*ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਦੇ ਬੱਚਿਆਂ ਨੇ ਇੰਟਰ ਸਕੂਲ ਡਾਂਸ ਮੁਕਾਬਲੇ ‘ਚ ਮਾਰਿਆ ਬਾਜੀ, ਪਹਿਲਾ ਸਥਾਨ ਕੀਤਾ ਆਪਣੇ ਨਾਮ*

0
27

ਮਾਨਸਾ, 31 ਅਕਤੂਬਰ (ਸਾਰਾ ਯਹਾਂ/ਵਿਨਾਇਕ ਸ਼ਰਮ)  ਸਥਾਨਕ ਸੈਂਟ ਜੇਵਿਅਰ ਸਕੂਲ ਵੱਲੋਂ ਆਪਣੀ ਸਿਲਵਰ ਜੁਬਲੀ ਦੇ ਮੌਕੇ ‘ਤੇ ਇੰਟਰ ਸਕੂਲ ਡਾਂਸ ਮੁਕਾਬਲਾ ਕਰਵਾਇਆ ਗਿਆ, ਜਿਸ ‘ਚ ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ।

ਇਹ ਮੁਕਾਬਲਾ “ਯੂਨਿਟੀ ਇਨ ਡਾਈਵਰਸਿਟੀ” (ਭਿੰਨਤਾ ਵਿਚ ਏਕਤਾ) ਵਿਸ਼ੇ ‘ਤੇ ਆਧਾਰਿਤ ਸੀ। ਤੀਜੀ ਤੋਂ ਪੰਜਵੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਇਸ ‘ਚ ਹਿੱਸਾ ਲਿਆ। ਮੁਕਾਬਲੇ ਦੀ ਨਿਰਣਾਇਕ ਮੰਡਲੀ ‘ਚ ਸੰਗੀਤ ਵਿਸ਼ੇ ਦੇ ਤਜਰਬੇਕਾਰ ਮਾਹਰਾਂ ਨੂੰ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ ਨੇ ਬੱਚਿਆਂ ਦੇ ਹਾਵ-ਭਾਵ, ਗੀਤ ਦੀ ਚੋਣ, ਪ੍ਰਾਪਸ ਅਤੇ ਪਹਿਰਾਵੇ ਆਦਿ ਦੇ ਆਧਾਰ ‘ਤੇ ਨਤੀਜੇ ਤਿਆਰ ਕੀਤੇ।

ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੂੰ ਜੱਜਾਂ ਵੱਲੋਂ ਪਹਿਲੇ ਸਥਾਨ ਲਈ ਚੁਣਿਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕ ਮੰਡਲ ਵੱਲੋਂ ਵਿਜੇਤਾ ਬੱਚਿਆਂ ਨੂੰ ਟਰਾਫੀ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਕਿਹਾ ਕਿ ਡੀ.ਏ.ਵੀ. ਸਕੂਲ ‘ਚ ਬੱਚਿਆਂ ਦੀ ਸਿਰਫ਼ ਪੜ੍ਹਾਈ ਹੀ ਨਹੀਂ, ਸਗੋਂ ਉਨ੍ਹਾਂ ਦੀ ਬਹੁਪੱਖੀ ਪ੍ਰਤਿਭਾ ਨੂੰ ਉਭਾਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਕੂਲ ਪ੍ਰਬੰਧਕ ਮੰਡਲ ਬੱਚਿਆਂ ਨੂੰ ਸੰਗੀਤ, ਖੇਡਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ‘ਚ ਹਿੱਸਾ ਲੈਣ ਲਈ ਹਮੇਸ਼ਾ ਪ੍ਰੇਰਿਤ ਕਰਦਾ ਹੈ।

ਅੰਤ ਵਿੱਚ ਉਨ੍ਹਾਂ ਨੇ ਜਿੱਤਣ ਵਾਲੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਲਬਧੀ ਸਕੂਲ ਅਤੇ ਮਾਪਿਆਂ ਦੋਹਾਂ ਲਈ ਮਾਣ ਦੀ ਗੱਲ ਹੈ।

LEAVE A REPLY

Please enter your comment!
Please enter your name here