*ਮਾਨਸਾ DC ਵਲੋਂ ਸਕੂਲਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਕਰਨ ਦੀ ਹਦਾਇਤ*

0
176

ਮਾਨਸਾ, 21 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ): ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਲਈ ਬਾਲ ਸੁਰੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸ਼ਰਤਾਂ ਲਾਗੂ ਕਰਵਾਉਣ ਦੀ ਹਦਾਇਤ ਕੀਤੀ ਗਈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਪ੍ਰਦੀਪ ਗਿੱਲ ਨੇ ਦੱਸਿਆ ਕਿ ਸਕੂਲ ਦੀਆਂ ਪ੍ਰਬੰਧਕ ਕਮੇਟੀਆਂ ਸੇਫ ਸਕੂਲ ਵਾਹਨ ਪਾਲਿਸੀ ਨੂੰ ਯਕੀਨੀ ਬਣਾਉਣ *ਚ ਸਰਕਾਰ ਨੂੰ ਸਹਿਯੋਗ ਦੇਣ, ਤਾਂ ਜੋ ਉਹ ਭਾਰੀ ਜੁਰਮਾਣੇ ਤੋਂ ਬੱਚ ਸਕਣ।ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸੇ ਵੀ ਸਕੂਲ ਦੀ ਵਾਹਨ ਪਾਲਿਸੀ ਵਿੱਚ ਕੁਤਾਹੀ ਨਜ਼ਰ ਆਈ ਤਾਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  ਇਸ ਮੌਕੇ ਸ੍ਰੀ ਸੁਰੇਸ਼ ਕੁਮਾਰ ਟ੍ਰੈਫਿਕ ਇੰਚਾਰਜ ਅਤੇ ਸ੍ਰੀ ਰਜਿੰਦਰ ਕੁਮਾਰ ਕਾਉਂਸਲਰ ਨੇ ਸਕੂਲਾਂ ਨੂੰ ਹਦਾਇਤ ਕੀਤੀ ਕਿ ਉਹ ਸਕੂਲ ਬੱਸਾਂ ਦੇ ਡਰਾਇਵਰ ਦਾ ਲਾਇਸੰਸ, ਬੀਮਾ, ਪਾਸਿੰਗ, ਫਾਇਰ ਸੇਫਟੀ, ਪ੍ਰਦੂਸ਼ਨ, ਐਚ.ਆਰ.ਪੀ.ਸੀ, ਸਪੀਡ ਆਦਿ ਨੂੰ ਮੁਕੰਮਲ ਰੱਖਣਾ ਯਕੀਨੀ ਬਣਾਉਣ।ਉਨ੍ਹਾਂ ਕਿਹਾ ਕਿ ਜੇਕਰ ਕੋਈ ਸਕੂਲ ਬੱਸ ਸਮਰੱਥਾ ਤੋਂ ਜਿ਼ਆਦਾ ਬੱਚਿਆਂ ਨੂੰ ਲਿਜਾਂਦੀ ਪਾਈ ਗਈ, ਤਾਂ ਉਸ ਬੱਸ ਨੂੰ ਘੱਟੋ—ਘੱਟ 20 ਹਜਾਰ ਰੁਪਏ ਦਾ ਜ਼ੁਰਮਾਨਾ ਕੀਤੇ ਜਾਣ ਦਾ ਉਪਬੰਦ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਕੂਲ ਬੱਸ ਦੀ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਕਾਰਨ ਦੁਰਘਟਣਾ ਵਾਪਰਦੀ ਹੈ, ਤਾਂ ਉਸਦੀ ਜਿੰਮੇਵਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰੰਬਧਕ ਕਮੇਟੀ ਦੇ ਮੁਖੀ ਦੀ ਹੋਵੇਗੀ। ਇਸ ਮੌਕੇ ਸ੍ਰੀ ਭੂਸ਼ਣ ਲਾਲ ਅਤੇ ਸ੍ਰੀ ਗੁਰਦੀਪ ਸਿੰਘ ਵੀ ਮੌਜੂਦ ਸਨ। 

LEAVE A REPLY

Please enter your comment!
Please enter your name here