

ਬੁਢਲਾਡਾ 22 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ ) : ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਅੱਜ ਨੇੜਲੇ ਪਿੰਡ ਚੱਕ ਭਾਈ ਕੇ ਦੀ ਅਕਾਲ ਅਕੈਡਮੀ ਸਕੂਲ ਵਿੱਚ ਲੋੜਵੰਦ ਬੱਚਿਆਂ ਨੂੰ ਬੂਟ ਕੋਟੀਆਂ ਅਤੇ ਜਰਾਬਾਂ ਵੰਡੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਬਲਵੀਰ ਸਿੰਘ ਕੈਂਥ ਨੇ ਦੱਸਿਆ ਕਿ ਸਕੂਲ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਵੀ ਕਾਫ਼ੀ ਪੜ੍ਹਦੇ ਹਨ ।ਠੰਡ ਮੌਕੇ ਨਿੱਕੇ ਨਿੱਕੇ ਬੱਚਿਆਂ ਕੋਲੇ ਬੂਟ ਜਾਂ ਕੋਟੀਆਂ ਨਹੀਂ ਹਨ । ਸਕੂਲ ਵਲੋਂ ਪਤਾ ਲੱਗਣ ਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਬੱਚਿਆਂ ਨੂੰ ਲੋੜ ਅਨੁਸਾਰ ਬੂਟ, ਜਰਾਬਾਂ ਅਤੇ ਕੋਟੀਆਂ ਵੰਡੀਆਂ ਗਈਆਂ। ਉਹਨਾਂ ਵੱਲੋਂ ਅਧਿਆਪਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਵੀ ਕੋਈ ਲੋੜਵੰਦ ਬੱਚਾ ਹੈ ,ਜਿਸ ਨੂੰ ਬੂਟ ਜਾਂ ਕੋਟੀ ਦੀ ਲੋੜ ਹੋਵੇ ਤਾਂ ਉਹ ਅਧਿਆਪਕ ਆਪਣੀ ਸਲਿਪ ਬਣਾ ਕੇ ਅਤੇ ਸਕੂਲ ਦੀ ਮੋਹਰ ਲਾ ਕੇ ਸੰਸਥਾ ਦੇ ਦਫਤਰ ਭੇਜ ਸਕਦਾ ਹੈ, ਉਸ ਬੱਚੇ ਨੂੰ ਲੋੜ ਅਨੁਸਾਰ ਬੂਟ ਜਾਂ ਕੋਟੀ ਜੋ ਵੀ ਲੋੜ ਹੋਵੇ ਦਿੱਤਾ ਜਾਵੇਗਾ। ਸੰਸਥਾ ਵਲੋਂ ਹਰ ਸਾਲ ਕਈ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਲੋੜੀਂਦਾ ਸਮਾਨ ਵੰਡਿਆ ਜਾਂਦਾ ਹੈ। ਛੂਟੀਆਂ ਤੋਂ ਬਾਅਦ ਵੀ ਇਹ ਮੁਹਿੰਮ ਜਾਰੀ ਰਹੇਗੀ। ਇਸਦੇ ਨਾਲ ਹੀ ਅੱਜ ਸਥਾਨਕ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੋੜਵੰਦ 7 ਬੱਚਿਆਂ ਦੀ ਲਗਭਗ 13 ਹਜ਼ਾਰ ਰੁਪਏ ਬੋਰਡ ਪ੍ਰੀਖਿਆ ਫੀਸ ਭਰੀ ਗਈ। ਇਸੇ ਮਹੀਨੇ ਕਾਲਜਾਂ ਵਿੱਚ ਉੱਚ ਵਿੱਦਿਆ ਪ੍ਰਾਪਤ ਕਰ ਰਹੇ ਬੱਚਿਆਂ ਦੀ ਲਗਭਗ ਲੱਖ ਰੁਪਏ ਫੀਸ ਭਰੀ ਜਾਵੇਗੀ।ਉਹਨਾਂ ਵਲੋਂ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨੱਥਾ ਸਿੰਘ, ਮਹਿੰਦਰਪਾਲ ਸਿੰਘ ਅਤੇ ਸਕੂਲ ਸਟਾਫ਼ ਹਾਜ਼ਰ ਸੀ।























