦੋਨੋਂ ਹੀ ਬਰਾਬਰ ਦੀਆਂ ਜ਼ਿੰਮੇਵਾਰ ਹਨ ਤੇ ਸਿੱਖ ਕਤਲੇਆਮ ਦੇ 26 ਸਾਲ ਬੀਤਣ ਮਗਰੋਂ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ ਹਾਲਾਂਕਿ ਇੱਕ ਵਾਰ ਇਸ ਸਮੇਂ ਦੌਰਾਨ ਭਾਜਪਾ ਦੀ ਕੇਂਦਰ ਵਿੱਚ ਸਰਕਾਰ ਬਣੀ ਸੀ ਜਿਸ ਨੇ ਸਿੱਖਾਂ ਨੂੰ ਨਿਆਂ ਦਿਵਾਉਣ ਲਈ ਕੁਝ ਨਹੀਂ ਸੀ ਕੀਤਾ।


EDITED BY : SARA YAHA | | Last Updated : 7:31 PM 19 ਦਸੰਬਰ  2018

LEAVE A REPLY

Please enter your comment!
Please enter your name here