

ਫਗਵਾੜਾ 30 ਜੁਲਾਈ (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਸਰਕਾਰ ਦੀ ਮੁਹਿਮ ‘ਯੁੱਧ ਨਸ਼ਿਆਂ ਵਿੱਰੁਧ’ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਨੇ ਸ਼ਹਿਰ ਦੇ ਵਾਰਡ ਨੰਬਰ 32 ਅਤੇ 34 ਦੇ ਵਸਨੀਕਾਂ ਨਾਲ ਮੀਟਿੰਗਾਂ ਕੀਤੀਆਂ। ਉਹਨਾਂ ਦੇ ਨਾਲ ਮਾਰਕਿਟ ਕਮੇਟੀ ਚੇਅਰਮੈਨ ਤਵਿੰਦਰ ਰਾਮ, ਡਿਪਟੀ ਮੇਅਰ ਵਿੱਕੀ ਸੂਦ, ਯੁੱਧ ਨਸ਼ਿਆਂ ਵਿੁਰੱਧ ਯਾਤਰਾ ਦੇ ਜਿਲ੍ਹਾ ਮੀਤ ਕੋਆਰਡੀਨੇਟਰ ਓਮ ਪ੍ਰਕਾਸ਼ ਬਿੱਟੂ, ਫਗਵਾੜਾ ਕੋਆਰਡੀਨੇਟਰ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ ਵੀ ਉਚੇਰੇ ਤੌਰ ਤੇ ਮੌਜੂਦ ਰਹੇ। ਹਰਜੀ ਮਾਨ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਰੱਗ ਮਾਫੀਆ ਨੂੰ ਪੰਜਾਬ ਅੰਦਰ ਜੜੋਂ ਮੁਕਾਉਣ ਲਈ ਆਮ ਲੋਕਾਂ ਦਾ ਸਾਥ ਬਹੁਤ ਜਰੂਰੀ ਹੈ। ਜਿਸ ਦੇ ਲਈ ਉਹ ਹਰੇਕ ਵਾਰਡ ‘ਚ ਲੋਕਾਂ ਦਾ ਸਹਿਯੋਗ ਮੰਗਣ ਲਈ ਅੱਗੇ ਆਉਣ ਦੀ ਅਪੀਲ ਕਰ ਰਹੇ ਹਨ। ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਸੀਨੀਅਰ ਆਪ ਆਗੂਆਂ ਤੱਕ ਪਹੁੰਚਾਈ ਜਾਵੇ ਤਾਂ ਜੋ ਪੁਲਿਸ ਰਾਹੀਂ ਉਹਨਾਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਹਨਾਂ ਕਿਹਾ ਕਿ ਨਸ਼ੇ ਦੇ ਆਦੀ ਨੌਜਵਾਨ ਪੁਲਿਸ ਕਾਰਵਾਈ ਤੋਂ ਬਚਣ ਲਈ ਖੁਦ ਸਰਕਾਰੀ ਨਸ਼ਾ ਛੁਡਾਉ ਕੇਂਦਰ ‘ਚ ਭਰਤੀ ਹੋਣ ਤਾਂ ਜੋ ਫਰੀ ਇਲਾਜ ਕਰਵਾ ਕੇ ਉਹ ਦੁਬਾਰਾ ਆਮ ਨਾਗਰਿਕਾਂ ਵਾਂਗੁ ਵਧੀਆ ਜਿੰਦਗੀ ਵਤੀਤ ਕਰ ਸਕਣ। ਉਹਨਾਂ ਕਿਹਾ ਕਿ ਅਕਾਲੀਆਂ ਦੇ 10 ਸਾਲ ਦੇ ਰਾਜ ਦੌਰਾਨ ਹੀ ਪੰਜਾਬ ‘ਚ ਨਸ਼ਿਆਂ ਦਾ ਹੜ ਆਇਆ ਸੀ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਤਿੱਖੀ ਮੁਹਿਮ ਵਿੱਢੀ ਗਈ ਹੈ। ਇਹ ਮੁਹਿਮ ਪੰਜਾਬ ਨੂੰ ਪੂਰੀ ਤਰ੍ਹਾਂ ਦੇ ਨਾਲ ਨਸ਼ਾ ਮੁਕਤ ਕੀਤੇ ਜਾਣ ਤੱਕ ਜਾਰੀ ਰਹੇਗੀ। ਹਰਜੀ ਮਾਨ ਨੇ ਵਾਰਡ ਦੇ ਵਸਨੀਕਾਂ ਨੂੰ ਨਸ਼ਿਆਂ ਖਿਲਾਫ ਸਰਕਾਰ ਅਤੇ ਪੁਲਿਸ ਦਾ ਸਾਥ ਦੇਣ ਲਈ ਸੋਂਹ ਵੀ ਚੁਕਵਾਈ। ਇਸ ਮੌਕੇ ਗੁਰਦੀਪ ਸਿੰਘ ਦੀਪਾ ਕੋਡੀਨੇਟਰ ਸਿੱਖਿਆ ਕ੍ਰਾਂਤੀ, ਕੌਂਸਲਰ ਪ੍ਰਿਤਪਾਲ ਕੌਰ ਤੁੱਲੀ, ਕੌਂਸਲਰ ਜਸਦੇਵ ਸਿੰਘ ਪ੍ਰਿੰਸ, ਚਮਨ ਲਾਲ, ਰਘਬੀਰ ਕੌਰ, ਸੀਮਾ ਰਾਣਾ, ਬਲਵਿੰਦਰ ਬਿੰਦਾ, ਸਰਬਜੀਤ ਸਿੰਘ, ਪ੍ਰਭਾ, ਉਂਕਾਰ ਸਿੰਘ, ਗੁਰਦੀਪ ਸਿੰਘ ਤੁਲੀ, ਮਦਨ ਮਨੋਤਾ ਸਮੇਤ ਹੋਰ ਪਤਵੰਤੇ ਹਾਜਰ ਸਨ।























