*ਮਾਨਸਾ ਗੋਲੀ ਕਾਂਡ ‘ਚ ਹੁਣ ਤੱਕ ਕਾਰਵਾਈ ਨਾ ਹੋਣ ‘ਤੇ ਮੁੱਖ ਮੰਤਰੀ ਖ਼ਿਲਾਫ਼ ਸ਼ਹਿਰੀਆਂ ‘ਚ ਵਧਿਆ ਰੋਹ, ਅਰਥੀ ਫੂਕ ਪ੍ਰਦਰਸ਼ਨ ਅੱਜ- ਸੰਘਰਸ਼ ਕਮੇਟੀ ਮਾਨਸਾ*

0
65

ਮਾਨਸਾ 31 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ‌ਲੰਘੀ 28 ਅਕਤੂਬਰ ਨੂੰ ਦਿਨ ਦਿਹਾੜੇ ਦੋ ਗੈਂਗਸਟਰ ਦੱਸੇ ਜਾ ਰਹੇ ਨੌਜਵਾਨਾਂ ਵੱਲੋਂ ਥਾਣਾ ਸਿਟੀ -1 ਦੇ ਨਜ਼ਦੀਕ ਪੈਸਟੀਸਾਈਡਜ ਦੀ ਦੁਕਾਨ ‘ਤੇ ਸ਼ਰੇਆਮ ਚਲਾਈਆਂ ਅੰਨੇਵਾਹ ਗੋਲੀਆਂ ਕਾਰਨ ਸ਼ਹਿਰ ‘ਚ ਬਣੇ ਡਰ ਅਤੇ ਦਹਿਸ਼ਤ ਦੇ ਮਾਹੌਲ ਖਿਲਾਫ਼ ਸ਼ਹਿਰ ਦੀਆਂ ਵਪਾਰਕ, ਧਾਰਮਿਕ, ਸਮਾਜਿਕ , ਜਨਤਕ ਜਮਹੂਰੀ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਮਾਨਸਾ ਸ਼ਹਿਰ ਨੂੰ ਪੂਰਨ ਰੂਪ ‘ਚ ਬੰਦ ਕਰਕੇ ਅਮਨ ਬਹਾਲੀ ਅਤੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਤਰੁੰਤ ਗ਼ਿਰਫ਼੍ਤਾਰ ਕਰਨ ਅਤੇ ਘਟਨਾ ਦੇ ਸਾਜ਼ਿਸ਼ ਕਰਤਾਵਾਂ ਨੂੰ ਨੰਗਾ ਕਰਨ ਅਤੇ ਜਿੰਮੇਵਾਰ ਪੁਲਿਸ ਅਧਿਕਾਰੀਆਂ ਜ਼ਿਲ੍ਹਾ ਪੁਲੀਸ ਮੁਖੀ ਮਾਨਸਾ ਅਤੇ ਥਾਣਾ ਮੁਖੀ ਸਿਟੀ-1 ਦੇ ਇੰਚਾਰਜ ਨੂੰ ਤਰੁੰਤ ਪ੍ਰਭਾਵ ਤੋਂ ਮੁਅੱਤਲ ਕਰਨ ਅਤੇ ਵਿਭਾਗੀ ਕਾਰਵਾਈ ਅਮਲ ‘ਚ ਲਿਆਉਣ ਦੀ ਮੰਗ ਸ਼ਹਿਰੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਡੀ ਜੀ ਪੀ ਪੰਜਾਬ ਤੋਂ ਕੀਤੀ ਗਈ ਹੈ। ਪ੍ਰੰਤੂ ਅਫ਼ਸੋਸ ਹੁਣ ਤੱਕ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਸਿਰਫ਼ ਗੱਲਾਂ ਬਾਤਾਂ ਨਾਲ ਸਾਰਿਆ ਜਾ ਰਿਹਾ ਹੈ। ਜਦੋਂ ਕੇ ਸਮੁੱਚਾ ਸ਼ਹਿਰ ਦਹਿਸ਼ਤ ਦੇ ਸਾਏ ਹੇਠ ਜੀਵਨ ਬਸਰ ਕਰਨ ਲਈ ਮਜਬੂਰ ਹੈ। ਇਸ ਸਬੰਧ ਵਿੱਚ ਅਮਨ ਕਾਨੂੰਨ ਦੀ ਬਹਾਲੀ ਲਈ ਗਠਿਤ ਸੰਘਰਸ਼ ਕਮੇਟੀ ਦੀ ਇੱਕ ਅਹਿਮ ਮੀਟਿੰਗ ਸਥਾਨਕ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਜਤਿੰਦਰ ਆਗਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੀ ਨਿਖੇਧੀ ਕਰਦਿਆਂ ਕੁੱਝ ਅਹਿਮ ਮਤੇ ਵੀ ਪਾਸ ਕੀਤੇ ਗਏ। ਬਾਰਾਂ ਹੱਟਾਂ ਚੌਕ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਰਥੀ ਫੂਕਣ ਉਪਰੰਤ ਆਗੂਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਇਸ ਤੋਂ ਇਲਾਵਾ ਇਸ ਸੰਘਰਸ਼ ‘ਚ ਸ਼ਾਮਲ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਨੇ ਰੋਸ ਵਜੋਂ ਕਾਲੀਆਂ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਪ੍ਰੈਸ ਨੋਟ ਜਾਰੀ ਕਰਨ ਲਈ ਧੰਨਾ ਮੱਲ ਗੋਇਲ, ਕ੍ਰਿਸ਼ਨ ਚੌਹਾਨ ਅਤੇ ਅੰਕੁਸ ਜਿੰਦਲ ਅਤੇ ਪ੍ਰੈਸ ਵਾਰਤਾ ਲਈ ਮੁਨੀਸ਼ ਬੱਬੀ ਦਾਨੇਵਾਲੀਆ, ਨਾਜ਼ਰ ਸਿੰਘ ਮਾਨਸਾ, ਰੁਲਦੂ ਸਿੰਘ ਮਾਨਸਾ , ਸ਼ਮੀਰ ਛਾਬੜਾ, ਰਾਜਵਿੰਦਰ ਸਿੰਘ ਰਾਣਾ ਆਧਾਰਤ ਇੱਕ ਵਿਸ਼ੇਸ਼ ਕਮੇਟੀ ਵੀ ਨਿਯੁਕਤ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ ਸਮੁੱਚੀਆਂ ਸੰਸਥਾਵਾਂ , ਰਾਜਨੀਤਕ ਪਾਰਟੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਇਸ ਲੋਕ ਹਿਤੂ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਵੀ ਕੀਤੀ ਮੀਟਿੰਗ ਵਿੱਚ ਪੀੜਤ ਪਰਿਵਾਰ ਚੋਂ ਭੀਮ ਸੈਨ ਗੋਇਲ, ਸਤੀਸ਼ ਕੁਮਾਰ ਨੀਟੂ ਅਤੇ ਐਡਵੋਕੇਟ ਗੁਰਲਾਭ ਮਾਹਲ, ਬਲਜੀਤ ਸ਼ਰਮਾ, ਸ਼ਮੀਰ ਛਾਬੜਾ, ਚਮਕੌਰ ਸਿੰਘ ਮੂਸਾ, ਸਤੀਸ਼ ਗੋਇਲ, ਹਰਵਿੰਦਰ ਭਾਰਦਵਾਜ, ਡਾ. ਜਨਕ ਰਾਜ , ਬਲਵਿੰਦਰ ਸਿੰਘ ਘਰਾਗਣਾ ਆਦਿ ਸੰਘਰਸ਼ ਕਮੇਟੀ ਮੈਂਬਰਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਤੋਂ ਇਲਾਵਾ ਆਤਮਾ ਸਿੰਘ ਪਮਾਰ , ਵਰਿੰਦਰ ਕੁਮਾਰ, ਸੁਨੀਲ ਸ਼ਰਮਾ, ਗੁਰਸੇਵਕ ਮਾਨ, ਸੁਖਚੈਨ ਸਿੰਘ ਆਦਿ ਵੀ ਇਸ ਸਮੇਂ ਹਾਜ਼ਰ ਸਨ।

LEAVE A REPLY

Please enter your comment!
Please enter your name here