*ਜਿਲਾ ਕਬੱਡੀ ਐਸੋਸੀਏਸ਼ਨ ਵਲੋਂ ਰਾਏਪੁਰ ਚ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ*

0
31


ਸਰਦੂਲਗੜ 21 ਅਕਤੂਬਰ (ਸਾਰਾ ਯਹਾਂ/ਬਲਜੀਤ ਪਾਲ): ਜਿਲਾ ਕਬੱਡੀ ਐਸੋਸੀਏਸ਼ਨ ਮਾਨਸਾ ਵੱਲੋੰ ਪਿੰਡ ਰਾਏਪੁਰ ਵਿਖੇ ਪੰਚਾਇਤ ਅਤੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ 26ਵੀਂ ਜੂਨੀਅਰ ਅਤੇ ਸੀਨੀਅਰ ਜਿਲਾ ਕਬੱਡੀ ਚੈਂਪੀਅਨਸ਼ਿਪ (ਲੜਕੇ) ਕਰਵਾਈ ਗਈ। ਜਿਲੇ ਵਿੱਚੋਂ ਵੱਡੀ ਗਿਣਤੀ ਚ ਕਬੱਡੀ ਟੀਮਾਂ ਨੇ ਭਾਗ ਲਿਆ। ਇਹ ਟੂਰਨਾਮੈਂਟ ਦਾ ਉਦਘਾਟਨ ਸਰਪੰਚ ਗੁਰਵਿੰਦਰ ਸਿੰਘ ਪੰਮੀ ਅਤੇ ਸਰਪੰਚ ਕੁਲਵਿੰਦਰ ਸਿੰਘ ਨੇ ਸਾਂਝੇ ਰੂਪ ਚ ਕੀਤਾ । ਟੂਰਨਾਮੈੰਟ ਦੌਰਾਨ ਗਰਾਊਂਡ ਪ੍ਰਬੰਧ ਦੀ ਜਿੰਮੇਵਾਰੀ ਪਿੰਡ ਦੇ ਦੋਨੋ ਯੂਥ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਬੂਟਾ ਸਿੰਘ ਨੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਸੰਭਾਲੀ । ਕੁਮੈਂਟੇਟਰ ਦੀਪ ਨਥੇਹਾ, ਮੇਵਾ ਬਰਨਾਲਾ ਅਤੇ ਸੰਦੀਪ ਖੋਖਰ ਨੇ ਦਰਸ਼ਕਾਂ ਦੀ ਰੌਚਕਤਾ ਵਧਾਈ। ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਪ੍ਰਧਾਨ ਬੋਘ ਸਿੰਘ ਨੇ ਲੰਗਰ ਦੀ ਸੇਵਾ ਦਾ ਯੋਗਦਾਨ ਪਾਇਆ। ਇਸ ਸਮੇਂ ਕਬੱਡੀ ਐਸੋਸੀਏਸ਼ਨ ਵਲੋਂ ਗੱਤਕਾ ਖੇਡ ਵਿਚ ਨੈਸ਼ਨਲ ਪੱਧਰ ਤੇ ਸਿਲਵਰ ਮੈਡਲ ਜੇਤੂ ਰਾਜਵੀਰ ਕੌਰ ਰਾਏਪੁਰ ਦਾ ਸਨਮਾਨ ਕੀਤਾ ਗਿਆ। ਕਬੱਡੀ ਮੁਕਾਬਲਿਆਂ ਦੀਆਂ ਪੁਜੀਸ਼ਨਾ ਇਸ ਪ੍ਰਕਾਰ ਰਹੀਆਂ , ਜੂਨੀਅਰ ਸਰਕਲ ਸਟਾਈਲ ਵਿਚ ਪਹਿਲੇ ਸਥਾਨ ਤੇ ਪਿੰਡ ਬਹਾਦਰਪੁਰ ਦੀ ਟੀਮ ਅਤੇ ਦੂਜੇ ਸਥਾਨ ਤੇ ਪਿੰਡ ਘਰਾਂਗਣਾ ਦੀ ਟੀਮ ਰਹੀ, ਜੂਨੀਅਰ ਨੈਸ਼ਨਲ ਸਟਾਈਲ ਵਿਚ ਪਹਿਲੇ ਸਥਾਨ ਤੇ ਪਿੰਡ ਕੋਟੜਾ ਦੀ ਬੀ ਟੀਮ ਅਤੇ ਦੂਸਰੇ ਸਥਾਨ ਤੇ ਵੀ ਪਿੰਡ ਕੋਟੜਾ ਦੀ ਏ ਟੀਮ ਰਹੀ ,ਸੀਨੀਅਰ ਨੈਸ਼ਨਲ ਸਟਾਈਲ ਵਿਚ ਪਹਿਲੇ ਸਥਾਨ ਤੇ ਪਿੰਡ ਬਣਾਂਵਾਲਾ ਦੀ ਟੀਮ ਅਤੇ ਦੂਸਰੇ ਸਥਾਨ ਤੇ ਪਿੰਡ ਚਹਿਲਾਂਵਾਲਾ ਦੀ ਟੀਮ ਰਹੀ । ਖਿਡਾਰੀਆਂ ਨੂੰ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਚਿੰਨ੍ਹਾਂ ਲਈ ਜੇ ਡੀ ਐਨ ਐਸ ਅਤੇ ਤੇਜਮਾਨ ਕੰਪਨੀ ਨੇ ਸਲਾਘਾਯੋਗ ਭੂਮਿਕਾ ਨਿਭਾਈ। ਟੂਰਨਾਮੈਂਟ ਵਿਚ ਥਾਣਾ ਮੁੱਖੀ ਜੌੜਕੀਆਂ ਕਰਮਜੀਤ ਕੌਰ ਨੇ ਵਿਸ਼ੇਸ ਤੌਰ ਤੇ ਪਹੁੰਚਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਪ੍ਰਿੰਸੀਪਲ ਨਰਿੰਦਰ ਸਿੰਘ ਮਾਖਾ ਨੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ । ਇਨਾਮ ਵੰਡ ਦੀ ਰਸਮ ਚੇਅਰਮੈਨ ਜਿਲਾ ਪ੍ਰੀਸ਼ਦ ਮਾਨਸਾ ਵਿਕਰਮ ਸਿੰਘ ਮੋਫਰ ਨੇ ਨਿਭਾਈ। ਚੇਅਰਮੈਨ ਮੋਫਰ ਨੇ ਸੰਬੋਧਨ ਕਰਦੇ ਹੋਏ ਹਲਕੇ ਚ ਉਨਾਂ ਵੱਲੋਂ ਬਣਾਏ ਖੇਡ ਗਰਾਊਂਡਾਂ ਅਤੇ ਖੇਡਾਂ ਨੂੰ ਉੱਚਾ ਚੁੱਕਣ ਲਈ ਕੀਤੇ ਯਤਨਾਂ ਤੋਂ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਜਾਣੂ ਕਰਵਾਉਦਿਆ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਮੁੱਖ ਅੰਗ ਹਨ ਖੇਡਾਂ ਜਿੱਥੇ ਸਰੀਰ ਅਤੇ ਦਿਮਾਗ ਨੂੰ ਨਿਰੋਆ ਰਾਖਦੇ ਹਨ ਉੱਥੇ ਹੀ ਅਜੌਕੇ ਜੀਵਨ ਚ ਖੇਡਾਂ ਰੁਜਗਾਰ ਦਾ ਸਾਧਨ ਬਣ ਰਹੀਆਂ ਹਨ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅਜੈਬ ਸਿੰਘ, ਸਕੱਤਰ ਕੁਲਦੀਪ ਸਿੰਘ, ਖਜਾਨਚੀ ਗੁਰਪ੍ਰੀਤ ਸਿੰਘ, ਸਮਸ਼ੇਰ ਸਿੰਘ ਦਸੌਂਧੀਆ, ਮੱਖਣ ਸਿੰਘ ਰਾਏਪੁਰ, ਹਰਮੀਤ ਸਿੰਘ, ਗੁਰਵਿੰਦਰ ਸਿੰਘ ਅਕਲੀਆ, ਬਲਵਿੰਦਰ ਸਿੰਘ ਘਰਾਂਗਣਾ ,ਗੁਰਪ੍ਰੀਤ ਸਿੰਘ ਧਰਮਪੁਰਾ , ਬਲਵਿੰਦਰ ਸਿੰਘ ਹਾਕਮਵਾਲਾ ਆਦਿ ਹਾਜਰ ਸਨ।।

LEAVE A REPLY

Please enter your comment!
Please enter your name here