ਰਮਾਇਣ ਇੱਕ ਅਜਿਹਾ ਗ੍ਰੰਥ ਹੈ ਜਿੱਥੇ ਸਾਡੇ ਜੀਵਨ ਵਿਚ ਜਿਊਣ ਦੀ ਸੇਧ ਮਿਲਦੀ- ਸ੍ਰੀ ਮਿੱਠੂ ਰਾਮ ਅਰੋੜਾ

0
42

ਮਾਨਸਾ {ਜੋਨੀ ਜਿੰਦਲ} ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੇ ਪ੍ਰੈਸ਼ ਸਕੱਤਰ ਬਲਜੀਤ ਸ਼ਰਮਾਂ ਨੇ ਦੱਸਿਆ ਕਿ ਅੱਜ ਦੀ ਨਾਇਟ ਦਾ ਉਦਘਾਟਨ ਸ੍ਰੀ ਮਿੱਠੂ ਰਾਮ ਅਰੋੜਾ  ਸਰਪ੍ਰਸਤ  ਅਰੋੜਾ ਵੰਸ਼ ਸਭਾ ਮਾਨਸਾ ਨੇ ਆਪਣੇ ਕਰ ਕਮਲਾ ਨਾਲ ਕੀਤਾ ਕਲੱਬ ਦੇ ਚੇਅਰਮੈਨ ਅਸੋਕ ਗਰਗ ,ਪ੍ਰਧਾਨ ਪ੍ਰਵੀਨ ਗੋਇਲ ,ਕੇਸ਼ੀਅਰ ਵਿਜੈ ਕੁਮਾਰ ,ਐਕਟਰ ਬਾਡੀ ਦੇ ਪ੍ਰਧਾਨ ਸੁਰਿੰਦਰ ਨੰਗਲੀਆ ਅਤੇ ਪਰਮਜੀਤ ਜਿੰਦਲ ,ਜਗਦੀਸ ਨੇ ਮੁੱਖ ਮਹਿਮਾਨ ਨੂੰ ਰੀਬਨ ਕੱਟਣ ਉਪਰੰਤ ਸਮਿਰਤੀ ਚਿੰਨ ਦੇ ਕੇ ਸਨਮਾਨ ਕੀਤਾ ।ਪ੍ਰੇਮ ਅਰੋੜਾ ਜੀ ਨੇ ਬੋਲਦਿਆ ਕਿਹਾ ਕਿ ਰਮਾਇਣ ਇੱਕ ਅਜਿਹਾ ਗ੍ਰੰਥ ਹੈ ਜਿੱਥੇ ਸਾਡੇ ਜੀਵਨ ਵਿਚ ਜਿਊਣ ਦੀ ਸੇਧ ਮਿਲਦੀ ਅਤੇ ਕੋਈ ਅਜਿਹਾ ਰਿਸ਼ਤਾ ਨਹੀ ਜਿਸ ਬਾਰੇ ਰਮਾਇਣ ਵਿਚ ਨਾ ਦਰਸਾਇਆ ਹੋਵੇ ।ਪਰ  ਇਸ ਤੋ ਅਮਲ ਕਰਨ ਦੀ ਲੋੜ ਹੈ ।ਪਰ ਇਸ ਤੋ ਅਮਲ ਕਰਨ ਦੀ ਲੋੜ ਹੈ । ਪ੍ਰੇਮ ਜੀ ਨੇ ਕਿਹਾ ਕਿ ਮਨੈਜਮੈਟ ਤੇ ਐਕਟਰ ਬਾਡੀ ਵਧਾਈ ਦੀ ਪਾਤਰ ਹੈ ਜਿੰਨਾ ਸ੍ਰੀ ਰਾਮ ਲੀਲਾ ਦਾ ਮੰਚਨ ਕੀਤਾ ਹੈ ਅੱਜ ਦੇ ਸੀਨਾ ਵਿਚ ਪਹਿਲਾ ਪ੍ਰਭੂ ਰਾਮ ਲਛਮਣ ਜੀ ਦੀ ਆਰਤੀ ਕੀਤੀ ਗਈ ਆਰਤੀ ਵਿਚ ਪੰਜਾਬ ਮਹਾਵੀਰ ਦਲ ਦੇ ਮੈਬਰ ਸਾਹਿਬਾਨ ਨੇ ਵੀ ਹਾਜਰੀ ਲਗਵਾਈ ।ਫਿਰ ਮਾਲੀ ਮਾਲਣ ਦਾ ਅਸੋਕ ਬਾਟਿਕਾ ਦੀ ਰਾਖੀ ਕਰਨਾਂ ਰਾਵਣ ਦਾ ਸੀਤਾ ਮਾ ਨਾਲ ਸੰਵਾਦ ਹਨੂੰਮਾਨ ਜੀ ਦਾ ਮਾਂ ਸੀਤਾ ਨੂੰ ਮਿਲਣਾ ,ਪ੍ਰਭੂ ਰਾਮ ਜੀ ਵੱਲੋ ਦਿੱਤੀ ਹਨੂੰਮਾਨ ਨੂੰ ਨਿਸਾਨੀ ਸੀਤਾ ਮਾਤਾ ਨੂੰ ਦਿਖਾਉਣਾ ਅਤੇ ਅਸੋਕ ਵਾਟਿਕਾ ਵਿਚ ਲੱਗੇ ਫਲ ਅਤੇ ਬਾਗ ਵਿਚ ਹਨੂੰਮਾਨ ਦੇ ਫਲ ਤੋੜ ਕੇ ਖਾਣਾ ਮਾਲੀ ਮਾਲਣ ਦਾ ਹਨੂੰਮਾਨ ਜੀ ਨੂੰ ਰੋਕਣਾ ਅਤੇ ਹਨੂੰਮਾਨ ਜੀ ਦਾ ਬਾਗ ਉਜਾੜਨਾ ਹਨੂੰਮਾਨ ਜੀ ਦਾ ਅਕਸੈ ਕੁਮਾਰ ਨੂੰ ਮਾਰਨਾ ਤੇ ਮੇਘਨਾਥ ਦੁਆਰਾ ਬ੍ਰਹਮ ਸ਼ਕਤੀ ਦੁਆਰਾ ਹਨੂੰਮਾਨ ਜੀ ਨੂੰ ਬੰਨ ਕੇ ਰਾਵਣ ਦਰਬਾਰ ਲੈ ਕੇ ਆਉਣਾ ਅਤੇ ਰਾਵਣ ਦੁਆਰਾ ਹਨੂੰਮਾਨ ਜੀ ਦੀ ਲੰਗੂਰ ਨੂੰ ਅੱਗ ਲਾਉਣਾ ਤੇ ਹਨੂਮਾਨ ਜੀ ਦੁਆਰਾ ਲੰਕਾ ਨੂੰ ਸਾਡਨਾ ਤੇ ਰਾਵਣ ਦਾ ਭਵਿਕਸ਼ਨ ਨੂੰ ਲੰਕਾ ਵਿਚੋ ਕੱਢਣਾ ਸਾਰੇ ਹੀ ਸੀਨ ਦੇਖਣ ਯੋਗ ਸਨ । ਭਗਵਾਨ ਰਾਮ ਦੀ ਭੂਮਿਕਾ ਵਿਪਨ ਅਰੋੜਾ ਜੀ ਲਛਮਣ ਸੋਨੂੰ ਰੱਲਾ ,ਮਾਲੀ ਜਗਦੀਸ਼ ਮੋਰਡਾ ਮਾਲਣ ਨਿਆਰੀਆ , ਰਾਵਣ ਮੁਕੇਸ਼ ਬਾਸਲ , ਭਵਿਕਸ਼ਨ ਮਨੋਜ ਅਰੋੜਾ ਸ੍ਰੀ ਹਨੂੰਮਾਨ ਜੀ ਰਿੰਕੂ ਬਾਸਲ;,ਮਾਤਾ ਸ਼ੀਤਾ ਗੋਰਵ ਬਜਾਜ ,ਅਕਸੈ ਵਿਸ਼ਾਲ ਬਰਮਾ ਮੇਘ ਨਾਥ ਰਮੇਸ਼ ਬੱਚੀ, ਸਾਰਿਆ ਐਕਟਰਾ ਨੇ ਆਪਣੇ ਆਪਣੇ ਰੋਲ ਬਹੁਤ ਹੀ ਬੇਖੂਬੀ ਨਿਭਾਏ ਕਲੱਬ ਦੇ ਐਕਟਰ ਬਾਡੀ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਬਾਰ ਰਾਜ ਤਿਲਕ ਦੀ ਰਸਮ ੨੦ ਤਾਰੀਖ ਦੁਸਹਿਰੇ ਤੋ ਅਗਲੇ ਦਿਨ ਕੀਤੀ ਜਾਵੇਗੀ ਪ੍ਰੈਸ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਜਿੱਥੇ  ਸ੍ਰੀ ਰਾਮ ਲੀਲਾ ਜੀ ਦਾ ਮੰਚਨ ਕਰਦਾ ਹੈ ਨਾਲ ਹੀ ਸਮਾਜ ਭਲਾਈ ਦੇ ਕੰਮਾ ਵਿਚ ਵੀ ਮੋਹਰੀ ਰਹਿੰਦਾ ਹੈ ਸਟੇਜ ਸਕੱਤਰ ਦੀ ਭੁਮਿਕਾ ਬਲਜੀਤ ਸਰਮਾ ਜੀ ਤੇ ਅਰੁਣ ਅਰੋੜਾ ਨੇ ਨਿਭਾਈ ।


EDITED BY : SARA YAHA | | Last Updated : 7:30 pm 18 October 2018

LEAVE A REPLY

Please enter your comment!
Please enter your name here