

29 ਮਈ ਪਟਿਆਲਾ (ਸਾਰਾ ਯਹਾਂ/ਮੁੱਖ ਸੰਪਾਦਕ) ਪਸੂ ਮੰਡੀਆਂ ਦੀ ਬੋਲੀ ਚੋਂ ਕੁਰੱਪਸ਼ਨ ਕਰਨ ਵਾਲੇ ‘ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ’ਦੇ ਡਾਇਰੈਕਟਰ ਆਈ.ਏ.ਐਸ ਓਮਾ ਸੰਕਰ ਗੁਪਤਾ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ -ਪੰਜਾਬ ਕਿਸਾਨ ਯੂਨੀਅਨ 29 ਮਈ ਪਟਿਆਲਾ ( )- ਅੱਜ ਪੰਜਾਬ ਕਿਸਾਨ ਯੂਨੀਅਨ ਵੱਲੋਂ ‘ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ’ ਦੇ ਦਫ਼ਤਰ ਦੇ ਘਿਰਾਓ ਲਈ ਮਾਨਸਾ,ਸੰਗਰੂਰ ਅਤੇ ਫਰੀਦਕੋਟ ਤਿੰਨ ਜਿਲਿਆਂ ਦੇ ਸੂਬਾ ਆਗੂਆਂ ਦੀ ਅਗਵਾਈ ਹੇਠ ਰਵਾਨਗੀ ਹੋਈ I ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਰੁਲਦੂ ਸਿੰਘ ਮਾਨਸਾ,ਸਵਰਨ ਸਿੰਘ ਸੰਗਰੂਰ, ਗੁਰਜੀਤ ਸਿੰਘ ਫਰੀਦਕੋਟ ਨੇ ਦੱਸਿਆ ਕਿ ਪਿਛਲੇ ਦਿਨੀਂ ਜੱਥੇਬੰਦੀ ਦਾ ਵਫਦ ਉਪਰੋਕਤ ਵਿਭਾਗ ਨੂੰ ਪਸ਼ੂ ਮੰਡੀਆਂ ਦੀ ਖੁੱਲੀ ਬੋਲੀ ਲਗਾਉਣ ਦੀ ਗੁਜਾ਼ਰਿਸ ਕਰਨ ਆਫਿਸ ਪਹੁੰਚਿਆ ਸੀ,ਤਾਂ ਹਾਜਰੀਨ ਡਾਇਰੈਕਟਰ ਵੱਲੋਂ ਬੋਲੀ ਸੰਬੰਧੀ ਜੁਆਬ ਦੇਣ ਦੀ ਬਜਾਏ ਕਿਹਾ ਗਿਆ ਕਿ ‘ਤੁਸੀਂ ਕੌਣ ਹੁੰਦੇ ਓਂ ਮੈਨੂੰ ਪੁੱਛਣ ਵਾਲੇ’ਪਾ ਕੇ ਪਰਨੈ ਆ ਜਾਂਦੇ ਨੇ,ਇਹਨਾਂ ਸ਼ਬਦਾਂ ਨੂੰ ਲੈ ਕੇ ਦੋਹਾਂ ਧਿਰਾਂ ਵਿੱਚ ਤਕਰਾਰਬਾਜੀ ਵਧੀ ਤੇ ਮੰਡੀਆਂ ਦੀ ਖੁੱਲੀ ਬੋਲੀ ਦੀ ਗੱਲ ਡਾਇਰੈਕਟਰ ਵੱਲੋਂ ਜਾਣਬੁੱਝ ਕੇ ਵਿੱਚੇ ਹੀ ਰੋਲ ਦਿੱਤੀ ਗਈ I ਸੂਬਾ ਆਗੂ ਗੁਰਨਾਮ ਸਿੰਘ ਭੀਖੀ,ਗੁਰਜੰਟ ਸਿੰਘ ਮਾਨਸਾ,ਗੋਰਾ ਸਿੰਘ ਭੈਣੀਬਾਘਾ,ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਪਹਿਲੀ ਗੱਲ ਐ ਕਿ ਸਾਡੀ ਜੱਥੇਬੰਦੀ ਠੇਕੇਦਾਰੀ ਸਿਸਟਮ ਦੇ ਖਿਲਾਫ਼ ਹੈ Iਓਨਾਂ ਕਿਹਾ ਕਿ ਅਸੀਂ ਪੰਜਾਬ ਦੇ ਵਸਨੀਕ ਹਾਂ,ਖੇਤੀ ਖੇਤਰ ਪੰਜਾਬ ਵਿੱਚ ਖੇਤੀ ਕਰਕੇ ਪੰਜਾਬ ਦੀ ਅਰਥਵਿਵਸਥਾ ਵਿੱਚ ਹਿੱਸਾ ਪਾਉਂਦੇ ਹਾਂ,ਅਰਥਵਿਵਸਥਾ ਵਿੱਚ ਹੁੰਦੇ ਫੇਰ ਬਦਲ ਦਾ ਸਾਰੇ ਵਸਨੀਕਾਂ ਤੇ ਅਸਰ ਪੈਂਦਾ ਹੈ I ਸਾਡਾ ਸੁਆਲ ਐ ਜੇਕਰ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਇਸ ਸਿਸਟਮ ਰਾਹੀਂ ਹੀ ਰੁਜ਼ਗਾਰ ਦੇਣਾ ਸਹੀ ਮੰਨਦੀ ਹੈ,ਤਾਂ ਪੰਜਾਬ ਦੇ ਵਸਨੀਕ ਜੋ ਵਪਾਰ ਕਰਕੇ ਅੱਗੇ ਵਧਣਾ ਚਾਹੁੰਦੇ ਹਨ,ਉਨ੍ਹਾਂ ਨੂੰ ਖੁੱਲੀ ਬੋਲੀ ਵਿੱਚ ਸਾਮਿਲ ਕਿਉਂ ਨਹੀਂ ਕੀਤਾ ਜਾਂਦਾ ? ਵਿਭਾਗ ਦੇ ਮੁਲਾਜਿਮ ਵੱਲੋਂ ਆਪਣੀਆਂ ਮਨਮਾਨੀਆਂ ਕਰਕੇ ਕੁਛ ਚਹੇਤਿਆਂ ਨੂੰ ਹੀ ਕਿਉਂ ਪਸ਼ੂ ਮੰਡੀਆਂ ਦਾ ਠੇਕਾ ਦਿੱਤਾ ਜਾ ਰਿਹਾ ? ਕੀ ‘ਭਰਿਸਟਾਚਾਰ ਮੁਕਤ ਪੰਜਾਬ’ ਦਾ ਨਾਅਰਾ ਦਿੰਦੀ ਮਾਨ ਸਰਕਾਰ ਇਸ ਕਰੱਪਸ਼ਨ ਤੋਂ ਜਾਣੂ ਨਹੀਂ? ਸੂਬਾ ਆਗੂ ਭੋਲਾ ਸਿੰਘ ਸਮਾਓਂ,ਰਾਮਫਲ ਚੱਕ ਅਲੀਸ਼ੇਰ ਨੇ ਕਿਹਾ ਕਿ ਪਿਛਲੇ ਸਾਲ 94 ਕਰੋੜ ਇਸ ਵਾਰ 72 ਕਰੋੜ ਰੂਪੈ ਦੀ ਬੋਲੀ ਲੈਣੀ ਅਜਿਹਾ ਕਰਕੇ ਠੇਕੇਦਾਰੀ ਰਾਹੀਂ ਪਾਇਆ 22 ਕਰੋੜ ਰੂਪੈ ਦਾ ਘਾਟਾ ਪੰਜਾਬ ਦੇ ਲੋਕਾਂ ਸਿਰ ਪਾਇਆ ਜਾ ਰਿਹਾ ਹੈ,ਪੁੱਛਣ ਤੇ ਵਿਭਾਗ ਸੁਆਲ ਕਰਨ ਵਾਲੀ ਜੱਥੇਬੰਦੀ ਨਾਲ ਗ਼ੈਰਜਿੰਮੇਵਾਰਾਂ ਵਾਲਾ ਵਿਵਹਾਰ ਕਰੇਗਾ ਤਾਂ ਇਸਨੂੰ ਮਿਹਨਤਕਸ਼ ਹਰ ਇੱਕ ਚੀਜ਼ ਤੇ ਟੈਕਸ ਅਦਾ ਕਰਨ ਵਾਲੇ ਲੋਕ ਹਰਗਿਜ਼ ਬਰਦਾਸਿਤ ਨਹੀਂ ਕਰਨਗੇ I ਆਗੂਆਂ ਕਿਹਾ ਕਿ ਮਾਨਸਾ ਤੋਂ ਮੋਹਾਲੀ ਰਵਾਨਾ ਹੋਏ ਆਗੂਆਂ ਨੂੰ ਪਟਿਆਲਾ ਵਿਖੇ ਭਾਰੀ ਪੁਲਿਸ ਬਲ ਨਾਲ ਰੋਕ ਲਿਆ ਜਾਂਦਾ ਹੈ ਅਤੇ ਗੱਲਬਾਤ ਤੋਂ ਬਾਅਦ ਓਥੇ ਸਥਿਤ ਦਾਣਾ ਮੰਡੀ ਵਿੱਚ ਆਗੂ ਇਕੱਤਰਤਾ ਅਤੇ ਅੰਟੈਂਲੀਜੈਂਸੀ ਨੂੰ ਸੰਬੋਧਿਤ ਕਰਦੇ ਹਨ I ਪਟਿਆਲਾ ਦਾਣਾ ਮੰਡੀ ਵਿੱਚ ਹੀ ਏ.ਡੀ.ਸੀ ਅਮਰਿੰਦਰ ਸਿੰਘ ਟਿਵਾਣਾ,ਜਤਿੰਦਰ ਸਿੰਘ ਬਰਾੜ ਐਡੀਸ਼ਨਲ ਡਾਇਰੈਕਟਰ ਪੰਚਾਇਤ,ਐਸ.ਪੀ ਸਿਟੀ ਪਰਵਿੰਦਰ ਸਿੰਘ,ਡੀ.ਐਸ.ਪੀ ਸਮਾਣਾ ਗੁਰਇਕਬਾਲ ਸਿੰਘ ਯਿਕੰਦ,ਐਸ.ਐਚ.ਓ ਅਜੈ ਪਰੋਚਾ ਦੀ ਹਾਜਰੀ ਵਿੱਚ ਅਧਿਕਾਰੀ ਜੱਥੇਬੰਦੀ ਦਾ ਮੰਗ ਪੱਤਰ ਪੰਜਾਬ ਸਰਕਾਰ ਤੱਕ ਪਹੁੰਚਦਾ ਕਰਨ ਦਾ ਵਿਸਵਾਸ ਦਿਵਾਉਂਦੇ ਹਨ I ਮੰਗਾਂ ਵਿੱਚ ‘ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ’ ਦੇ ਡਾਇਰੈਕਟਰ (ਜਿੰਨਾਂ ਨੇ ਵੱਡੀ ਧਾਂਦਲੀ ਕੀਤੀ ਤੇ ਆਗੂਆਂ ਨਾਲ ਭੱਦਾ ਵਿਵਹਾਰ ਕੀਤਾ) ਆਈ.ਏ.ਐਸ ਓਮਾ ਸੰਕਰ ਗੁਪਤਾ ਤੇ ਕਾਰਵਾਈ ਦੀ ਮੰਗ ਕੀਤੀ I ਪੰਜਾਬ ਅੰਦਰ ਠੇਕੇਦਾਰੀ ਸਿਸਟਮ ਖ਼ਤਮ ਕਰਨ,ਪਸ਼ੂ ਮੇਲਿਆਂ ਵਿੱਚ ਨਿਲਾਮੀ ਦੀ ਧਾਂਦਲੀ ਬੰਦ ਕਰਨ,ਲਿਖਾਈ 2/-ਕਰਨ,ਖੁੱਲੀ ਬੋਲੀ ਕਰਨ,ਮੰਡੀਆਂ ਵਿੱਚ ਪਾਣੀ,ਛਾਂ,ਵੈਟਨਰੀ ਡਾਕਟਰਾਂ ਦੇ ਪ੍ਬੰਧ ਕਰਨ ਅਤੇ 1948 ਤੋਂ ਬੇਆਬਾਦ ਜ਼ਮੀਨਾਂ ਜੋ ਕਿਸਾਨਾਂ ਵੱਲੋਂ ਆਬਾਦ ਕੀਤੀਆਂ ਗਈਆਂ ਉਨਾਂ ਦੇ ਮਾਲਕੀ ਹੱਕ ਬਹਾਲ ਕਰਨ ਦੀ ਮੰਗ ਕੀਤੀ ਗਈ I ਅਧਿਕਾਰੀਆਂ ਵੱਲੋਂ ਮੰਗਾਂ ਸੰਬੰਧੀ ਭਰੋਸਾ ਦਿਵਾਉਣ ਮਗਰੋਂ ਫਿਲਹਾਲ ਧਰਨਾ ਮੁਲਤਵੀ ਕਰ ਦਿੱਤਾ ਗਿਆ I























