*ਪੰਜਾਬ ਕਾਨਵੈਂਟ ਸਕੂਲ ਚ ਟੀਵੀ ਪ੍ਰੋਗਰਾਮ ‘ਅੱਧੀ ਛੁੱਟੀ ਸਾਰੀ’ ਦੀ ਸ਼ੂਟਿੰਗ ਹੋਈ*

0
56

ਸਰਦੂਲਗੜ 21 ਅਕਤੂਬਰ (ਸਾਰਾ ਯਹਾਂ/ਬਲਜੀਤ ਪਾਲ): ਪੰਜਾਬ ਕਾਨਵੈਂਟ ਸਕੂਲ ਝੁਨੀਰ ਵਿਖੇ ਐਮਐਚ. ਵਨ ਦੀ ਟੀਮ ਵੱਲੋਂ ‘ਅੱਧੀ ਛੁੱਟੀ ਸਾਰੀ’ ਪ੍ਰੋਗਰਾਮ ਦੀ ਸ਼ੂਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਸਕੂਲ ਦੇ ਸਕੂਲ ਪ੍ਰਿੰਸੀਪਲ ਟੀਸਾ ਅਰੋੜਾ ਤੇ ਸਪਨਾ ਨਾਗਪਾਲ ਨੇ ਦੱਸਿਆਂ ਕਿ ਸਕੂਲ ਵਿਚ ਬੱਚਿਆਂ ਦੀ ਪੜਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਜਿਵੇਂ ਕਿ ਖੇਡਾਂ , ਮਨੋਰੰਜਨ, ਸੈਮੀਨਾਰ, ਵੱਖ-ਵੱਖ ਪ੍ਰਤੀਯੋਗਤਾਵਾਂ ਨਾਲ ਜੋੜਣ ਲਈ ਵਿਸ਼ੇਸ ਧਿਆਨ ਦਿੱਤਾ ਜਾਂਦਾ ਹੈ। ਇਸ ਲੜੀ ਤਹਿਤ ਹੀ ਸਕੂਲ ਵਿਖੇ ਟੀਵੀ ਚੈਨਲ ਅੇੈਮਅੇੈਚ. ਵਨ ਦੇ ਸਕੂਲਾਂ ਸਬੰਧੀ ਚਲਦੇ ਪ੍ਰੋਗਰਾਮ ‘ਅੱਧੀ ਛੁੱਟੀ ਸਾਰੀ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਬੱਚਿਆਂ ਨੇ ਗੀਤ , ਚੁਟਕਲੇ, ਡਾਂਸ, ਸਕਿੱਟ, ਗਿੱਧਾ, ਭੰਗੜਾਂ ਆਦਿ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਪ੍ਰੋਗਰਾਮ ਦੌਰਾਨ ਜਿੱਥੇ ਬੱਚਿਆਂ ਨੇ ਖੂਬ ਮਸਤੀ ਕੀਤੀ ਉੱਥੇ ਹੀ ਬੱਚਿਆਂ ਨੂੰ ਕੈਮਰੇ ਅੱਗੇ ਕੰਮ ਕਰਨ ਦਾ ਨਵਾਂ ਅਨੁਭਵ ਮਿਲਿਆਂ। ਸਕੂਲ ਸਟਾਫ ਵੱਲੋੰ ਆਈ ਟੀਵੀ ਟੀਮ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੀ ਸਮੂਹ ਮੈਨੇਜਮੇਂਟ ਕਮੇਟੀ, ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here