ਸਾਰੀਆਂ ਬੁਰਾਈਆਂ ਵਿਰੁੱਧ ਅਵਾਜ਼ ਉਠਾਉਣ ਲਈ ਦੁਸਹਿਰਾ ਅਤੇ ਦੁਰਗਾ ਪੂਜਾ ਦੇ ਪ੍ਰਤੀਕਾਂ ‘ਤੇ ਚÎੱਲਣ ਦਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੱਦਾ

0
14

ਚੰਡੀਗੜ•(ਸਾਰਾ ਯਹਾ), 18 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰਾ ਅਤੇ ਦੁਰਗਾ ਪੂਜਾ ਤਿਉਹਾਰਾਂ ਦੇ ਸੰਦੇਸ਼ ਦੀ ਭਾਵਨਾ ਦੇ ਅਨੁਸਾਰ ਭਾਰਤੀ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਾਰੀਆਂ ਬੁਰਾਈਆਂ ਦੇ ਵਿਰੁੱਧ ਲੋਕਾਂ ਨੂੰ ਇੱਕਜੁੱਟ ਹੋ ਕੇ ਆਪਣੀ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ।
ਦੇਸ਼ ਭਰ ਵਿੱਚ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਦੁਸਹਿਰੇ ਅਤੇ ਦੁਰਗਾ ਪੂਜਾ ਦੇ ਤਿਉਹਾਰ ਮੌਕੇ ਲੋਕਾਂ ਨੂੰ ਆਪਣੀਆਂ ਸ਼ੁਭਇੱਛਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਮੌਜੂਦਾ ਸਿਆਸੀ, ਸੱਭਿਆਚਾਰਕ ਅਤੇ ਸਮਾਜਿਕ ਵਾਤਾਵਰਣ ਦੀਆਂ ਚੁਣੌਤੀਆਂ ਵਿੱਚ ਇਨ•ਾਂ ਤਿਉਹਾਰਾਂ ਦੀ ਲਗਾਤਾਰ ਪ੍ਰਾਸੰਗਿਕਤਾ ਬਣੇ ਰਹਿਣ ਦੀ ਮਹੱਤਤਾ ਦਾ ਜ਼ਿਕਰ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਰਤਮਾਨ ਸਮੇਂ ਦੇਸ਼ ਵੱਖ-ਵੱਖ ਚੁਣੌਤੀਆਂ ਦੇ ਚੌਰਾਹੇ ‘ਤੇ ਖੜ•ਾ ਹੈ। ਇਨ•ਾਂ ਸਥਿਤੀਆਂ ਵਿੱਚ ਸਭਨਾ ਲੋਕਾਂ ਨੂੰ ਇਨ•ਾਂ ਮਹੱਤਵਪੂਰਨ ਧਾਰਮਿਕ ਉਤਸਵਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਜੋ ਇੱਕਜੁੱਟ ਹੋ ਕੇ ਇਨ•ਾਂ ਸੱਮਸਿਆਂਵਾਂ ਵਿਰੁੱਧ ਲੜਾਈ ਕੀਤੀ ਜਾ ਸਕੇ।
” ਮੀ ਟੂ ਮੁਹਿੰਮ” ਦੇ ਹਵਾਲੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦੇਵੀ ਦੁਰਗਾ ਦੀ ਭੌਂ ‘ਤੇ ਪ੍ਰਵਾਨਯੋਗ ਨਹੀਂ ਹਨ ਜੋ ਕਿ ਭਾਰਤੀ ਔਰਤਾਂ ਅਤੇ ਮਹਿਲਾਤਵ ਦੀ ਸ਼ਕਤੀ ਦਾ ਪ੍ਰਤੀਕ ਹੈ। ਉਨ•ਾਂ ਕਿਹਾ ਕਿ ਦੁਰਗਾ ਪੂਜਾ ਦਾ ਤਿਉਹਾਰ ਸਾਨੂੰ ਇਸ ਸ਼ਕਤੀ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦਾ ਹੈ। ਉਨ•ਾਂ ਕਿਹਾ ਕਿ ਮਹਿਲਾ ਸ਼ਕਤੀ ਦੇਸ਼ ਦੀ ਪ੍ਰਗਤੀ ਦੀ ਕੁੰਜੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦੁਸਹਿਰਾ ਅਤੇ ਦੁਰਗਾ ਪੂਜਾ ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਜੋ ਕਿ ਭਾਰਤੀ ਵਿਸ਼ਵਾਸਾ ਅਤੇ ਭਾਵਨਾ ਦੇ ਕੇਂਦਰ ਵਿੱਚ ਹੈ।


EDITED BY : SARA YAHA | | Last Updated : 7:18 pm 18 October 2018

LEAVE A REPLY

Please enter your comment!
Please enter your name here