

29 ਮਈ (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਮੁੱਖ ਦਫ਼ਤਰ ਨੇੜੇ ਟੀਵੀ ਟਾਵਰ ਬਠਿੰਡਾ ਦੇ ਸੂਬਾਈ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਮਾਨਸਾ , ਸੂਬਾ ਸਕੱਤਰ ਡਾ.ਗੁਰਮੇਲ ਮਾਛੀਕੇ, ਸਰਪ੍ਰਸਤ ਡਾ.ਸੁਰਜੀਤ ਸਿੰਘ ਲੁਧਿਆਣਾ, ਸੂਬਾ ਕੈਸੀਅਰ ਡਾ. ਰਾਕੇਸ਼ ਕੁਮਾਰ ਮਹਿਤਾ , ਸੂਬਾ ਸੀਨੀਅਰ ਮੀਤ ਪ੍ਧਾਨ ਸੀ. ਆਰ. ਸੰਕਰ ਫਾਜ਼ਿਲਕਾ, ਡਾ ਜਸਵਿੰਦਰ ਸਿੰਘ ਖੀਵਾ ਫਰੀਦਕੋਟ, ਡਾ.ਅਵਤਾਰ ਸਿੰਘ ਬਟਾਲਾ, ਪ੍ਰੈਸ ਸਕੱਤਰ ਡਾ. ਚਮਕੌਰ ਸਿੰਘ ਲੁਧਿਆਣਾ, ਮੀਤ ਪ੍ਰਧਾਨ ਦਿਲਦਾਰ ਸਿੰਘ ਚਾਹਲ ਸ਼ਹੀਦ ਭਗਤ ਸਿੰਘ ਨਗਰ, ਸੂਬਾ ਐਡਵਾਈਜਰ ਡਾ. ਜਸਵਿੰਦਰ ਭੋਗਲ ਜਲੰਧਰ ਅਤੇ ਵਾਇਸ ਪ੍ਰਧਾਨ ਡਾ.ਅਰਜਿੰਦਰ ਸਿੰਘ ਕੋਹਾਲੀ ਅਮ੍ਰਿਤਸਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਪੂਰੇ ਸੂਬੇ ਅੰਦਰ ਆਪਣੇ 28ਵੇਂ ਜਨਮ ਦਿਨ ਨੂੰ ਸਮਰਪਿਤ ਜਥੇਬੰਦਕ ਕਨਵੈਂਸ਼ਨਾਂ ਜਥੇਬੰਦ ਕਰੇਗੀ। ਜਿਹਨਾਂ ਅੰਦਰ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਜਥੇਬੰਦਕ ਸਿੱਖਿਆ ਦੀ ਸਕੂਲਿੰਗ ਸਕੂਲ ਕੀਤੀ ਜਾਵੇਗੀ। ਤਾਂ ਕਿ ਆਪਣੇ ਕਿੱਤੇ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ । ਜਥੇਬੰਦੀ ਦਾ 28ਸਾਲਾਂ ਦਾ ਇਤਿਹਾਸ ਸ਼ਾਨਾਮੱਤਾ ਰਿਹਾ ਹੈ। ਇਸ ਸਮੇਂ ਦੌਰਾਨ ਜਿੱਥੇ ਸਰਕਾਰਾਂ ਅਤੇ ਵਿਰੋਧੀ ਲਾਬੀ ਵੱਲੋਂ ਸਾਡੇ ਕਿੱਤੇ ਉੱਪਰ ਹੋਏ ਹਮਲਿਆਂ ਖਿਲਾਫ ਦ੍ਰਿੜ ਸੰਘਰਸ਼ ਕਰਦਿਆਂ ਆਪਣੇ ਕਿੱਤੇ ਨੂੰ ਬਰਕਰਾਰ ਰੱਖਿਆ ਹੈ। ਉੱਥੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਕਾਨੂੰਨੀ ਮਾਨਤਾ ਦੀ ਮੰਗ ਨੂੰ ਬਹੁਤ ਸਾਰੀਆਂ ਸਿਆਸੀ ਪਾਰਟੀਆ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਉਣ ਚ ਕਾਮਯਾਬੀ ਹਾਸਿਲ ਕੀਤੀ ਹੈ।ਜਥੇਬੰਦੀ ਦੇ ਜਾਬਤਾਵੱਧ ਸੰਘਰਸ਼ ਅੱਗੇ ਝੁਕਦਿਆਂ ਅਕਾਲੀ ਭਾਜਪਾ ਸਰਕਾਰ ਵੱਲੋਂ 1999 ਵਿੱਚ ਮੈਡੀਕਲ ਸਰਵਿਸ ਪ੍ਰੋਵਾਇਡਰ ਦਾ ਸ਼ਾਰਟ ਟਰਮ ਕੋਰਸ ਲਿਆਂਦਾ ਸੀ ਜੋ ਕਿ ਕੁਝ ਕਾਨੂੰਨੀ ਅੜਚਣਾਂ ਕਾਰਣ ਲਾਗੂ ਨਹੀਂ ਹੋ ਸਕਿਆ। ਕੇਂਦਰ ਵੱਲੋਂ ਨੀਮ ਹਕੀਮ ਵਿਰੋਧੀ ਬਿੱਲ ਵਿਰੁੱਧ ਸੰਘਰਸ, ਰਾਜ ਸਰਕਾਰਾਂ ਦੇ ਕਿੱਤੇ ਉਜਾੜਨ ਦੇ ਹਰ ਮਨਸੂਬੇ ਖਿਲਾਫ ਸੰਘਰਸ਼ ਅਤੇ ਮੂੰਹ ਤੋੜਵਾਂ ਜਵਾਬ। ਇਸ ਜੱਦੋ ਜਹਿਦ ਸਦਕਾ ਜਥੇਬੰਦਕ ਢਾਂਚੇ ਵਿੱਚ ਚੇਤਨ ਅਤੇ ਜਾਬਤਾਬੱਧ ਆਗੂ ਟੀਮਾਂ ਹੋਂਦ ਵਿੱਚ ਆਈਆਂ ਹਨ। ਐਸੋਸੀਏਸਨ ਵਲੋਂ ਪਿਛਲੇ ਲੰਮੇ ਸਮੇਂ ਤੋਂ ਭਰੂਣ ਹੱਤਿਆ , ਦਾਜ ਦਹੇਜ਼ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਅਲਾਮਤਾਂ ਖਿਲਾਫ ਚੇਤਨਾ ਮਾਰਚ , ਸੈਮੀਨਾਰ ਅਤੇ ਨੁੱਕੜ ਮੀਟਿੰਗਾਂ ਕਰਵਾਈਆਂ ਗਈਆਂ। ਸਿਹਤ ਵਿਭਾਗ, ਜਨਤਕ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਸਾਂਝੇ ਤੌਰ ਤੇ ਵੀ ਨੈਸ਼ਨਲ ਪ੍ਰੋਗਰਾਮਾਂ ਪਲੱਸ ਪੋਲੀਓ , ਟੀਬੀ , ਪਰਿਵਾਰ ਨਿਯੋਜਨ, ਵੈਕਸੀਨ , ਰੂਬੇਲਾ , ਕਰੋਨਾ ਕਾਲ ਸਮੇਂ ਅਤੇ ਕੁਦਰਤੀ ਆਫ਼ਤਾਂ ਸਮੇਂ ਵੀ ਸਾਂਝੇ ਤੌਰ ਤੇ ਮਹੱਤਵਪੂਰਣ ਰੋਲ ਨਿਭਾਇਆ ਹੈ।
ਅੱਜ ਦੇ ਚੁਣੌਤੀਆਂ ਭਰੇ ਦੌਰ ਵਿੱਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕਰਦਿਆਂ ਔਰਤਾਂ ਨੂੰ ਵੀ ਜਥੇਬੰਦ ਕਰਨ ਦੇ ਹੋਰ ਉਪਰਾਲੇ ਕਰਨ ਅਤੇ ਸਾਂਝੇ ਸੰਘਰਸ਼ਾਂ ਰਾਹ ਪੈਣ ਦੀ ਅਣਸਰਦੀ ਲੋੜ ਹੈ ।
ਜਥੇਬੰਦੀ ਵੱਲੋਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਵੱਖ ਵੱਖ ਸਮੇਂ ਦਿੱਤੇ ਮੰਗ ਪੱਤਰਾਂ ਦੇ ਸਿੱਟੇ ਵਜੋਂ , ਕਈ ਵਿਧਾਇਕਾਂ ਵੱਲੋਂ ਪੰਜਾਬ ਵਿਧਾਨ ਸਭਾ ਅੰਦਰ ਸਾਡੇ ਮਸਲੇ ਨੂੰ ਹੱਲ ਕਰਨ ਦੀ ਸਰਕਾਰ ਨੂੰ ਜੋਰਦਾਰ ਸਿਫਾਰਿਸ਼ ਕੀਤੀ ਗਈ । ਜਿਸ ਦੀ ਬਦੌਲਤ ਮਾਨਯੋਗ ਸਿਹਤ ਮੰਤਰੀ ਡਾ.ਬਲਵੀਰ ਸਿੰਘ ਦੀ ਰਹਿਨੁਮਾਈ ਹੇਠ ਸੂਬਾ ਕਮੇਟੀ ਦੇ ਪੰਜ ਮੈਂਬਰੀ ਵਫਦ ਨਾਲ ਸਿਹਤ ਸਕੱਤਰ , ਸਿਹਤ ਡਾਇਰੈਕਟਰ ਅਤੇ ਆਹਲਾ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਈ ਪੈਨਲ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਸਿਹਤ ਮੰਤਰੀ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਸ਼ਾਰਟ ਟਰਮ ਕੋਰਸ ਸ਼ੁਰੂ ਕਰਨ ਦੇ ਆਦੇਸ਼ ਕੀਤੇ ਗਏ ਹਨ। ਪ੍ਰੰਤੂ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਕੋਈ ਅਮਲ ਸੁਰੂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਸਲੇ ਨੂੰ ਕਾਨੂੰਨੀ ਨੁਕਤਾ ਨਜ਼ਰ ਦੀ ਬਜਾਏ ਸਮਾਜਿਕ ਸਮੱਸਿਆ ਵੱਜੋਂ ਜਲਦੀ ਹੱਲ ਕੀਤਾ ਜਾਵੇ ।
ਉਹਨਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਅਣਗੌਲਿਆ ਕੀਤਾ ਗਿਆ ਤਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪ੍ਰਚੰਡ ਸੰਘਰਸ਼ ਵਿੱਢਿਆ ਜਾਵੇਗਾ। ਅਤੇ ਸਰਕਾਰ ਨੂੰ ਚੋਣ ਵਾਆਦਾ ਅਤੇ ਪੈਨਲ ਮੀਟਿੰਗ ਵਿੱਚ ਟ੍ਰੇਨਿੰਗ ਦੇਣ ਲਈ ਕੀਤੇ ਫੈਸਲੇ ਨੂੰ ਲਾਗੂ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ। ਅਗਲੇ ਬੱਝਵੇਂ ਸੰਘਰਸ਼ ਦੀ ਤਿਆਰੀ ਜਥੇਬੰਦਕ ਕਨਵੈਨਸ਼ਨਾਂ ਕਰਕੇ ਕੀਤੀ ਜਾਵੇਗੀ । ਸੂਬਾ ਵਾਇਸ ਪ੍ਰਧਾਨ ਡਾ. ਗੁਰਦੀਪ ਸਿੰਘ ਘੁੱਦਾ ਅਤੇ ਗੁਲਜੀਤ ਸਿੰਘ , ਸਹਾਇਕ ਸਕੱਤਰ ਡਾ.ਸੁਖਚੈਨ ਸਿੰਘ ਬੋਪਾਰਾਏ , ਸਹਾਇਕ ਪ੍ਰੈਸ ਸਕੱਤਰ ਡਾ.ਸਤਵੀਰ ਸਿੰਘ ਮਿਰਜੇ ਕੇ, ਵਾਈਸ ਚੇਅਰਮੈਨ ਡਾ. ਪਲਜਿੰਦਰ ਸਿੰਘ ਮੁਹਾਲੀ, ਵਾਇਸ ਪ੍ਰਧਾਨ ਡਾ.ਪੰਕਜ ਅੱਗਰਵਾਲ, ਸੂਬਾ ਆਗੂ ਡਾ.ਆਨੰਦ ਵਾਲੀਆਂ , ਡਾ. ਅਵਤਾਰ ਸਿੰਘ ਸੰਗਰੂਰ , ਡਾ. ਸਵਰਨ ਸਿੰਘ ਮੋਗਾ , ਸਹਾਇਕ ਕੈਸ਼ੀਅਰ ਵੈਦ ਤਾਰਾ ਚੰਦ ਭਾਵਾ, ਸਹਾਇਕ ਸਕੱਤਰ ਡਾ.ਰਣਜੀਤ ਸਿੰਘ ਸੋਹੀ , ਸਹਾਇਕ ਸਲਾਹਕਾਰ ਡਾ.ਰਵਿੰਦਰ ਸ਼ਰਮਾ, ਡਾ. ਤਿਲਕ ਰਾਜ ਕੰਬੋਜ, ਡਾ.ਰਾਕੇਸ਼ ਕੁਮਾਰ ਬੱਸੀ, ਡਾ.ਧਰਮਪਾਲ ਔੜ , ਡਾ ਜਰਨੈਲ ਸਿੰਘ ਡੋਡ, ਡਾ. ਮੁਖਤਿਆਰ ਸਿੰਘ ਚੇਤਨਪੁਰਾ, ਡਾ.ਸੱਤ ਪਾਲ ਰਿਸ਼ੀ, ਸਲਾਹਕਾਰ , ਡਾ.ਬਲਵੀਰ ਸਿੰਘ ਮੋਹਾਲੀ , ਮਨਜੀਤ ਸਿੰਘ ਗੋਬਿੰਦਗੜ , ਡਾ. ਟੋਨੀ ਗੌਤਮ, ਡਾ. ਮੇਵਾ ਸਿੰਘ ਬਰਾੜ, ਡਾ਼. ਕਸ਼ਮੀਰ ਸਿੰਘ ਢਿੱਲੋਂ, ਡਾ.ਦਲਬੀਰ ਸਿੰਘ ਧੰਜੂ, ਡਾ.ਨਛੱਤਰ ਸਿੰਘ ਚੀਮਾ, ਡਾ.ਗੁਰਦੀਪ ਸਿੰਘ ਕਲਸੀਆਂ, ਡਾ.ਰਾਜ ਕਿਸ਼ਨ ਜੋਸ਼ਨ , ਡਾ. ਅਮ੍ਰਿਤਵੀਰ ਸਿੰਘ ਸਿੱਧੂ, ਡਾ.ਜੱਗਾ ਸਿੰਘ ਮੌੜ, ਡਾ. ਹਰਭਜਨ ਕੰਬੋਜ , ਡਾ ਪਿਆਰਾ ਸਿੰਘ ਹੰਭੋਵਾਲ ਆਦਿ ਸੀਨੀਅਰ ਆਗੂ ਨੇ ਪੰਜਾਬ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਐਸੋਸ਼ੀਏਸ਼ਨ ਦੀ 28ਵੀਂ ਵਰੇਗੰਢ ਮੌਕੇ ਇਨਕਲਾਬੀ ਮੁਬਾਰਕਾਂ ਦਿੱਤੀਆਂ ਅਤੇ ਜਥੇਬੰਦੀ ਦੀ ਮਜ਼ਬੂਤੀ ਅਤੇ ਬੇਹਤਰੀ ਲਈ ਅਤੇ ਜਥੇਬੰਦੀ ਦੀ ਰਜਿਸਟ੍ਰੇਸ਼ਨ ਨੰਬਰ 295 ਸਬੰਧੀ ਜਥੇਬੰਦੀ, ਆਗੂਆਂ ਪ੍ਰਤੀ ਗੁਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਨੂੰ ਜਾਬਤੇ ਵਿੱਚ ਰਹਿੰਦੀਆਂ ਨਿੱਜਤਾ ਤੋਂ ਉੱਪਰ ਉੱਠ ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕਰਦਿਆਂ ਜਵਾਬ ਦੇਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ।























