*ਪੰਜਾਬ ਦੇ ਮਸ਼ਹੂਰ ਕਾਰੋਬਾਰੀ ਨੇ ਫੜਿਆ ‘ਆਪ’ ਦਾ ਪੱਲਾ, ਸੌਂਪੀ ਵੱਡੀ ਜ਼ਿੰਮੇਵਾਰੀ*

0
86

29 ਮਈ (ਸਾਰਾ ਯਹਾਂ/ਬਿਊਰੋ ਨਿਊਜ਼) ਜਲੰਧਰ ਦੇ ਮਸ਼ਹੂਰ ਕਾਰੋਬਾਰੀ ਅਤੇ ਪੰਜਾਬ ਹੌਕੀ ਦੇ ਪ੍ਰਧਾਨ ਨਿਤਿਨ ਕੋਹਲੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਆਪ ਦੇ ਪੰਜਾਬ ਪ੍ਰਧਾਨ ਮਨੀਸ਼ ਸਿਸੋਦੀਆ ਨੇ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ।

 ਜਲੰਧਰ ਦੇ ਮਸ਼ਹੂਰ ਕਾਰੋਬਾਰੀ ਅਤੇ ਪੰਜਾਬ ਹੌਕੀ ਦੇ ਪ੍ਰਧਾਨ ਨਿਤਿਨ ਕੋਹਲੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਆਪ ਦੇ ਪੰਜਾਬ ਪ੍ਰਧਾਨ ਮਨੀਸ਼ ਸਿਸੋਦੀਆ ਨੇ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਸ ਦੇ ਨਾਲ ਹੀ ਨਿਤਿਨ ਕੋਹਲੀ ਨੂੰ ਰਮਨ ਅਰੋੜਾ ਦੀ ਜਗ੍ਹਾ ਸੈਂਟਰਲ ਹਲਕੇ ਤੋਂ ਇੰਚਾਰਜ ਲਾਇਆ ਗਿਆ ਹੈ, ਜੋਕਿ ਉਨ੍ਹਾਂ ਦੀ ਜਗ੍ਹਾ ਹਲਕੇ ਦਾ ਕੰਮਕਾਜ ਵੇਖਣਗੇ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਨਿਤਿਨ ਛੇਤੀ ਹੀ ਦਫਤਰ ਖੋਲ੍ਹਣਗੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣਨਗੇ।

ਨਿਤਿਨ ਕੋਹਲੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਅੱਜ ਸ਼੍ਰੀ ਨਿਤਿਨ ਕੋਹਲੀ ਜੀ ਦੇ ਆਉਣ ਨਾਲ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ। ਪਹਿਲਾਂ ਵੀ ਜਲੰਧਰ ਵਾਸੀਆਂ ਨੇ ਹਰ ਚੋਣ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਵੱਡਮੁੱਲਾ ਸਾਥ ਦਿੱਤਾ ਹੈ। ਨਿਤਿਨ ਕੋਹਲੀ ਜੀ ਦੇ ਆਉਣ ਨਾਲ ਪਾਰਟੀ ਵਿੱਚ ਇੱਕ ਨਵੀਂ ਊਰਜਾ ਆਵੇਗੀ। ਅਸੀਂ ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਨਿੱਘਾ ਸਵਾਗਤ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ

ਨਾਲ ਹੀ ਪਾਰਟੀ ਦਾ ਵੀ ਕਹਿਣਾ ਹੈ ਕਿ ਆਪਣਾ ਹੋਵੇ ਜਾਂ ਪਰਾਇਆ, ਜੇਕਰ ਕੋਈ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਾਮਲ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਹੁਣ ਜਿਵੇਂ ਰਮਨ ਅਰੋੜਾ ਦੀ ਥਾਂ ਨਿਤਿਨ ਕੋਹਲੀ ਨੂੰ ਜ਼ਿੰਮੇਵਾਰੀ ਸੌਂਪੀ ਤਾਂ ਇਸ ਤੋਂ ਸਾਫ ਲੱਗ ਰਿਹਾ ਹੈ ਕਿ ਸ਼ਾਇਦ ਹੀ ਰਮਨ ਅਰੋੜਾ ਆਪਣੀ ਵਿਧਾਇਕ ਦੀ ਕੁਰਸੀ ‘ਤੇ ਬਰਕਾਰ ਰਹਿਣ।ਨਿਤਿਨ ਕੋਹਲੀ ਨੂੰ ਸੈਂਟਰਲ ਹਲਕੇ ਤੋਂ ਇੰਚਾਰਜ ਨਿਯੁਕਤ ਕਰਨ ਨਾਲ ਕਿਤੇ ਨਾ ਕਿਤੇ ਦੋਆਵਾ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਮਜ਼ਬੂਤ ਬਣਦੀ ਨਜ਼ਰ ਆ ਰਹੀ ਹੈ। 

LEAVE A REPLY

Please enter your comment!
Please enter your name here