ਪੰਜਾਬ ਵਿਧਾਨ ਸਭਾ ‘ਚ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਬਾਰੇ ਦੋ-ਰੋਜ਼ਾ ਵਰਕਸ਼ਾਪ

0
13

ਚੰਡੀਗੜ••,(ਸਾਰਾ ਯਹਾ) 18 ਅਕਤੂਬਰ : ਇਥੇ ਪੰਜਾਬ ਵਿਧਾਨ ਸਭਾ ਵਿੱਚ ਅੱਜ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਨੇਵਾ), ਜੋ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਇਕ ਮੰਚ ‘ਤੇ ਲਿਆਵੇਗਾ, ਬਾਰੇ ਦੋ-ਰੋਜ਼ਾ ਵਰਕਸ਼ਾਪ ਸਮਾਪਤ ਹੋ ਗਈ। ਇਹ ਵਰਕਸ਼ਾਪ ਕੇਂਦਰ ਦੇ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਦੇ ਕੇਂਦਰੀ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਸੀਪੀਐਮਯੂ) ਵੱਲੋਂ ਕਰਾਈ ਗਈ ਸੀ।
ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ, ਜੋ ਇਸ ‘ਇਕ ਦੇਸ਼, ਇਕ ਐਪ’ ਪ੍ਰਾਜੈਕਟ ਲਈ ਨੋਡਲ ਮੰਤਰਾਲਾ ਹੈ, ਨੂੰ ਉਮੀਦ ਹੈ ਕਿ ਇਸ ਪ੍ਰਾਜੈਕਟ ਨਾਲ ਸੂਚਨਾ ਦੇ ਪਸਾਰ ਅਤੇ ਫ਼ੈਸਲੇ ਲੈਣ ਵਿੱਚ ਤੇਜ਼ੀ ਆਵੇਗੀ। ਇਸ ਐਪ ਦੀ ਵਰਤੋਂ ਬੇਹੱਦ ਸੌਖਾਲੀ ਹੈ ਅਤੇ ਇਹ ਨੇਵਾ ਵੈੱਬਸਾਈਟ ਅਤੇ ਨੇਵਾ ਮੋਬਾਈਲ ਐਪ ਆਈਓਐਸ ਅਤੇ ਐਂਡਰੌਇਡ ਉਤੇ ਉਪਲਬਧ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 24-25 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਈ ਦੋ-ਰੋਜ਼ਾ ਵਰਕਸ਼ਾਪ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪੰਜਾਬ ਵਿਧਾਨ ਸਭਾ ਨੂੰ ਨੇਵਾ ਪ੍ਰਾਜੈਕਟ ਸ਼ੁਰੂ ਕਰਨ ਲਈ ਪਹਿਲਾ ਇਨਾਮ ਦਿੱਤਾ ਗਿਆ ਸੀ, ਜਿਸ ਨੂੰ ਵਿਧਾਨ ਸਭਾ ਦੇ ਸਕੱਤਰ ਸ੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਹਾਸਲ ਕੀਤਾ ਸੀ।
ਇਸ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੌਰਾਨ ਨੇਵਾ ਦੇ ਕੋਆਰਡੀਨੇਟਰ ਸ੍ਰੀ ਅਰਪਿਤ ਤਿਆਗੀ ਅਤੇ ਡੀਬੀਏ ਸ੍ਰੀ ਸੁਜੀਤ ਕੁਮਾਰ ਨੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਨੇਵਾ) ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਦੇ ਕਈ ਪੱਖਾਂ ‘ਤੇ ਚਾਨਣ ਪਾਇਆ। ਇਸ ਬਾਅਦ ਤਕਨੀਕੀ ਸੈਸ਼ਨ ਦੌਰਾਨ ਉਨ••ਾਂ ਨੇ ਮਾਸਟਰ ਡੇਟਾ ਐਂਟਰੀ, ਪ੍ਰਸ਼ਨਾਵਲੀ, ਕੰਮ-ਕਾਜੀ ਸੂਚੀ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਡੇਟਾ ਐਂਟਰੀ ਬਾਰੇ ਪੇਸ਼ਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਵਿਧਾਨ ਸਭਾ ਦੇ ਕੰਪਿਊਟਰੀਕਰਨ ਅਤੇ ਡਿਜੀਟਾਈਜ਼ੇਸ਼ਨ ਵਿੱਚ ਰੁਚੀ ਦਿਖਾਈ ਹੈ ਅਤੇ ਉਨ••ਾਂ ਨੇ ਨੇਵਾ ਪ੍ਰਾਜੈਕਟ ਨੂੰ ਸ਼ੁਰੂ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਕੰਪਿਊਟਰੀਕਰਨ ਅਤੇ ਡਿਜੀਟਾਈਜ਼ੇਸ਼ਨ ਬਾਰੇ ਕਮੇਟੀ ਵੱਲੋਂ ਸਪੀਕਰ ਦੀ ਅਗਵਾਈ ਹੇਠ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਕਮੇਟੀ ਵੱਲੋਂ ਇਹ ਪ੍ਰਾਜੈਕਟ ਲਾਗੂ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਵਰਕਸ਼ਾਪ ਵਿੱਚ ਪੰਜਾਬ ਵਿਧਾਨ ਸਭਾ ਦੇ ਸਕੱਤਰ ਸ੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ, ਸੰਸਦੀ ਮਾਮਲੇ ਵਿਭਾਗ, ਪੰਜਾਬ ਦੇ ਵਿਸ਼ੇਸ਼ ਸਕੱਤਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ, ਉਪ ਸਕੱਤਰ ਸ੍ਰੀ ਸੁਰਿੰਦਰ ਪਾਲ, ਅੰਡਰ ਸੈਕਟਰੀ ਸ੍ਰੀ ਰਾਮ ਲੋਕ ਅਤੇ ਐਨਆਈਸੀ ਯੂਨਿਟ ਚੰਡੀਗੜ•• ਦੇ ਤਰਮਿੰਦਰ ਸਿੰਘ ਤੋਂ ਇਲਾਵਾ ਪ੍ਰਸ਼ਾਸਕੀ ਸੁਧਾਰਾਂ ਅਤੇ ਕੌਮੀ ਇਨਫੋਮੈਟਿਕਸ ਸੈਂਟਰ, ਪੰਜਾਬ ਦੇ ਨੁਮਾਇੰਦੇ ਹਾਜ਼ਰ ਸਨ।


EDITED BY : SARA YAHA | | Last Updated : 7:14 pm 18 October 2018

LEAVE A REPLY

Please enter your comment!
Please enter your name here