

ਪਟਿਆਲਾ (ਸਾਰਾ ਯਹਾ )—ਪੰਜਾਬ ਰਾਜ ਚੋਣ ਕਮਿਸ਼ਨ ਦੇ ਹੁਕਮਾਂ ‘ਤੇ 8 ਜ਼ਿਲਿਆਂ ਦੇ 53 ਬੂਥਾਂ ‘ਤੇ ਮੁੜ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ। ਅਸਲ ‘ਚ ਜਿਨ੍ਹਾਂ ਬੂਥਾਂ ‘ਤੇ ਮੁੜ ਵੋਟ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਉਥੇ ਵੋਟਾਂ ਦੌਰਾਨ ਗੜਬੜੀਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸਨ । ਇਨ੍ਹਾਂ 53 ‘ਤੇ 21 ਸਤੰਬਰ ਦਿਨ ਸ਼ੁੱਕਰਵਾਰ ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸੇ ਤਹਿਤ ਪਟਿਆਲਾ ਦੇ 2 ਬੂਥ ਬਖਸ਼ੀਵਾਲਾ ਅਤੇ ਖੁੱਡਾ ‘ਚ ਵੋਟਾਂ ਪੈ ਰਹੀਆਂ ਹਨ।
| ਲੜੀ ਨੰ: | ਬਲਾਕ ਦਾ ਨਾਂ | 10 ਵਜੇ ਤੱਕ ਦੀ ਵੋਟਿੰਗ | 12 ਵਜੇ ਤੱਕ ਦੀ ਵੋਟਿੰਗ |
| 1 | ਖੁੱਡਾ | 24% | 47.91% |
| 2 | ਬਖਸ਼ੀਵਾਲਾ | 11.93% | 24.05% |
EDITED BY : SARA YAHA | | Last Updated : 7:15 pm 21 September 2018























