

ਅੰਮ੍ਰਿਤਸਰ : ਅਕਾਲੀ ਦਲ ‘ਚੋਂ ਅਸਤੀਫਾ ਦੇਣ ਵਾਲੇ ਸੁਖਦੇਵ ਸਿੰਘ ਢੀਂਡਸਾ ਮੰਗਲਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਅਸਤੀਫੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਢੀਂਡਸਾ ਨੇ ਕਿਹਾ ਕਿ ਉਹ ਗੁਰੂ ਮਹਾਰਾਜ ਕੋਲੋਂ ਅਸ਼ਿਰਵਾਦ ਲੈਣ ਅਤੇ ਭੁੱਲਾਂ ਬਖਸ਼ਾਉਣ ਆਏ ਹਨ ਤਾਂ ਜੋ ਉਨ੍ਹਾਂ ਦੀ ਸਿਹਤ ਠੀਕ ਰਹੇ। ਮਨਜੀਤ ਸਿੰਘ ਜੀ. ਕੇ. ਦੇ ਅਸਤੀਫੇ ਦੀ ਉੱਡੀ ਅਫਵਾਹ ‘ਤੇ ਢੀਂਡਸਾ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਢੀਂਡਸਾ ਨੇ ਮੁੜ ਸਾਫ ਕੀਤਾ ਕਿ ਉਨ੍ਹਾਂ ਨੇ ਅਕਾਲੀ ਦਲ ‘ਚੋਂ ਅਸਤੀਫਾ ਸਿਰਫ ਆਪਣੀ ਢਿੱਲੀ ਸਿਹਤ ਕਾਰਨ ਦਿੱਤਾ ਹੈ।

ਢੀਂਡਸਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਅਜੇ ਤਕ ਉਨ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ। ਬਾਦਲ ਪਟਿਆਲਾ ਰੈਲੀ ਵਿਚ ਰੁੱਝੇ ਹੋਏ ਸਨ ਤੇ ਮੈਂ ਬਾਹਰ ਸੀ। ਇਸ ਲਈ ਫਿਲਹਾਲ ਉਹ ਬਾਦਲ ਨੂੰ ਨਹੀਂ ਮਿਲੇ ਹਨ। ਮਾਝੇ ਦੇ ਟਕਸਾਲੀ ਆਗੂਆਂ ਵਲੋਂ ਅਕਾਲੀ ਦਲ ਦੀ ਪਟਿਆਲਾ ਰੈਲੀ ਦੇ ਕੀਤੇ ਗਏ ਬਾਈਕਾਟ ‘ਤੇ ਪੁੱਛੇ ਗਏ ਸਵਾਲ ‘ਤੇ ਢੀਂਡਸਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਰਾਏ ਸੀ, ਇਸ ਲਈ ਉਹ ਇਸ ਸੰਬੰਧੀ ਕੁਝ ਨਹੀਂ ਆਖ ਸਕਦੇ ਹਨ।

ਬੇਅਦਬੀ ਮਾਮਲਿਆਂ ‘ਤੇ ਪੁੱਛੇ ਗਏ ਸਵਾਲ ‘ਤੇ ਢੀਂਡਸਾ ਨੇ ਕਿਹਾ ਕਿ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਪੱਧਰ ‘ਤੇ ਕਾਰਵਾਈ ਕੀਤੀ ਸੀ ਅਤੇ ਬਕਾਇਦਾ ਜਾਂਚ ਕਮਿਸ਼ਨ ਵੀ ਬਣਾਇਆ ਸੀ ਅਤੇ ਬਾਅਦ ਵਿਚ ਵਿਰੋਧ ਤੋਂ ਬਾਅਦ ਸੀ. ਬੀ. ਆਈ. ਨੂੰ ਜਾਂਚ ਸੌਂਪਣ ਦਾ ਫੈਸਲਾ ਕੀਤਾ ਸੀ
EDITED BY : SARA YAHA | | Last Updated : 7:10 pm 09 October 2018























