ਕੈਪਟਨ ਦੇ ਮੋਤੀ ਮਹਿਲ ਵੱਲ ਜਾਂਦੀਆਂ ਆਸ਼ਾ ਵਰਕਰਾਂ ਨੂੰ ਪੁਲਸ ਨੇ ਰਾਹ ‘ਚ ਹੀ ਰੋਕਿਆ

0
41

ਪਟਿਆਲਾ : ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਤੋਂ ਆਈਆਂ ਸੈਂਕੜੇ ਆਸ਼ਾ ਵਰਕਰਾਂ ਨੇ ਬੱਸ ਅੱਡੇ ਕੋਲ ਜ਼ੋਰਦਾਰ ਰੋਸ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਸਾਡਾ ਸ਼ੋਸ਼ਣ ਕਰ ਰਹੀ ਹੈ। ਇਸ ਮੌਕੇ ਨੇਤਾਵਾਂ ਨੇ ਦੱਸਿਆ ਕਿ ਆਸ਼ਾ ਵਰਕਰ ਪੰਜਾਬ ਵਿਚ 40 ਹਜ਼ਾਰ ਤੋਂ ਵੱਧ ਹਨ। ਹਰ ਵੱਡੇ ਪਿੰਡ ਵਿਚ ਇਕ ਆਸ਼ਾ ਵਰਕਰ ਲਾਈ ਗਈ ਹੈ। ਇਸ ਨੂੰ ਪਿੰਡ ਦੀਆਂ ਬੀਮਾਰੀਆਂ, ਬੱਚਿਆਂ ਦਾ ਜਣੇਪਾ ਅਤੇ 48 ਮੁੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਬੱਚਿਆਂ ਦੇ ਜਣੇਪੇ ਕਾਰਨ ਅਤੇ ਮਰੀਜ਼ਾਂ ਦੀਆਂ ਬੀਮਾਰੀਆਂ ਕਾਰਨ ਆਸ਼ਾ ਵਰਕਰ ਆਪਣੇ-ਆਪ ਨੂੰ ਕਿਸੇ ਵੇਲੇ ਵੀ ਕੰਮ ਤੋਂ ਮੁਕਤ ਨਹੀਂ ਸਮਝਦੀ। ਇਸ ਨੂੰ ਦਿਨ-ਰਾਤ ਜ਼ਿੰਮੇਵਾਰੀਆਂ ‘ਤੇ ਪਹਿਰਾ ਦੇਣਾ ਪੈਂਦਾ ਹੈ ਪਰ 2000 ਤੋਂ ਵੀ ਘੱਟ ਮੁਆਵਜ਼ਾ ਦਿੱਤਾ ਜਾਂਦਾ ਹੈ। ਹੁਣ ਮੋਦੀ ਵੱਲੋਂ ਜੋ ਕੁਝ ਰਾਹਤ ਦੇਣ ਦਾ ਉਪਰਾਲਾ ਕੀਤਾ ਗਿਆ, ਇਹ ਵੀ ਨਾ-ਮਾਤਰ ਹੈ। ਇਨ੍ਹਾਂ 24 ਘੰਟੇ ਦੀਆਂ ਮੁਲਾਜ਼ਮਾਂ ਨੂੰ ਲੇਬਰ ਦੇ ਘੱਟੋ-ਘੱਟ ਤਨਖਾਹ ਤੋਂ ਜੋ 8000 ਰੁਪਏ ਪ੍ਰਤੀ ਮਹੀਨਾ ਬਣਦੀ ਹੈ।

ਇਸ ਰੈਲੀ ਨੂੰ ਸੰਬੋਧਨ ਕਰਨ ਵਾਲੀਆਂ ਆਸ਼ਾ ਵਰਕਰਾਂ ਦੀਆਂ ਮੁੱਖ ਆਗੂ ਦਰਗੋ ਬਾਈ ਫਾਜ਼ਿਲਕਾ, ਜਸਵਿੰਦਰ ਕੌਰ ਮੋਗਾ, ਸੀਮਾ ਸੋਹਲ ਤਰਨ ਤਾਰਨ, ਬਲਬੀਰ ਕੌਰ ਲੁਧਿਆਣਾ ਤੇ ਬਿਮਲਾ ਰਾਣੀ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੇ ਸੰਬੋਧਨ ਕੀਤਾ। ਰੈਲੀ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਆਸ਼ਾ ਵਰਕਰਾਂ ‘ਤੇ ਤੁਰੰਤ ਹੀ ਡੀ. ਸੀ. ਰੇਟ ਲਾਗੂ ਕੀਤੇ ਜਾਣ। ਇਨ੍ਹਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਲੇ ਪੂਰੇ ਸਕੇਲ ਵਿਚ ਲਿਆਂਦਾ ਜਾਵੇ। ਘੱਟੋ-ਘੱਟ 18000 ਆਸ਼ਾ ਵਰਕਰ ਦਾ ਅਤੇ ਫੈਸਿਲੀਟੇਟਰ ਦਾ 25000 ਦੀ ਮੰਗ ਕੀਤੀ ਗਈ ਹੈ। ਰੈਲੀ ਤੋਂ ਬਾਅਦ ਮੁੱਖ ਮੰਤਰੀ ਦੇ ਮੋਤੀ ਮਹਿਲ ਵੱਲ ਨੂੰ ਰੋਸ ਮਾਰਚ ਕੀਤਾ ਗਿਆ। ਇਸ ਮਾਰਚ ਦੇ ਨਾਲ ਪਟਿਆਲਾ ਦੇ ਬੱਸ ਅੱਡੇ ਅੱਗੇ ਅਤੇ ਮਾਲ ਰੋਡ ‘ਤੇ ਜਾਮ ਲੱਗ ਗਿਆ। ਆਸ਼ਾ ਵਰਕਰਾਂ ਨੂੰ ਪੁਲਸ ਫੋਰਸ ਨੇ ਬੈਰੀਕੇਡ ਲਾ ਕੇ ਰੋਕ ਲਿਆ। ਆਸ਼ਾ ਵਰਕਰਾਂ ਨੇ ਉੱਥੇ ਹੀ ਦੁਬਾਰਾ ਰੈਲੀ ਸ਼ੁਰੂ ਕਰ ਦਿੱਤੀ।


EDITED BY : SARA YAHA | | Last Updated : 7:10 pm 09 October 2018

LEAVE A REPLY

Please enter your comment!
Please enter your name here