*ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਐਨ ਪੀ ਐਸ ਕਰਮਚਾਰੀਆਂ ਨੇ ਖੋਲ੍ਹਿਆ ਮੋਰਚਾ*

0
79

ਮਾਨਸਾ, 30 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)  ਸੀਪੀਐਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ  ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਦੇ ਰੋਸ ਕਾਰਨ  ਜਥੇਬੰਦੀ ਨੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਸੰਘਰਸ਼ ਦਾ  ਮੋਰਚਾ ਖੋਲ ਦਿੱਤਾ ਹੈ  ਆਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਵੱਲੋਂ ਦੇਸ਼ ਪੱਧਰ ਤੇ ਦਿੱਤੇ ਪ੍ਰੋਗਰਾਮ ਨੂੰ ਜਥੇਬੰਦੀ ਪੁਰਾਣੀ ਪੈਨਸਨ ਬਹਾਲ ਕਮੇਟੀ ਨਾਲ ਮਿਲ ਕੇ ਲਾਗੂ ਕਰਨਗੀਆਂ ਜਿਸ ਲੜੀ ਤਹਿਤ ਜਿਲਾ ਮਾਨਸਾ ਮਿਤੀ 1 ਅਗਸਤ ਨੂੰ ਐਨਪੀਐਸ ਪੀੜਤ ਮੁਲਾਜ਼ਮਾਂ ਦੇ ਸਹਿਯੋਗ ਨਾਲ ਇੱਕ ਵੱਡਾ ਰੋਸ ਮਾਰਚ ਬਾਲ ਭਵਨ ਮਾਨਸਾ ਤੋਂ ਸ਼ੁਰੂ ਕਰਕੇ ਸਿਲਵਰ ਸਿਟੀ ਮਾਨਸਾ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਘਰ ਅੱਗੇ ਪੁਤਲਾ ਫੂਕੇਗਾ ਅਤੇ ਉਸ ਤੋਂ ਬਾਅਦ ਬਾਜ਼ਾਰ ਵਿੱਚ ਹੁੰਦਿਆਂ ਹੋਇਆਂ ਮਾਨਸਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਦੇ ਘਰ ਅੱਗੇ ਪੁਤਲਾ ਫੂਕ ਕੇ ਰੋਸ ਮਾਰਚ ਦੀ ਸਮਾਪਤੀ ਕਰੇਗਾ ਅਤੇ ਨਾਲੋ ਨਾਲ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਵਿਰੁੱਧ ਆਉਣ ਵਾਲੀ 5 ਸਤੰਬਰ ਅਧਿਆਪਕ ਦਿਵਸ ਮੌਕੇ ਇੱਕ ਦਿਨਾਂ ਭੁੱਖ ਹੜਤਾਲ ਕਰਨ ਲਈ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ

ਜਿਸ ਤੇ ਮੁਲਾਜ਼ਮਾਂ ਨੇ ਭਰਮਾ ਹੁੰਗਾਰਾ ਦਿੱਤਾ ਇਸ ਮੌਕੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਖਿਆਲਾ  ਨੇ ਮੁਲਾਜ਼ਮ ਸਾਥੀਆਂ ਨੂੰ ਦੱਸਿਆ ਕਿ ਆਉਣ ਵਾਲੀ ਇੱਕ ਅਕਤੂਬਰ ਨੂੰ ਮੁਲਾਜ਼ਮ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਟਵੀਟ ਕਰਨਗੇ ਅਤੇ ਨਾਲੋਂ ਨਾਲ 1 ਨਵੰਬਰ ਨੂੰ ਦੇਸ਼ ਪੱਧਰੀ ਦਿੱਲੀ ਵਿਖੇ ਹੋ ਰਹੀ ਰੈਲੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਹਰਦੀਪ ਸਿੰਘ, ਹਰਵਿੰਦਰ ਸਿੰਘ,ਸੁਰਿੰਦਰ ਸਿੰਘ, ਸੰਦੀਪ ਸਿੰਘ ਜਸਕਰਨ ਸਿੰਘ, ਗੁਣਸੀਲ, ਪ੍ਰਦੀਪ ਕੁਮਾਰ, ਜਸਵਿੰਦਰ ਕੁਮਾਰ,ਗੁਰਲਾਲ ਸਿੰਘ,ਰੋਮੀ ਆਦਮਕੇ,ਬਹਾਦਰ ਸਿੰਘ,ਬਲਜੀਤ ਸਿੰਘ, ਭੁਪਿੰਦਰ ਤੱਗੜ ਅਤੇ ਮਾਨਤ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here